05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਿਹਤ ਵਿਭਾਗ ਦੀ ਵੱਡੀ ਕਾਰਵਾਈ, 1100 ਲੀਟਰ ਮਿਲਾਵਟੀ ਸਰ੍ਹੋਂ ਦਾ ਤੇਲ ਸੀਲ

ਬਰਨਾਲਾ, 5 ਅਕਤੂਬਰ (ਨਰਿੰਦਰ ਅਰੋੜਾ)- ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਸਿਹਤ ਵਿਭਾਗ ਬਰਨਾਲਾ ਨੇ...

ਅਜੀਤ ਡੈਸਕ 05-10-2026

ਬਰਨਾਲਾ, 5 ਅਕਤੂਬਰ (ਨਰਿੰਦਰ ਅਰੋੜਾ)- ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਸਿਹਤ ਵਿਭਾਗ ਬਰਨਾਲਾ ਨੇ ਮਿਲਾਵਟਖੋਰਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਫੂਡ ਸੇਫਟੀ ਅਫਸਰ ਸਰਦਾਰ ਚਰਨਜੀਤ ਸਿੰਘ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਦੇਰ ਸ਼ਾਮ ਦਾਣਾ ਮੰਡੀ ਰੋਡ, ਪ੍ਰੇਮ ਅੱਖਾਂ ਦੇ ਹਸਪਤਾਲ ਦੇ ਨੇੜੇ ਚੱਲ ਰਹੀ ਇਕ ਘਰ ਦੇ ਵਿਚ ਹੀ ਬਣੀ ਫੈਕਟਰੀ ਟਾਈਪ ਜਗਾਂ ਜਿੱਥੇ ਸਰ੍ਹੋਂ ਦਾ ਤੇਲ ਪੈਕ ਹੋ ਰਿਹਾ ਸੀ ਵਿਖੇ 'ਛਾਪਾ ਮਾਰਿਆ ਗਿਆ। ਮੌਕੇ ਤੇ ਜਾਣਕਾਰੀ ਦਿੰਦਿਆਂ ਐਫ.ਐਸ. ਬਰਨਾਲਾ ਸਰਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਫੈਕਟਰੀ ਦੀ ਤਰਹਾਂ ਬਣੇ ਗੋਦਾਮ 'ਚ ਵੱਡੇ-ਵੱਡੇ ਟੈਂਕਾਂ 'ਚ ਵੱਖ-ਵੱਖ ਤਰ੍ਹਾਂ ਦਾ ਤੇਲ ਪਿਆ ਸੀ, ਜਿਸ ਨੂੰ ਮਿਕਸ ਕਰਕੇ ਸਰ੍ਹੋਂ ਦਾ ਤੇਲ ਤਿਆਰ ਕਰਕੇ ਪੈਕ ਕੀਤਾ ਜਾ ਰਿਹਾ ਸੀ।

ਵਿਭਾਗ ਨੇ 1100 ਲੀਟਰ ਦੇ ਕਰੀਬ ਮਿਲਾਵਟੀ ਤੇਲ ਕਬਜ਼ੇ 'ਚ ਲੈ ਕੇ ਸੀਲ ਕਰ ਦਿੱਤਾ ਹੈ ਅਤੇ ਮੌਕੇ 'ਤੇ ਸੈਂਪਲ ਭਰ ਕੇ ਜਾਂਚ ਲਈ ਲੈਬ 'ਚ ਭੇਜੇ ਗਏ ਹਨ।
ਉਨ੍ਹਾਂ ਦੱਸਿਆ ਕਿ ਲੈਬ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਪਿਛਲੀ ਖ਼ਬਰ ਲੜਾਈ ਝਗੜੇ ਉਪਰੰਤ ਇਲਾਜ ਕਰਵਾਉਣ ਆਏ ਇਕ ਵਿਅਕਤੀ ਨੇ ਸਿਵਲ ਹਸਪਤਾਲ ਵਿਚ ਕੀਤਾ ਹੰਗਾਮਾ ਅਗਲੀ ਖ਼ਬਰ ਸਰਹੱਦੀ ਪਿੰਡ ਧਨੋਆ ਖੁਰਦ ਦੇ 20 ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਹੋਏ ਸ਼ਾਮਿਲ