14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਐਨ.ਆਰ.ਆਈ. ਸੁਖਦੇਵ ਸਿੰਘ ਨਿੱਜਰਪੁਰਾ ਨੇ ਪਿੰਗਲਵਾੜਾ ਸੰਸਥਾ ਨੂੰ ਭੇਟ ਕੀਤੀ ਇਕ ਲੱਖ ਰੁਪਏ ਦੀ ਰਾਸ਼ੀ

ਅਜੀਤ ਡੈਸਕ 01-03-2026
ਮਾਨਾਂਵਾਲਾ, 28 ਫਰਵਰੀ (ਗੁਰਦੀਪ ਸਿੰਘ ਨਾਗੀ)-ਪੰਜਾਬੀ ਜਿਥੇ ਵਿਦੇਸ਼ਾਂ ਵਿਚ ਰਹਿ ਕੇ ਕਿਰਤ ਕਰਕੇ ਜਿਥੇ ਪੰਜਾਬ ਤੇ ਪੰਜਾਬੀਆਂ ਦਾ ਨਾਮ ਰੁਸ਼ਨਾਉਂਦੇ ਹਨ ਉਥੇ ਉਹ ਆਪਣੀਆਂ ਜੜ੍ਹਾਂ ਨਾਲ ਵੀ ਜੁੜੇ ਰਹਿੰਦੇ ਹਨ ਅਤੇ ਸੱਤ ਸਮੁੰਦਰ ਤੋਂ ਪਾਰ ਰਹਿੰਦਿਆਂ ਵੀ ਆਪਣੀ ਮਿੱਟੀ ਦੇ ਮੋਹ ਵਿਚ ਭਿੱਜੇ ਰਹਿੰਦੇ ਹਨ ਅਤੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਨਿੱਜਰਪੁਰਾ ਦੇ ਅਜਿਹੇ ਹੀ ਐਨ.ਆਰ.ਆਈ. ਭਰਾ ਸੁਖਦੇਵ ਸਿੰਘ ਤੇ ਕੁਲਦੀਪ ਸਿੰਘ ਨਿੱਜਰਪੁਰਾ, ਜੋ ਅਮਰੀਕਾ ਵਿੱਚ ਰਹਿੰਦਿਆਂ ਜਿਥੇ ਆਪਣੇ ਪਿੰਡ ਦੇ ਸਮਾਜਿਕ ਤੇ ਧਾਰਮਿਕ ਕਾਰਜਾਂ ਵਿਚ ਵੱਡਮੱੁਲਾ ਯੋਗਦਾਨ ਪਾੳਾੁਦੇ ਰਹਿੰਦੇ ਹਨ ਉਥੇ ਉਹ ਆਪਣੀ ਕਿਰਤ ਕਮਾਈ ਵਿਚੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ, ਅੰਮਿ੍ਤਸਰ, ਜੋ ਮਨੁੱਖਤਾ ਦੀ ਸੇਵਾ ਦੇ ਵਿਲੱਖਣ ਕਾਰਜ਼ ਵਿਚ ਜੱੁਟੀ ਹੋਈ ਹੈ, ਲਈ ਵੀ ਹਰ ਸਾਲ ਵਿੱਤ ਅਨੁਸਾਰ ਦਾਨ ਭੇਜਦੇ ਹਨ | ਇਸ ਵਾਰ ਐਨ.ਆਰ.ਆਈ. ਸੁਖਦੇਵ ਸਿੰਘ, ਜੋ ਆਪਣੇ ਪਿੰਡ ਨਿੱਜਰਪੁਰਾ ਆਏ ਹੋਏ ਹਨ, ਨੇ ਖੁੱਦ ਪਿੰਗਲਵਾੜਾ ਸੰਸਥਾ, ਮਾਨਾਂਵਾਲਾ ਦੌਰਾ ਕਰਕੇ ਜਿਥੇ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ.ਇੰਦਰਜੀਤ ਕੌਰ ਨਾਲ ਮੁਲਾਕਾਤ ਕਰਕੇ ਅਸ਼ੀਰਵਾਦ ਲਿਆ ਉਥੇ ਪਿੰਗਲਵਾੜਾ ਸੰਸਥਾ ਲਈ ਇਕ ਲੱਖ ਰੁਪਏ ਦੀ ਰਾਸ਼ੀ ਵੀ ਭੇਟ ਕੀਤੀ | ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਪਿੰਗਲਵਾੜਾ ਸੰਸਥਾ ਦਾ ਰੋਜ਼ ਦਾ ਖਰਚਾ 12 ਲੱਖ ਰੁਪਏ ਹੈ, ਜੋ ਪਿੰਗਲਵਾੜਾ ਪ੍ਰੇਮੀਆਂ ਦੇ ਸਹਿਯੋਗ ਨਾਲ ਹੀ ਚੱਲਦਾ ਹੈ ਅਤੇ ਉਹ ਧੰਨਵਾਦੀ ਹਨ ਆਪਣੇ ਐੱਨ.ਆਰ.ਆਈ. ਭਰਾਵਾਂ ਦੇ, ਜੋ ਵਿਦੇਸ਼ਾਂ ਵਿਚ ਰਹਿ ਕੇ ਵੀ ਪਿੰਵਲਵਾੜਾ ਸੰਸਥਾ ਤੇ ਉਸਦੇ ਪਰਿਵਾਰ ਦੀ ਸੇਵਾ ਲਈ ਤੱਤਪਰ ਰਹਿੰਦੇ ਹਨ | ਐਨ.ਆਰ.ਆਈ. ਸੁਖਦੇਵ ਸਿੰਘ ਨੇ ਕਿਹਾ ਕਿ ਉਹ ਭਵਿੱਖ ਵਿਚ ਵੀ ਪਿੰਗਲਵਾੜਾ ਸੰਸਥਾ ਨਾਲ ਜੁੜੇ ਰਹਿਣਗੇ ਅਤੇ ਆਪਣੇ ਸਾਥੀਆਂ ਨੂੰ ਸੰਸਥਾ ਨਾਲ ਜੁੜਨ ਲਈ ਪ੍ਰੇਰਿਤ ਕਰਨਗੇ |
ਪਿਛਲੀ ਖ਼ਬਰ ਡਾ. ਅਵਤਾਰ ਸਿੰਘ (ਅਮਨਦੀਪ ਹਸਪਤਾਲ) ਸਮੂਹ ਵਲੋਂ 'ਨਸ਼ਿਆਂ ਵਿਰੁੱਧ ਇਕ ਤੰਦਰੁਸਤੀ ਮੁਹਿੰਮ' ਤਹਿਤ ਪਿੰਡ ਬਹੋੜੂ 'ਚ ਆਧੁਨ... ਅਗਲੀ ਖ਼ਬਰ ਰੰਗਲਾ ਪੰਜਾਬ ਉਤਸਵ ਦੇ ਦੂਸਰੇ ਦਿਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਹਾਜ਼ਰੀ ਭਰੀ ਮੇਲੇ 'ਚ ਮੀਤ ਕੌਰ, ਕੌਰ ਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।