27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਅੰਮਿ੍ਤਸਰ ਰੇਲਵੇ ਸਟੇਸ਼ਨ ਤੋਂ ਹੋਲੀ ਦੇ ਮੱਦੇਨਜ਼ਰ ਵਿਸ਼ੇਸ਼ ਰੇਲਗੱਡੀਆਂ ਹੋਈਆਂ ਰਵਾਨਾ

ਅਜੀਤ ਡੈਸਕ 28-02-2026
ਅੰਮਿ੍ਤਸਰ, 27 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਹੋਲੀ ਦੇ ਮੱਦੇਨਜ਼ਰ ਫਿਰੋਜ਼ਪੁਰ ਡਿਵੀਜ਼ਨ ਰੇਲਵੇ ਯਾਤਰੀਆਂ ਦੀ ਸੁਵਿਧਾਜਨਕ ਯਾਤਰਾ ਲਈ ਨਿਯਮਤ ਸ਼ਡਿਊਲ ਰੇਲਗੱਡੀਆਂ ਤੋਂ ਇਲਾਵਾ 8 ਜੋੜੀ ਤਿਉਹਾਰ ਵਿਸ਼ੇਸ਼ ਰੇਲਗੱਡੀਆਂ ਚਲਾ ਰਿਹਾ ਹੈ | ਅੱਜ ਪਹਿਲੀ ਵਿਸ਼ੇਸ਼ ਰੇਲਗੱਡੀ ਅੰਮਿ੍ਤਸਰ ਤੋਂ ਕਟਿਹਾਰ ਅਤੇ ਦੂਜੀ ਅੰਮਿ੍ਤਸਰ ਤੋਂ ਪਟਨਾ ਲਈ ਰਵਾਨਾ ਹੋਈ | ਪਰਮਦੀਪ ਸਿੰਘ ਸੈਣੀ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਉੱਤਰੀ ਰੇਲਵੇ, ਫਿਰੋਜ਼ਪੁਰ ਨੇ ਦੱਸਿਆ ਕਿ ਪਹਿਲਾਂ ਤੋਂ ਚੱਲ ਰਹੀਆਂ ਨਿਯਮਤ ਰੇਲਗੱਡੀਆਂ ਤੋਂ ਇਲਾਵਾ ਹੋਲੀ ਸਪੈਸ਼ਲ ਰੇਲਗੱਡੀ 04610 ਅੰਮਿ੍ਤਸਰ ਤੋਂ ਮਾਨਸੀ (ਬਿਹਾਰ) ਲਈ 28 ਫਰਵਰੀ 2026 ਨੂੰ ਰਾਤ 20:10 ਵਜੇ ਰਵਾਨਾ ਹੋਵੇਗੀ | ਇਸੇ ਦਿਨ ਅੰਮਿ੍ਤਸਰ ਤੋਂ ਕਟਿਹਾਰ ਦੇ ਦਰਮਿਆਨ ਦੂਜੀ ਵਿਸ਼ੇਸ਼ ਰੇਲਗੱਡੀ 04622 ਰਾਤ 20:0 ਵਜੇ ਰਵਾਨਾ ਹੋਵੇਗੀ ਅਤੇ ਲਗਭਗ 38 ਘੰਟਿਆਂ ਬਾਅਦ ਸਵੇਰੇ 11:20 ਵਜੇ ਕਟਿਹਾਰ ਪਹੁੰਚੇਗੀ | 1 ਮਾਰਚ, 2026 ਨੂੰ ਹੋਲੀ ਸਪੈਸ਼ਲ ਰੇਲਗੱਡੀ 04614 ਅੰਮਿ੍ਤਸਰ ਤੋਂ ਕਟਿਹਾਰ (ਬਿਹਾਰ) ਲਈ 14:15 ਵਜੇ ਰਵਾਨਾ ਹੋਵੇਗੀ | ਉਨ੍ਹਾਂ ਦੱਸਿਆ ਕਿ ਇਕ ਹੋਰ ਵਿਸ਼ੇਸ਼ ਰੇਲਗੱਡੀ 04654 ਅੰਮਿ੍ਤਸਰ ਤੋਂ ਨਿਊ ਜਲਪਾਈਗੁੜੀ ਦੇ ਦਰਮਿਆਨ ਮਿਤੀ-04/03/2026 ਨੂੰ ਆਪਣੇ ਨਿਰਧਾਰਤ ਸਮੇਂ 'ਤੇ ਰਵਾਨਾ ਹੋਵੇਗੀ | ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਹੋਲੀ ਸਪੈਸ਼ਲ ਰੇਲਗੱਡੀਆਂ ਦਾ ਲਾਭ ਉਠਾਉਣ | ਇਸ ਤੋਂ ਇਲਾਵਾ ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਵੀ ਯਾਤਰੀਆਂ ਨੂੰ ਸੰਜਮ ਅਤੇ ਧੀਰਜ ਬਣਾਈ ਰੱਖਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸਹੂਲਤ ਲਈ ਢੱੁਕਵੇਂ ਪ੍ਰਬੰਧ ਕੀਤੇ ਗਏ ਹਨ |
ਪਿਛਲੀ ਖ਼ਬਰ ਅੱਜ ਤੋਂ 14-15 ਸਾਲ ਤੱਕ ਦੀਆਂ ਕੁੜੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਲਗਾਈ ਜਾਵੇਗੀ ਨਵੀਂ ਵੈਕਸੀਨ <br/> ਅਗਲੀ ਖ਼ਬਰ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਸੀਨੀ: ਉਪ ਪ੍ਰਧਾਨ ਲਖਵਿੰਦਰ ਸਿੰਘ ਵਲੋਂ ਅਮਿਤ ਸ਼ਾਹ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।