ਛੇਹਰਟਾ, 1 ਮਾਰਚ (ਪੱਤਰ ਪ੍ਰੇਰਕ)-ਇਤਿਹਾਸਕ ਗੁਰਦੁਆਰਾ ਬੋਹੜੀ ਸਾਹਿਬ ਕੋਟ ਖਾਲਸਾ ਵਿਖੇ 87ਵਾਂ ਵਿਸ਼ਾਲ ਹੋਲਾ ਮਹੱਲਾ ਸਮਾਗਮ 1, 2, 3 ਤੇ 4 ਮਾਰਚ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਿੰਦਰ ਸਿੰਘ ਸੰਧੂ ਦੀ ਦੇਖ-ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਅੱਜ ਹੋਲੇ ਮਹੱਲੇ ਨੂੰ ਸਮਰਪਿਤ ਚਾਰ ਦਿਨਾ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਭਾਰੀ ਧਾਰਮਿਕ ਦੀਵਾਨ ਸਜਾਏ ਗਏ | ਧਾਰਮਿਕ ਦੀਵਾਨਾਂ ਦੌਰਾਨ ਪੰਥ ਪ੍ਰਸਿੱਧ ਰਾਗੀ ਜਥਿਆਂ ਵਲੋਂ ਅੰਮਿ੍ਤਮਈ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ, ਜਿਸ ਉਪਰੰਤ ਪੰਥ ਪ੍ਰਸਿੱਧ ਗਿਆਨੀ ਖੜਕ ਸਿੰਘ ਪਠਾਨਕੋਟ ਤੇ ਗਿਆਨੀ ਲਖਬੀਰ ਸਿੰਘ ਕੋਮਲ ਦੇ ਢਾਡੀ ਜਥਿਆਂ ਵਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ | ਇਸ ਮੌਕੇ ਪ੍ਰਧਾਨ ਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਧਾਰਮਿਕ ਦੀਵਾਨਾ ਦੀ ਸਮਾਪਤੀ ਉਪਰੰਤ 5 ਮਾਰਚ ਨੂੰ ਸਵੇਰੇ ਦਸਤਾਰਬੰਦੀ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ | ਹੋਲੇ ਮਹੱਲੇ ਸਮਾਗਮਾਂ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਗੁਰਦੁਆਰਾ ਸਾਹਿਬ ਵਿਖੇ ਹੋਲੇ ਮਹੱਲੇ ਸਮਾਗਮਾਂ ਸੰਬੰਧੀ ਚੱਲ ਰਹੀ 37 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਤੀਸਰੀ ਲੜੀ ਦੇ ਅੱਜ ਭੋਗ ਪੈਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਵਿਚ ਪੰਥ ਪ੍ਰਸਿੱਧ ਕੀਰਤਨੀ ਜਥੇ ਵਲੋਂ ਅੰਮਿ੍ਤਮਈ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ, ਜਿਸ ਉਪਰੰਤ ਚੌਥੀ ਲੜੀ ਦੇ 38 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ | ਇਸ ਮੌਕੇ ਹਰਭਜਨ ਸਿੰਘ ਸੰਧੂ ਸੀਨੀ: ਮੀਤ ਪ੍ਰਧਾਨ, ਅਵਤਾਰ ਸਿੰਘ ਸਰਕਾਰੀਆ ਮੀਤ ਪ੍ਰਧਾਨ, ਕੁਲਵੰਤ ਸਿੰਘ ਸਰਕਾਰੀਆ ਜਨਰਲ ਸਕੱਤਰ, ਪਰਮਿੰਦਰ ਸਿੰਘ ਸੰਧੂ ਸਕੱਤਰ, ਦਵਿੰਦਰ ਸਿੰਘ ਸੰਧੂ ਪ੍ਰਚਾਰ ਸਕੱਤਰ, ਜਥੇ: ਮੇਜਰ ਸਿੰਘ ਸਰਕਾਰੀਆ ਆਡੀਟਰ, ਅਮਨਦੀਪ ਸਿੰਘ ਖਿਆਲੀਆ ਖਜਾਨਚੀ, ਸੁਰਜਨ ਸਿੰਘ, ਹਰਸਿਮਰਨਦੀਪ ਸਿੰਘ ਸੰਧੂ, ਦਿਲਬਾਗ ਸਿੰਘ ਸਹਿੰਸਰੀਆ, ਬੱਗਾ ਸਿੰਘ, ਮਨਜੀਤ ਸਿੰਘ ਝੰਡ, ਸੁਖਬੀਰ ਸਿੰਘ ਸੋਨੀ, ਸੁਰਜੀਤ ਸਿੰਘ ਸੰਧੂ, ਅਵਤਾਰ ਸਿੰਘ ਸੰਧੂ, ਪਾਲ ਸਿੰਘ ਸੰਧੂ, ਹਰਦਿਆਲ ਸਿੰਘ, ਰਘਬੀਰ ਸਿੰਘ ਸੰਧੂ (ਸਾਰੇ ਮੈਂਬਰ ਕਮੇਟੀ), ਪ੍ਰੇਮ ਸਿੰਘ ਵਡਾਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |