ਰਾਜਾਸਾਂਸੀ, 27 ਫਰਵਰੀ (ਹਰਦੀਪ ਸਿੰਘ ਖੀਵਾ)-'ਆਪ' ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਕਥਿਤ ਸ਼ਰਾਬ ਘੁਟਾਲੇ ਤੋਂ ਬਰੀ ਹੋਣ ਤੋਂ ਬਾਅਦ ਅੱਜ ਕਸਬਾ ਰਾਜਾਸਾਂਸੀ ਵਿਚ ਆਪ ਵਰਕਰਾਂ ਵਲੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਕਤ ਆਗੂਆਂ ਦੀ ਅਦਾਲਤ ਵਲੋਂ ਰਿਹਾਈ ਦੀ ਖੁਸ਼ੀ ਦੇ ਵਿਚ ਹਲਕਾ ਇੰਚਾਰਜ ਸੋਨੀਆ ਮਾਨ ਦੀ ਅਗਵਾਈ ਵਿਚ ਲੱਡੂ ਵੰਡੇ ਗਏ | ਇਸ ਦੌਰਾਨ ਵਾਰਡ ਨੰਬਰ 13 ਵਿਚ ਰਾਜਾਸਾਂਸੀ ਹਲਕਾ ਦੇ ਸੰਗਠਨ ਇੰਚਾਰਜ ਰਾਜਬੀਰ ਸਿੰਘ ਤੋਲਾਨੰਗਲ, ਹਲਕਾ ਸੰਗਠਨ ਇੰਚਾਰਜ ਤੇ ਨਸ਼ਾ ਮੁਕਤੀ ਮੋਰਚਾ ਹਲਕਾ ਸੰਗਠਨ ਇੰਚਾਰਜ ਸੁਖਦੀਪ ਸਿੰਘ ਛੀਨਾ ਤੇ ਕੌਂਸਲਰ ਦਿਆਲ ਸਿੰਘ ਰਾਜਾਸਾਂਸੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਚਾਈ ਦੀ ਜਿੱਤ ਹੋਈ ਹੈ | ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਸਿਆਸਤ ਨਾਲ ਰਚਿਆ ਗਿਆ ਸੀ ਪ੍ਰੰਤੂ ਹੁਣ ਅਦਾਲਤ ਦੇ ਇਸ ਫ਼ੈਸਲੇ ਨਾਲ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਈ ਹੈ ਤੇ ਲੋਕਾਂ ਦਾ ਵਿਸ਼ਵਾਸ ਬਰਕਰਾਰ ਰਹੇਗਾ | ਇਸ ਦੌਰਾਨ ਕੌਂਸਲਰ ਦਿਆਲ ਸਿੰਘ ਤੇ ਤਜਿੰਦਰ ਪਾਲ ਸਿੰਘ ਰਾਜਾਸਾਂਸੀ ਸੇਵਾ ਮੁਕਤ ਇੰਟੈਲੀਜੈਂਸ ਸਬ ਇੰਸਪੈਕਟਰ ਵਲੋਂ ਵਿਸ਼ੇਸ਼ ਤੌਰ 'ਤੇ ਉੱਚ ਅਦਾਲਤ ਦਾ ਧੰਨਵਾਦ ਕੀਤਾ | ਇਸ ਮੌਕੇ ਕੌਂਸਲਰ ਬੀਬੀ ਸਿੰਮੀ, ਕੌਂਸਲਰ ਮਾਸਟਰ ਸ਼ਿੰਦਾ, ਕੌਂਸਲਰ ਸਰਬਜੀਤ ਕੌਰ, ਬਲਦੇਵ ਸਿੰਘ, ਕੌਂਸਲਰ ਸ੍ਰੀ ਰਾਮ ਜੀ ਰਾਜਾਸਾਂਸੀ, ਕੌਂਸਲਰ ਸੁਰਿੰਦਰ ਪਾਲ ਸਿੰਘ ਹੈਪੀ ਤੋਂ ਇਲਾਵਾ ਆਮ ਆਦਮੀ ਪਾਰਟੀ ਵਰਕਰ ਹਾਜ਼ਰ ਸਨ |