05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਫੋਕਲ ਪੁਆਇੰਟ ਦੇ ਫਾਇਰ ਸਟੇਸ਼ਨ ਦੀ ਹਾਲਤ ਨੂੰ ਲੈ ਕੇ ਕਾਂਗਰਸੀ ਆਗੂ ਬੱਸੀ ਨੇ ਸਰਕਾਰ ਨੂੰ ਘੇਰਿਆ <br/>

ਅਜੀਤ ਡੈਸਕ 02-03-2026
ਅੰਮਿ੍ਤਸਰ, 1 ਮਾਰਚ (ਰੇਸ਼ਮ ਸਿੰਘ)-ਨਗਰ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਨੇਤਾ ਦਿਨੇਸ਼ ਬੱਸੀ ਨੇ ਫੋਕਲ ਪੁਆਇੰਟ ਸਥਿਤ ਫਾਇਰ ਸਟੇਸ਼ਨ ਦੀ ਖਸਤਾ ਹਾਲ ਇਮਾਰਤ ਦੇ ਹਾਲਤ ਦੇ ਮੱਦੇ ਨਜ਼ਰ ਸਰਕਾਰ ਨੂੰ ਕਟਿਹਰੇ 'ਚ ਖੜਾ ਕੀਤਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਸਿਰਫ ਇਸ਼ਤਿਹਾਰਬਾਜ਼ੀ ਵਿਚ ਲੋਕਾਂ ਦਾ ਪੈਸਾ ਰੋੜ੍ਹ ਰਹੀ ਹੈ ਜਦੋਂ ਕਿ ਆਮ ਲੋਕ ਮੌਤ ਦੇ ਸਾਏ ਹੇਠ ਜੀ ਰਹੇ ਹਨ | ਸ੍ਰੀ ਬੱਸੀ ਨੇ ਕਿਹਾ ਕਿ ਇਸ ਫਾਇਰ ਸਟੇਸ਼ਨ ਦਾ ਉਦਘਾਟਨ 16 ਸਤੰਬਰ 2023 ਨੂੰ ਵਿਧਾਇਕ ਜੀਵਨ ਜੋਤ ਕੌਰ ਵਲੋਂ ਕੀਤਾ ਗਿਆ ਸੀ ਅਤੇ ਇਸਨੂੰ ਵੱਡੀ ਉਪਲਬਧੀ ਵਜੋਂ ਦਰਸਾਇਆ ਗਿਆ ਸੀ, ਪਰ ਉਸ ਤੋਂ ਬਾਅਦ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਹੂਲਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ |
ਫਾਇਰ ਸਟੇਸ਼ਨ ਦੀ ਇਮਾਰਤ ਬਹੁਤ ਹੀ ਖਸਤਾਹਾਲ ਹੋ ਚੁੱਕੀ ਹੈ | ਛੱਤ ਤੋਂ ਕੰਕਰੀਟ ਝੜ ਰਿਹਾ ਹੈ ਅਤੇ ਦੀਵਾਰਾਂ ਵਿਚ ਡੂੰਘੀਆਂ ਦਰਾਰਾਂ ਪੈ ਚੁੱਕੀਆਂ ਹਨ | ਮੀਂਹ ਦੇ ਦੌਰਾਨ ਪਾਣੀ ਰਿਸ ਕੇ ਦਫ਼ਤਰ ਅੰਦਰ ਭਰ ਜਾਂਦਾ ਹੈ | ਜੋ ਫਾਇਰ ਫਾਈਟਰ ਹੋਰਨਾਂ ਦੀ ਜਾਨ ਬਚਾਉਂਦੇ ਹਨ, ਉਹ ਖੁਦ ਅਸੁਰੱਖਿਅਤ ਇਮਾਰਤ ਵਿਚ ਡਿਊਟੀ ਕਰਨ ਲਈ ਮਜਬੂਰ ਹਨ | ਇਸ ਛੱਤ ਤੋਂ ਟਪਕਦੇ ਪਾਣੀ ਕਾਰਨ ਬਿਜਲੀ ਦੇ ਤਾਰਾਂ ਅਤੇ ਸਵਿੱਚ ਬੋਰਡ ਵਿਚ ਕਰੰਟ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਕਿਸੇ ਵੀ ਵੇਲੇ ਸ਼ਾਰਟ ਸਰਕਿਟ ਨਾਲ ਵੱਡਾ ਹਾਦਸਾ ਹੋ ਸਕਦਾ ਹੈ | ਅੰਤ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਹਰ ਮੋਰਚੇ 'ਤੇ ਨਾਕਾਮ ਸਾਬਤ ਹੋ ਰਹੀ ਹੈ |

ਪਿਛਲੀ ਖ਼ਬਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹੋਕਾ ਦੇਣ 'ਚ ਕਾਮਯਾਬ ਰਿਹਾ ਤਿੰਨ ਰੋਜ਼ਾ ਰੰਗਲਾ ਪੰਜਾਬ ਉਤਸਵ; ਪੂਰੀ ਸ਼ਾਨੋ-ਸ਼ੌਕਤ... ਅਗਲੀ ਖ਼ਬਰ ਸਤਿਆ ਐਲੀਮੈਂਟਰੀ ਸਕੂਲ ਨਾਸਰ ਵਿਖੇ ਮਨਾਇਆ ਸਾਇੰਸ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।