11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਭਾਰਤ ਫੇਰੀ ਦੌਰਾਨ ਕੈਨੇਡਾ-ਅੰਮਿ੍ਤਸਰ ਦਰਮਿਆਨ ਸਿੱਧੀਆਂ ਉਡਾਣਾਂ ਦਾ ਮੁੱਦਾ ਚੁੱਕਣ ਦੀ ਅਪੀਲ <br/>

ਅਜੀਤ ਡੈਸਕ 03-03-2026
ਅੰਮਿ੍ਤਸਰ, 2 ਮਾਰਚ (ਜਸਵੰਤ ਸਿੰਘ ਜੱਸ)-ਅੰਮਿ੍ਤਸਰ ਦੇ ਹਵਾਈ ਸੰਪਰਕ ਨੂੰ ਬਿਹਤਰ ਬਨਾਉਣ ਲਈ ਯਤਨਸ਼ੀਲ ਸਮਾਜ ਸੇਵੀ ਸੰਸਥਾਵਾਂ ਫ਼ਲਾਈ ਅੰਮਿ੍ਤਸਰ ਇਨੀਸ਼ੀਏਟਿਵ ਅਤੇ ਅੰਮਿ੍ਤਸਰ ਵਿਕਾਸ ਮੰਚ ਵਲੋਂ ਭਾਰਤ ਦੌਰੇ 'ਤੇ ਆ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਮਾਰਕ ਕਾਰਨੀ ਨੂੰ ਆਪਣੇ ਭਾਰਤ ਦੇ ਅਧਿਕਾਰਤ ਦੌਰੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਉੱਚ-ਪੱਧਰੀ ਗੱਲਬਾਤ ਵਿਚ ਅੰਮਿ੍ਤਸਰ ਤੋਂ ਕੈਨੇਡਾ ਲਈ ਸਿੱਧੀਆਂ ਹਵਾਈ ਉਡਾਣਾਂ ਦੇ ਮੁੱਦੇ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ | ਫ਼ਲਾਈ ਅੰਮਿ੍ਤਸਰ ਦੇ ਕਨਵੀਨਰ (ਉੱਤਰੀ ਅਮਰੀਕਾ) ਅਨੰਤਦੀਪ ਸਿੰਘ ਢਿੱਲੋਂ (ਕੈਨੇਡਾ) ਅਤੇ ਗਲੋਬਲ ਕਨਵੀਨਰ ਤੇ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਜਾਰੀ ਇਕ ਸਾਂਝੇ ਬਿਆਨ 'ਚ ਕਿਹਾ ਕਿ ਟੋਰਾਂਟੋ ਅਤੇ ਵੈਨਕੂਵਰ ਤੋਂ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨਾ, ਕੈਨੇਡਾ ਅਤੇ ਭਾਰਤ ਵਿਚਾਲੇ ਲੋਕਾਂ ਦੇ ਆਪਸੀ ਸੰਪਰਕ ਨੂੰ ਮਜ਼ਬੂਤ ਕਰਨ ਲਈ ਇੱਕ ਅਹਿਮ ਕਦਮ ਹੈ | ਇਹ ਰੂਟ ਪੰਜਾਬੀ ਮੂਲ ਦੇ 10 ਲੱਖ ਤੋਂ ਵੱਧ ਕੈਨੇਡੀਅਨਾਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਪਾਰੀਆਂ ਦੀ ਵੱਧ ਰਹੀ ਗਿਣਤੀ ਲਈ ਲਾਹੇਵੰਦ ਹੋਵੇਗਾ | ਇਸ ਨਾਲ ਯਾਤਰੀਆਂ ਨੂੰ ਦਿੱਲੀ ਵਿਚ ਲੰਮੇ ਸਮੇਂ ਦੇ ਠਹਿਰਾਅ ਵਾਲੇ 25-35 ਘੰਟਿਆਂ ਦੇ ਥਕਾਵਟ ਭਰੇ ਸਫ਼ਰ ਤੋਂ ਨਿਜਾਤ ਮਿਲੇਗੀ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਾਰਨੀ ਦਾ ਇਹ ਦੌਰਾ ਦੁਵੱਲੇ ਸਬੰਧਾਂ ਵਿਚ ਇਕ ਨਵੀਂ ਸ਼ੁਰੂਆਤ ਨੂੰ ਦਰਸਾਉਂਦਾ ਹੈ ਤੇ ਪੰਜਾਬੀ ਭਾਈਚਾਰੇ ਦੀ ਯਾਤਰਾ ਨਾਲ ਸੰਬੰਧਤ ਇਸ ਸਭ ਤੋਂ ਪੁਰਾਣੀ ਮੰਗ ਨੂੰ ਹੱਲ ਕਰਨ ਤੋਂ ਵੱਧ ਕੋਈ ਹੋਰ ਵਿਹਾਰਕ ਅਤੇ ਲੋਕ-ਪੱਖੀ ਨਤੀਜਾ ਨਹੀਂ ਹੋ ਸਕਦਾ | ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਸਿੱਧੀਆਂ ਉਡਾਣਾਂ ਹੁਣ ਸਿਰਫ਼ ਇੱਕ ਸਹੂਲਤ ਨਹੀਂ ਬਲਕਿ ਇਹ ਵਪਾਰ, ਸਿੱਖਿਆ ਅਤੇ ਪਰਿਵਾਰਕ ਸਾਂਝ ਲਈ ਇੱਕ ਜ਼ਰੂਰਤ ਬਣ ਗਈਆਂ ਹਨ | ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਕੈਨੇਡਾ ਵਿਚ ਦੋਨੋਂ ਵੱਡੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਦਾ ਸਮਰਥਨ ਮਿਲਿਆ ਹੈ |

ਪਿਛਲੀ ਖ਼ਬਰ ਦੇਸ਼ ਦੀ ਇਕ ਤਿਹਾਈ ਆਬਾਦੀ ਹੋਈ ਮੋਟਾਪੇ ਦਾ ਸ਼ਿਕਾਰ : ਡਾ. ਅਰੁਣ ਕੁਮਾਰ ਸ਼ਰਮਾ <br/> ਅਗਲੀ ਖ਼ਬਰ ਹੋਲੀ ਦੇ ਮੱਦਨੇਜ਼ਰ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਲੱਗੀ ਭੀੜ੍ਹ, ਰੇਲਵੇ ਵਿਭਾਗ ਵਲੋਂ ਕੀਤੇ ਪੁਖ਼ਤਾ ਇੰਤਜਾਮ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।