ਅੰਮਿ੍ਤਸਰ, 27 ਫਰਵਰੀ (ਰੇਸ਼ਮ ਸਿੰਘ)-ਬੀਤੇ 20 ਫਰਵਰੀ ਸੂਬਾ ਸਰਕਾਰ ਵਲੋਂ 96 ਪੀ. ਸੀ. ਐੱਸ. ਅਧਿਕਾਰੀਆਂ ਦੀਆਂ ਕੀਤੀਆਂ ਬਦਲੀਆਂ ਤਹਿਤ ਅੰਮਿ੍ਤਸਰ ਦੇ ਨਵ ਨਿਯੁਕਤ ਆਰ. ਟੀ. ਏ. ਸੈਕਟਰੀ ਹਿਤੇਸ਼ਵਰ ਗੁਪਤਾ ਨੇ ਅੱਜ ਇਥੇ ਆਪਣੇੇ ਅਹੁਦੇ ਦਾ ਕਾਰਜ਼ਭਾਰ ਸੰਭਾਲ ਲਿਆ ਹੈ | ਦੱਸਣਯੋਗ ਹੈ ਕਿ ਇਥੋਂ ਪਹਿਲੇ ਆਰ. ਟੀ. ਏ. ਖੁਸ਼ਦਿਲ ਸਿੰਘ ਦਾ ਤਬਾਦਲਾ ਡਿਪਟੀ ਕਮਿਸ਼ਨਰ ਆਬਕਾਰੀ ਪਟਿਆਲਾ ਵਜੋਂ ਹੋ ਗਿਆ ਹੈ ਜਿਨ੍ਹਾਂ ਨੇ ਤੁਰੰਤ ਪ੍ਰਭਾਵ ਨਾਲ ਆਪਣੇ ਨਵੇਂ ਅਹੁਦੇ ਦਾ ਕਾਰਜ਼ਭਾਰ ਸੰਭਾਲ ਲਿਆ ਸੀ ਜਦੋਂ ਕਿ ਉਨ੍ਹਾਂ ਦੀ ਥਾਂ 'ਤੇ ਹੁਣ ਮੋਗਾ ਦੇ ਸਹਾਇਕ ਕਮਿਸ਼ਨਰ ਹਿਤੇਸ਼ਵਰ ਗੁਪਤਾ ਨੂੰ ਨਵਾ ਆਰ.ਟੀ.ਓ. ਲਗਾਇਆ ਗਿਆ ਸੀ ਜਿਨ੍ਹਾਂ ਨੇ ਲਗਭਗ ਇਕ ਹਫਤਾ ਬੀਤਣ 'ਤੇ ਵੀ ਅਹੁਦਾ ਨਾਂ ਸੰਭਾਲੇ ਜਾਣਾ ਟਰਾਂਸਪੋਰਟ ਵਿਭਾਗ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ | ਨਵ ਨਿਯੁਕਤ ਆਰ.ਟੀ.ਏ. ਸੈਕਟਰੀ ਹਿਤੇਸ਼ਵਰ ਗੁਪਤਾ ਨਾਲ ਨੇ ਕਿਹਾ ਕਿ ਉਹ ਆਪਣਾ ਕੰਮ ਇਮਾਨਦਾਰੀ ਤੇ ਪ੍ਰਭਾਵੀ ਢੰਗ ਨਾਲ ਕਰਨਗੇ ਅਤੇ ਕਿਸੇ ਨੂੰ ਵੀ ਮੁਸ਼ਕਿਲ ਨਹੀਂ ਆਵੇਗੀ ਇਸ ਲਈ ਅਗਲੇ ਹਫਤੇ ਦਫਤਰੀ ਕੰਮਾਂ 'ਚ ਪ੍ਰਸਾਸ਼ਨਿਕ ਸੁਧਾਰ ਵੀ ਕਰਨਗੇ |