13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਫਿਰੋਜ਼ਪੁਰ ਡਵੀਜ਼ਨ ਵਲੋਂ 'ਰੇਲ ਵਨ ਐਪ' ਦਾ ਐੱਲ. ਈ. ਡੀ. ਸਕ੍ਰੀਨਾਂ ਤੇ ਹੋਰਨਾਂ ਮਾਧਿਅਮਾਂ ਰਾਹੀਂ ਕੀਤਾ ਜਾ ਰਿਹੈ ਪ੍ਰਚਾਰ-ਪ੍ਰਸਾਰ

ਅਜੀਤ ਡੈਸਕ 21-02-2026
ਅੰਮਿ੍ਤਸਰ, 20 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਨੇ ਡਿਜੀਟਲ ਇੰਡੀਆ ਮੁਹਿੰਮ ਅਤੇ ਭਾਰਤੀ ਰੇਲਵੇ ਦੀਆਂ ਨਕਦੀ ਰਹਿਤ, ਕਾਗਜ਼ ਰਹਿਤ ਅਤੇ ਆਧੁਨਿਕ ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਪਹਿਲ ਕੀਤੀ ਹੈ | ਡਿਵੀਜ਼ਨ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ 'ਤੇ ਲਗਾਏ ਗਏ ਇਸ਼ਤਿਹਾਰ ਐੱਲ. ਈ. ਡੀ. ਸਕ੍ਰੀਨਾਂ, ਵੀਡੀਓ ਵਾਲ ਅਤੇ ਡਿਊਲ ਡਿਸਪਲੇਅ ਇਨਫਰਮੇਸ਼ਨ ਸਿਸਟਮ (ਡੀ. ਡੀ. ਆਈ. ਐੱਸ.) ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਕੇ ਯਾਤਰੀਆਂ ਨੂੰ ਰੇਲ ਵਨ ਐਪ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ | ਯਾਤਰੀਆਂ ਨੂੰ ਰੇਲ ਵਨ ਐਪ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਜੋ ਉਹ ਆਪਣੇ ਸਮਾਰਟਫੋਨ ਰਾਹੀਂ ਟਿਕਟ ਬੁਕਿੰਗ, ਅਣ-ਰਾਖਵੇਂ ਟਿਕਟਾਂ, ਡਿਜੀਟਲ ਲੈਣ-ਦੇਣ ਅਤੇ ਹੋਰ ਜ਼ਰੂਰੀ ਸੇਵਾਵਾਂ ਦਾ ਆਸਾਨੀ ਨਾਲ ਲਾਭ ਉਠਾ ਸਕਣ | ਡਿਜੀਟਲ ਇੰਡੀਆ ਮੁਹਿੰਮ ਦੇ ਮੁਤਾਬਕ ਯਾਤਰੀਆਂ ਨੂੰ ਰੇਲ ਵਨ ਐਪ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ | ਐੱਲ. ਈ. ਡੀ. ਸਕ੍ਰੀਨਾਂ 'ਤੇ ਪ੍ਰਦਰਸ਼ਿਤ ਸੁਨੇਹੇ ਟਿਕਟ ਬੁਕਿੰਗ, ਡਿਜੀਟਲ ਲੈਣ-ਦੇਣ ਅਤੇ ਹੋਰ ਆਨਲਾਈਨ ਸੇਵਾਵਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੇ ਹਨ | ਯਾਤਰੀਆਂ ਨੂੰ ਰੇਲ ਵਨ ਐਪ ਰਾਹੀਂ ਟਿਕਟਾਂ ਖਰੀਦਣ ਲਈ 3 ਪ੍ਰਤੀਸ਼ਤ ਬੋਨਸ ਵੀ ਦਿੱਤਾ ਜਾਂਦਾ ਹੈ | ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਅੰਮਿ੍ਤਸਰ ਵਿਖੇ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ | ਯਾਤਰੀਆਂ ਨੂੰ ਰੇਲ ਵਨ
ਐਪ ਬਾਰੇ ਜਾਗਰੂਕ ਕਰਨ ਲਈ ਜਲੰਧਰ ਸ਼ਹਿਰ, ਜਲੰਧਰ ਛਾਉਣੀ, ਲੁਧਿਆਣਾ, ਬਿਆਸ, ਫਿਰੋਜ਼ਪੁਰ ਛਾਉਣੀ, ਫਗਵਾੜਾ ਆਦਿ ਵਰਗੇ ਪ੍ਰਮੁੱਖ ਰੇਲਵੇ ਸਟੇਸ਼ਨਾਂ 'ਤੇ ਸੇਵਾ ਸ਼ੁਰੂ ਕੀਤੀ ਗਈ ਹੈ | ਇਸ ਸਕਾਰਾਤਮਕ ਪਹਿਲਕਦਮੀ ਦੇ ਨਤੀਜੇ ਵਜੋਂ ਰੇਲ ਵਨ ਐਪ ਦੀ ਪ੍ਰਸਿੱਧੀ ਲਗਾਤਾਰ ਵਧ ਰਹੀ ਹੈ ਅਤੇ ਇਸਦਾ ਉਪਭੋਗਤਾ ਆਧਾਰ ਵਧ ਰਿਹਾ ਹੈ |
ਪਿਛਲੀ ਖ਼ਬਰ ਖ਼ਾਤਮੇ ਲਈ ਕਈ ਮੁਹਿੰਮਾਂ ਆਰੰਭੇ ਜਾਣ ਦੇ ਬਾਵਜੂਦ ਨਹੀਂ ਕੀਤਾ ਜਾ ਸਕਿਆ ਸਫ਼ਾਇਆ ਸੜਕਾਂ ਕੰਢੇ ਅਤੇ ਪਾਰਕਾਂ 'ਚ ਵਧ ਫ... ਅਗਲੀ ਖ਼ਬਰ 'ਟੈਲੀ ਮਨਾਸ' ਹੈਲਪਲਾਈਨ ਤੇ ਮਾਨਸਿਕ ਸਿਹਤ ਸੁਝਾਅ ਲਈ 22 ਹਜ਼ਾਰ ਤੋਂ ਵੱਧ ਕਾਲਾਂ ਆਈਆਂ-ਸਿਵਲ ਸਰਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।