05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਐਕਸਲਸਮ ਹਾਈ ਸਕੂਲ ਵਿਖੇ ਮਾਨਸਿਕ ਸਿਹਤ ਅਤੇ ਸੁਖ-ਸਮਿੱਧੀ ਦਾ ਪ੍ਰੋਤਸਾਹਨ ਵਿਸ਼ੇ ਉੱਤੇ ਸੈਸ਼ਨ ਕਰਵਾਇਆ <br/>

ਅਜੀਤ ਡੈਸਕ 02-03-2026
ਅੰਮਿ੍ਤਸਰ, 1 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਐਕਸਲਸਮ ਹਾਈ ਸਕੂਲ ਲੋਹਾਰਕਾ ਰੋਡ ਅੰਮਿ੍ਤਸਰ ਵਲੋਂ ਸੀ. ਬੀ. ਐੱਸ. ਈ. ਦੇ ਮਾਰਗਦਰਸ਼ਨ ਹੇਠ ਵਿਦਿਆਰਥੀਆਂ 'ਚ ਮਾਨਸਿਕ ਸਿਹਤ ਅਤੇ ਸੁਖ-ਸਮਿੱਧੀ ਦਾ ਪ੍ਰੋਤਸਾਹਨ ਵਿਸ਼ੇ ਉੱਤੇ ਇਕ ਸੈਸ਼ਨ ਕਰਵਾਇਆ ਗਿਆ | ਸਕੂਲ ਵਲੋਂ ਮਿਸ ਕਿਰਨ ਕੇਸਰ (ਪਿ੍ੰਸੀਪਲ ਬੀ. ਬੀ. ਐੱਸ. ਬੀ. ਪਬਲਿਕ ਸਕੂਲ ਧਾਰੀਵਾਲ ਗੁਰਦਾਸਪੁਰ) ਅਤੇ ਮਿਸ ਗੁਨੀਤ ਅਰੋੜਾ (ਵਾਈਸ ਪਿ੍ੰਸੀਪਲ ਸਪਰਿੰਗ ਡੇਲ ਸੀਨੀਅਰ ਸਕੂਲ ਨੰਗਲੀ, ਅੰਮਿ੍ਤਸਰ) ਦਾ ਹਾਰਦਿਕ ਸਵਾਗਤ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿ ਤੰਦਰੁਸਤ ਮਨ ਦਾ ਵਿਕਾਸ ਅਕਾਦਮਿਕ ਸਫਲਤਾ ਅਤੇ ਸਮੁੱਚੇ ਵਿਅਕਤੀਤਵ ਨਿਰਮਾਣ ਲਈ ਬਹੁਤ ਜ਼ਰੂਰੀ ਹੈ | ਇਸ ਸੈਸ਼ਨ ਦਾ ਮੁੱਖ ਉਦੇਸ਼ ਸਕੂਲੀ ਵਾਤਾਵਰਨ 'ਚ ਮਾਨਸਿਕ ਸੁਖ-ਸਿਹਤ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਵਿਦਿਆਰਥੀਆਂ ਦੀ ਭਾਵਨਾਤਮਕ ਸਿਹਤ ਨੂੰ ਸਮਰਥਨ ਦੇਣ ਲਈ ਵਿਹੰਗਮ ਅਤੇ ਕਾਰਗਰ ਤਰੀਕਿਆਂ ਨੂੰ ਉਜਾਗਰ ਕਰਨਾ ਸੀ | ਇੰਟਰਐਕਟਿਵ ਚਰਚਾਵਾਂ ਅਤੇ ਚਿੰਤਨਾਤਮਕ ਗਤੀਵਿਧੀਆਂ ਰਾਹੀਂ ਭਾਗੀਦਾਰਾਂ ਨੂੰ ਦਿਨਚਰੀਆ ਦੇ ਅਧਿਆਪਨ-ਅਧਿਐਨ ਪ੍ਰਕਿਰਿਆ ਵਿਚ ਮਾਨਸਿਕ ਸੁਖ-ਸਿਹਤ ਅਭਿਆਸਾਂ ਨੂੰ ਸ਼ਾਮਿਲ ਕਰਨ ਦੇ ਤਰੀਕੇ ਖੋਜਣ ਦਾ ਮੌਕਾ ਮਿਲਿਆ | ਸਕੂਲ ਦੀ ਡਾਇਰੈਕਟਰ ਪਿ੍ੰਸੀਪਲ ਮਿਸ ਗੁਨੀਤਾ ਗਰੇਵਾਲ ਨੇ ਰਿਸੋਰਸ ਪਰਸਨ ਮਿਸ ਕਿਰਨ ਕੇਸਰ ਅਤੇ ਮਿਸ ਗੁਨੀਤ ਅਰੋੜਾ ਦਾ ਸਟਾਫ਼ ਨਾਲ ਮਾਨਸਿਕ ਸਿਹਤ ਸੰਬੰਧੀ ਆਪਣਾ ਕੀਮਤੀ ਗਿਆਨ, ਅਨੁਭਵ ਅਤੇ ਦਰਸ਼ਨ ਸਾਂਝੇ ਕਰਨ ਲਈ ਦਿਲੋਂ ਧੰਨਵਾਦ ਕੀਤਾ |

ਪਿਛਲੀ ਖ਼ਬਰ ਚਿਨਮਯ ਮਿਸ਼ਨ ਵਲੋਂ 284ਵਾਂ ਚਿਨਮਯਾ ਵਿਧਵਾ ਰਾਸ਼ਨ ਪੈਨਸ਼ਨ ਵੰਡ ਪ੍ਰੋਗਰਾਮ <br/> ਅਗਲੀ ਖ਼ਬਰ ਭਾਰਤੀਯ ਵਪਾਰ ਮੰਡਲ ਪੰਜਾਬ ਤੇ ਐੱਫ. ਟੀ. ਆਈ. ਆਈ. ਵਲੋਂ ਅੰਮਿ੍ਤਸਰ 'ਚ ਬਿਜ਼ਨੈਸ ਮੀਟ 2026 ਕੱਲ੍ਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।