ਭਾਰਤੀ ਯੋਗਾ ਸੰਸਥਾਨ ਵਲੋਂ ਅੰਮ੍ਰਿਤਸਰ ’ਚ 60ਵੇਂ ਯੋਗਾ ਦਿਵਸ ਦਾ ਆਯੋਜਨ
ਅੰਮ੍ਰਿਤਸਰ, 4 ਅਕਤੂਬਰ (ਸੁਰਿੰਦਰ ਕੋਛੜ, ਰਾਜੇਸ਼ ਕੁਮਾਰ)-ਜੀਵਨ ’ਚ ਯੋਗਾ ਦੀ ਮਹੱਤਤਾ ’ਤੇ ਚਰਚਾ ਕਰਦੇ ਹੋਏ ਭਾਰਤੀ ਯੋਗਾ ਸੰਸਥਾਨ ਦੇ ਰਾਸ਼ਟਰੀ ਪ੍ਰਧਾਨ ਦੇਸਰਾਜ ਗੁਪਤਾ ਨੇ ਕਿਹਾ ਕਿ ਬੁੱਢਾਪੇ ’ਚ ਸਿਹਤਮੰਦ ਸਰੀਰ ਅਤੇ ਮਨ ਬਣਾਈ ਰੱਖਣ ਲਈ ਯੋਗਾ ਜ਼ਰੂਰੀ ਹੈ। ਉਨ੍ਹਾਂ ਨੇ 60ਵੇਂ ਯੋਗਾ ਦਿਵਸ ਦੇ ਹਿੱਸੇ ਵਜੋਂ ਅੱਜ ਸਵੇਰੇ 5: 15 ਵਜੇ ਤੋਂ 10 ਵਜੇ ਤੱਕ ਭਾਰਤੀ ਯੋਗਾ ਸੰਸਥਾਨ, ਅੰਮ੍ਰਿਤਸਰ ਦੁਆਰਾ ਆਯੋਜਿਤ ‘ਯੋਗਾ ਪ੍ਰੇਰਨਾ ਕੈਂਪ’ ’ਚ ਹਿੱਸਾ ਲਿਆ।
ਅੰਮ੍ਰਿਤਸਰ, 4 ਅਕਤੂਬਰ (ਸੁਰਿੰਦਰ ਕੋਛੜ, ਰਾਜੇਸ਼ ਕੁਮਾਰ)-ਜੀਵਨ ’ਚ ਯੋਗਾ ਦੀ ਮਹੱਤਤਾ ’ਤੇ ਚਰਚਾ ਕਰਦੇ ਹੋਏ ਭਾਰਤੀ ਯੋਗਾ ਸੰਸਥਾਨ ਦੇ ਰਾਸ਼ਟਰੀ ਪ੍ਰਧਾਨ ਦੇਸਰਾਜ ਗੁਪਤਾ ਨੇ ਕਿਹਾ ਕਿ ਬੁੱਢਾਪੇ ’ਚ ਸਿਹਤਮੰਦ ਸਰੀਰ ਅਤੇ ਮਨ ਬਣਾਈ ਰੱਖਣ ਲਈ ਯੋਗਾ ਜ਼ਰੂਰੀ ਹੈ। ਉਨ੍ਹਾਂ ਨੇ 60ਵੇਂ ਯੋਗਾ ਦਿਵਸ ਦੇ ਹਿੱਸੇ ਵਜੋਂ ਅੱਜ ਸਵੇਰੇ 5: 15 ਵਜੇ ਤੋਂ 10 ਵਜੇ ਤੱਕ ਭਾਰਤੀ ਯੋਗਾ ਸੰਸਥਾਨ, ਅੰਮ੍ਰਿਤਸਰ ਦੁਆਰਾ ਆਯੋਜਿਤ ‘ਯੋਗਾ ਪ੍ਰੇਰਨਾ ਕੈਂਪ’ ’ਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਦੀ ਨਵੀਂ ਕਿਤਾਬ ‘ਯੋਗਾ ਦਰਸ਼ਨ-ਵਿਭੂਤੀ ਪਾਦ’ ਰਿਲੀਜ਼ ਕੀਤੀ ਗਈ। ਇਸ ਮੌਕੇ ਆਯੋਜਿਤ ਸਮਾਗਮ ਦੌਰਾਨ ਆਪਣੇ ਸੰਬੋਧਨ ’ਚ ਦੇਸਰਾਜ ਨੇ ਕਿਹਾ ਕਿ ਬੁੱਢਾਪੇ ਨੂੰ ਰੋਕਿਆ ਨਹੀਂ ਜਾ ਸਕਦਾ, ਨਾ ਹੀ ਇਸ ਦੇ ਸਰੀਰ ’ਤੇ ਆਉਣ ਵਾਲੇ ਪ੍ਰਭਾਵਾਂ ਅਤੇ ਤਬਦੀਲੀਆਂ ਨੂੰ ਰੋਕਿਆ ਜਾ ਸਕਦਾ ਹੈ, ਪਰ ਯੋਗਾ ਦੀ ਵਰਤੋਂ ਇਨ੍ਹਾਂ ਤਬਦੀਲੀਆਂ ਦੀ ਗਤੀ ਨੂੰ ਹੌਲੀ ਕੀਤਾ ਜਾ ਸਕਦਾ ਹੈ। ਯੋਗਾ ਇਕ ਵਿਗਿਆਨ ਹੈ, ਇਸ ਨੂੰ ਸਮਝੋ ਅਤੇ ਇਸ ਨੂੰ ਆਪਣੇ ਜੀਵਨ ’ਚ ਅਪਣਾਓ। ਇਸ ਮੌਕੇ ’ਤੇ ਪੰਜਾਬ ਪ੍ਰਧਾਨ ਕੁੰਦਨ ਵਰਮਾਨੀ, ਮਨਮੋਹਨ ਕਪੂਰ, ਸਤੀਸ਼ ਮਹਾਜਨ, ਪ੍ਰਮੋਦ ਸੋਢੀ, ਗਿਰਧਾਰੀ ਲਾਲ, ਸੁਨੀਲ ਕਪੂਰ, ਮਾਸਟਰ ਮੋਹਨ ਲਾਲ ਅਤੇ ਆਦਿ ਵੀ ਮੌਜੂਦ ਸਨ। 04 ਏਐਸਆਰ28