ਅੰਮਿ੍ਤਸਰ, 28 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਅੱਜ ਸੀ. ਆਈ. ਆਈ. ਵਲੋਂ ਸਲਾਨਾ ਸੈਸ਼ਨ ਅਤੇ ਟੂਰਿਜ਼ਮ ਕਨਕਲੇਵ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਪੰਜਾਬ ਰਾਜ ਦੇ ਚੇਅਰਮੈਨ ਹਰਪ੍ਰੀਤ ਸਿੰਘ ਨਿੱਬਰ ਨੇ 2026-27 ਲਈ ਕਪਿਲ ਮਹਿਰਾ ਨੂੰ ਅੰਮਿ੍ਤਸਰ ਦੇ ਨਵੇਂ ਚੇਅਰਮੈਨ ਅਤੇ ਪ੍ਰਨੀਤ ਬੱਬਰ ਨੂੰ ਸਹਿ-ਚੇਅਰਪਰਸਨ ਵਜੋਂ ਚੁਣੇ ਜਾਣ ਦਾ ਐਲਾਨ ਕੀਤਾ | ਅੰਮਿ੍ਤਸਰ ਟੂਰਿਜ਼ਮ 2.0-ਅਗਲਾ ਪੱਧਰ 'ਤੇ ਕਰਵਾਈ ਟੂਰਿਜ਼ਮ ਕਨਕਲੇਵ ਦੀ ਸ਼ੁਰੂਆਤ ਸ਼ਹਿਰ ਦੇ ਮੇਅਰ ਦੁਆਰਾ ਇਕ ਭਾਸ਼ਣ ਨਾਲ ਹੋਈ, ਜਿਸ ਤੋਂ ਬਾਅਦ ਪੰਜਾਬ ਦੇ ਸਾਬਕਾ ਚੇਅਰਮੈਨ ਗੁਨਬੀਰ ਸਿੰਘ ਦੀ ਅਗਵਾਈ 'ਚ ਇਕ ਪੈਨਲ ਚਰਚਾ ਹੋਈ | ਏਅਰਪੋਰਟ ਡਾਇਰੈਕਟਰ ਭੁਪਿੰਦਰ ਸਿੰਘ ਨਾਲ ਸੈਰ-ਸਪਾਟਾ ਬੁਨਿਆਦੀ ਢਾਂਚੇ, ਚੁਣੌਤੀਆਂ ਅਤੇ ਮੌਕਿਆਂ ਦੀ ਅਸਲੀਅਤ ਜਾਂਚ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਰੈਡੀਸਨ ਗਰੁੱਪ ਦੀ ਨੁਮਾਇੰਦਗੀ ਜਿਤੇਂਦਰ ਸੋਹਲ, ਆਈ. ਐੱਚ. ਜੀ. ਗਰੁੱਪ ਮਨੀਸ਼ ਯਾਦਵ, ਵੈਲਨੈੱਸ ਐਂਡ ਹੋਸਪਿਟੈਲਿਟੀ ਸੈਗਮੈਂਟ ਗੁਨੀਸ਼ਾ ਖੁਰਾਨਾ, ਪਿਊਸ਼ ਗੋਇਲ ਅਤੇ ਸ਼ਿਖਾ ਸਰੀਨ ਨੇ ਕੀਤੀ | ਕੌਂਸਲਰ ਮਨਦੀਪ ਸਿੰਘ ਅਤੇ ਮੇਅਰ ਜਤਿੰਦਰ ਸਿੰਘ ਭਾਟੀਆ ਵਲੋਂ ਇਕ ਬਿਹਤਰ ਪਵਿੱਤਰ ਸ਼ਹਿਰ ਲਈ ਨਾਗਰਿਕਾਂ ਦੇ ਸਹਿਯੋਗ ਦੀ ਮੰਗ ਕਰਨ ਵਾਲੇ ਸੁਝਾਅ ਤੇ, ਉਨ੍ਹਾਂ ਦੇ ਸ਼ਹਿਰ ਦੇ ਨਾਗਰਿਕ ਭਲਾਈ ਲਈ ਇੱਕ ਸੀ. ਆਈ. ਆਈ. ਜ਼ਿੰਮੇਵਾਰ ਨਾਗਰਿਕ ਟੂਲਕਿੱਟ ਲਿਆਉਣ 'ਤੇ