11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਅਸਟੇਟ ਵਿਭਾਗ ਦੀ ਕਾਰਵਾਈ ਦੇ ਵਿਰੱੁਧ ਰੇਹੜੀ ਵਾਲਿਆਂ ਨੇ ਵਧੀਕ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ <br/>

ਅਜੀਤ ਡੈਸਕ 03-03-2026
ਅੰਮਿ੍ਤਸਰ, 2 ਮਾਰਚ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਰਣਜੀਤ ਐਵੀਨਿਊ ਏ ਬਲਾਕ 'ਚੋਂ ਰੇਹੜੀਆਂ ਹਟਾਏ ਜਾਣ ਨੂੰ ਲੈ ਕੇ ਆਲ ਪੰਜਾਬ ਰੇਹੜੀ ਫੜੀ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਰੇਹੜੀਆਂ ਵਾਲਿਆਂ ਦਾ ਇਕ ਵਫ਼ਦ ਯੂਨੀਅਨ ਦੇ ਪ੍ਰਧਾਨ ਡਾ. ਇੰਦਰਪਾਲ ਦੀ ਅਗਵਾਈ ਹੇਠ ਵਧੀਕ ਕਮਿਸ਼ਨਰ ਜੈਇੰਦਰ ਸਿੰਘ ਨੂੰ ਮਿਲਿਆ ਅਤੇ ਰੇਹੜੀਆਂ ਨੂੰ ਨਾ ਉਜਾੜਣ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਸੌਂਪਿਆ | ਇਸ ਦੌਰਾਨ ਰੇਹੜੀ ਵਾਲਿਆਂ ਨੇ ਕਿਹਾ ਕਿ ਉਹ 15-20 ਸਾਲ ਤੋਂ ਰਣਜੀਤ ਐਵੀਨਿਊ ਏ ਬਲਾਕ ਮਾਰਕਿਟ 'ਚ ਰੇਹੜੀਆਂ ਫੜੀਆਂ ਲਗਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਕਰਦੇ ਆ ਰਹੇ ਹਾਂ | ਹੁਣ ਨਿਗਮ ਅਧਿਕਾਰੀ ਉਨ੍ਹਾਂ ਨੂੰ ਉਥੇ ਰੇਹੜੀਆਂ ਲਗਾਉਣ ਤੋਂ ਰੋਕ ਰਹੇ ਹਨ ਜਦੋਂ ਕਿ ਇਹ ਇਲਾਕਾ ਵੈਡਿੰਗ ਜ਼ੋਨ ਵਿਚ ਆਉਂਦਾ ਹੈ | ਉਨ੍ਹਾਂ ਦੱਸਿਆ ਕਿ ਰੇਹੜੀਆਂ ਵਾਲਿਆਂ ਵਲੋਂ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਅਤੇ ਟਰੈਫਿਕ ਵਿਚ ਵੀ ਕੋਈ ਰੁਕਾਵਟ ਪੈਦਾ ਨਹੀਂ ਕੀਤੀ ਜਾਂਦੀ | ਉਨ੍ਹਾਂ ਮੰਗ ਕੀਤੀ ਕਿ ਰੇਹੜੀਆਂ ਲਗਾ ਕੇ ਆਪਣੇ ਪਰਿਵਾਰ ਪਾਲਣ ਵਾਲੇ ਲੋਕਾਂ ਨੂੰ ਉਜਾੜਿਆ ਨਾ ਜਾਵੇ | ਇਸ ਮੌਕੇ 'ਤੇ ਰਾਜ, ਸਰਵਨ, ਗਗਨ, ਸਾਹਿਬ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਪੰਥਕ ਅਕਾਲੀ ਕਾਨਫਰੰਸ 'ਚ ਸ਼ਾਮਿਲ ਹੋਣ ਲਈ ਅਕਾਲੀ ਦਲ (ਪੁਨਰ ਸੁਰਜੀਤ) ਦਾ ਵੱਡਾ ਕਾਫ਼ਲਾ ਸ੍ਰੀ ਅਨੰਦਪੁਰ ਸਾਹਿਬ ਰਵਾਨਾ... ਅਗਲੀ ਖ਼ਬਰ 2 ਹਜ਼ਾਰ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਗੁਰਦਾਸਪੁਰ ਦਾ ਪਟਵਾਰੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।