27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਅੱਜ ਤੋਂ 14-15 ਸਾਲ ਤੱਕ ਦੀਆਂ ਕੁੜੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਲਗਾਈ ਜਾਵੇਗੀ ਨਵੀਂ ਵੈਕਸੀਨ <br/>

ਅਜੀਤ ਡੈਸਕ 28-02-2026
ਅੰਮਿ੍ਤਸਰ, 27 ਫਰਵਰੀ (ਰੇਸ਼ਮ ਸਿੰਘ)-ਅੱਜ 28 ਫਰਵਰੀ ਤੋਂ 14-15 ਸਾਲ ਤੱਕ ਦੀਆ ਕੁੜੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਨਵੀਂ ਵੈਕਸੀਨ ਐਚ.ਪੀ.ਵੀ. ਲਗਾਈ ਜਾ ਰਹੀ ਹੈ | ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ. ਸਤਿੰਦਰਜੀਤ ਸਿੰਘ ਬਜਾਜ ਦੀ ਅਗਵਾਈ ਹੇਠ ਐਚ.ਪੀ.ਵੀ. ਵੈਕਸੀਨ ਸਬੰਧੀ ਅੱਜ ਜਿਲਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿੱਚ ਜਿਲੇ ਭਰ ਦੇ ਵੱਖ ਵੱਖ ਵਿਭਾਗ ਜਿਵੇਂ ਸਿੱਖਿਆ ਵਿਭਾਗ, ਆਂਗਣਵਾੜੀ ਵਿਭਾਗ, ਨਰਸਿੰਗ ਕਾਲਜ, ਆਈਐਮਏ ਅਤੇ ਐਨਜੀਓ ਦੇ ਨੁਮਾਇੰਦੇ ਸ਼ਾਮਿਲ ਹੋਏ | ਇਸ ਮੌਕੇ ਸਿਵਲ ਸਰਜਨ ਡਾ: ਬਜਾਜ ਨੇ ਦੱਸਿਆ ਕਿ ਐਚ. ਪੀ. ਵੀ. ਭਾਵ ਹਿਊਮਨ ਪੈਪਿਲੋਮਾ ਵਾਇਰਸ ਸਰਕਾਰ ਵੱਲੋਂ ਨਵੀਂ ਵੈਕਸੀਨ ਐਚ. ਪੀ. ਵੀ. ਵੈਕਸੀਨ ਦੀ ਸ਼ੁਰੂਆਤ 28 ਫਰਵਰੀ ਤੋਂ ਕੀਤੀ ਜਾਵੇਗੀ ਇਸ ਵੈਕਸੀਨ ਦੁਆਰਾ 14 ਤੋਂ 15 ਸਾਲ ਤੱਕ ਦੇ ਦੀਆਂ ਬੱਚੀਆਂ ਨੂੰ ਸਰਵਾਈਕਲ ਕੈਂਸਰ ਤੋਂ ਸੁਰੱਖਿਅਤ ਕਰਨ ਲਈ ਇਹ ਵੈਕਸੀਨ ਲਗਾਈ ਜਾਵੇਗੀ ਪੰਜਾਬ ਸਰਕਾਰ ਦਾ ਇਹ ਟੀਚਾ ਹੈ ਕਿ ਸਨ 2030 ਤੱਕ ਸਰਵਾਈਕਲ ਕੈਂਸਰ ਨੂੰ ਖਤਮ ਕੀਤਾ ਜਾਵੇ | ਇਸ ਮੌਕੇ ਟੀਕਾਕਰਨ ਅਫਸਰ ਡਾ: ਰਸ਼ਮੀ ਵਿੱਜ ਨੇ ਦੱਸਿਆ ਕਿ ਇਸ ਟੀਕੇ ਦਾ ਸਾਰਾ ਰਿਕਾਰਡ ਯੁਵਿਨ ਪੋਰਟਲ ਤੇ ਦਰਜ ਕੀਤਾ ਜਾਵੇਗਾ ਅਤੇ 28 ਫਰਵਰੀ ਤੋਂ ਇਸ ਨੂੰ ਟੀਕਾਕਰਨ ਸੂਚੀ ਵਿਚ ਸ਼ਾਮਿਲ ਕੀਤਾ ਜਾਏਗਾ | ਇਸ ਅਵਸਰ ਤੇ ਸਮੂਹ ਸੀਨੀਅਰ ਮੈਡੀਕਲ ਅਫਸਰ, ਜਿਲਾ ਸਿੱਖਿਆ ਅਫਸਰ, ਆਈ.ਏ.ਪੀ. ਪ੍ਰੈਸੀਡੈਂਟ ਡਾ ਪ੍ਰੀਤੀ ਮਲਹੋਤਰਾ, ਰੂਰਲ ਮੈਡੀਕਲ ਅਫਸਰ, ਐਨਜੀਓ ਪਰਨੀਤ ਕੌਰ, ਮੀਨਾਕਸ਼ੀ, ਨਿਧੀ ਅਤੇ ਗਾਇਤਰੀ ਸਮੇਤ ਸਮੂਹ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਸਨ |

ਪਿਛਲੀ ਖ਼ਬਰ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਬਰੀ ਕੀਤੇ ਜਾਣ ਦੀ ਖੁਸ਼ੀ 'ਚ ਰਾਜਾਸਾਂਸੀ 'ਚ ਵਰਕਰਾਂ ਵਲੋਂ ਲੱਡੂ ਵੰਡੇ... ਅਗਲੀ ਖ਼ਬਰ ਅੰਮਿ੍ਤਸਰ ਰੇਲਵੇ ਸਟੇਸ਼ਨ ਤੋਂ ਹੋਲੀ ਦੇ ਮੱਦੇਨਜ਼ਰ ਵਿਸ਼ੇਸ਼ ਰੇਲਗੱਡੀਆਂ ਹੋਈਆਂ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।