07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸਤਿਆ ਐਲੀਮੈਂਟਰੀ ਸਕੂਲ ਨਾਸਰ ਵਿਖੇ ਮਨਾਇਆ ਸਾਇੰਸ ਦਿਵਸ <br/>

ਅਜੀਤ ਡੈਸਕ 02-03-2026
ਗੱਗੋਮਾਹਲ/ਅਜਨਾਲਾ, 1 ਮਾਰਚ (ਬਲਵਿੰਦਰ ਸਿੰਘ ਸੰਧੂ)-ਸਤਿਆ ਐਲੀਮੈਂਟਰੀ ਸਕੂਲ ਨਾਸਰ ਵਿਖੇ ਅੱਜ ਸਾਇੰਸ ਦਿਵਸ ਮਨਾਇਆ ਗਿਆ ਜਿਸ ਵਿਚ ਵੱਖ-ਵੱਖ ਬੱਚਿਆਂ ਵਲੋਂ ਬਣਾਏ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ | ਮੌਕੇ ਤੇ ਮੌਜੂਦ ਪਤਵੰਤਿਆਂ ਵਲੋਂ ਇਨ੍ਹਾਂ ਮਾਡਲਾਂ ਦੀ ਸਰਾਹਨਾ ਕਰਦਿਆਂ ਬੱਚਿਆਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ | ਬਣਾਏ ਗਏ ਮਾਡਲਾਂ ਦੀ ਵਿਆਖਿਆ ਕੀਤੀ ਗਈ ਇਸ ਸਮੇਂ ਪਿ੍ੰਸੀਪਲ ਹਰਪ੍ਰੀਤ ਕੌਰ ਨੇ ਬੱਚਿਆਂ ਨੂੰ ਡਾ. ਸੀ.ਵੀ. ਰਮਨ ਬਾਰੇ ਜਾਣਕਾਰੀ ਦਿੰਦਿਆਂ ਵਿਗਿਆਨ ਦੇ ਖੇਤਰ ਵਿਚ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ ਤੇ ਕਿਹਾ ਕਿ ਵਿਗਿਆਨ ਨਾਲ ਹੀ ਸਾਡਾ ਦੇਸ਼ ਤਰੱਕੀ ਕਰ ਸਕਦਾ ਹੈ | ਉਨ੍ਹਾਂ ਬੱਚਿਆ ਨੂੰ ਆਪਣਾ ਮਨ ਪੜ੍ਹਾਈ ਵਿਚ ਇਕਾਗਰ ਕਰਨ ਲਈ ਪ੍ਰੇਰਣਾ ਦਿੱਤੀ ਤੇ ਕਿਹਾ ਕਿ ਮੁੱਢਲੀ ਸਿੱਖਿਆ ਪਿੱਛੋਂ ਅੱਗੇ ਵਧਣ ਦੇ ਮੌਕੇ ਮਿਲਦੇ ਰਹਿੰਦੇ ਹਨ | ਇਸ ਮੌਕੇ ਸਕੂਲ ਸਟਾਫ ਵਲੋਂ ਤਲਵਿੰਦਰਬੀਰ ਕੌਰ, ਚਰਨਜੀਤ ਕੌਰ, ਕੰਵਲਜੀਤ ਕੌਰ, ਨਵਦੀਪ ਕੌਰ, ਹਰਮਨਦੀਪ ਕੌਰ, ਅਮਨਪ੍ਰੀਤ ਕੌਰ, ਰਾਜਵਿੰਦਰ ਕੌਰ, ਸੁਮਨਦੀਪ ਕੌਰ ਅਤੇ ਮਹਿਕਦੀਪ ਕੌਰ ਹਾਜ਼ਰ ਸਨ |

ਪਿਛਲੀ ਖ਼ਬਰ ਫੋਕਲ ਪੁਆਇੰਟ ਦੇ ਫਾਇਰ ਸਟੇਸ਼ਨ ਦੀ ਹਾਲਤ ਨੂੰ ਲੈ ਕੇ ਕਾਂਗਰਸੀ ਆਗੂ ਬੱਸੀ ਨੇ ਸਰਕਾਰ ਨੂੰ ਘੇਰਿਆ <br/> ਅਗਲੀ ਖ਼ਬਰ ਹੋਲੇ ਮਹੱਲੇ ਸੰਬੰਧੀ ਗੁ: ਬੋਹੜੀ ਸਾਹਿਬ ਕੋਟ ਖ਼ਾਲਸਾ ਵਿਖੇ 4 ਦਿਨਾਂ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।