21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਪੋਸਟਰ ਗੰਦਗੀ ਵਾਲੀਆਂ ਥਾਵਾਂ ਤੋਂ ਤੁਰੰਤ ਹਟਾਏ ਜਾਣ-ਗਿਆਨੀ ਰਘਬੀਰ ਸਿੰਘ <br/>

ਅਜੀਤ ਡੈਸਕ 04-03-2026
ਅੰਮਿ੍ਤਸਰ, 3 ਮਾਰਚ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਬੀਤੇ ਦਿਨੀਂ ਜਬਰੀ ਸੇਵਾ ਮੁਕਤ ਕੀਤੇ ਗਏ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਇਕ ਸਥਾਨਕ ਭਾਜਪਾ ਆਗੂ ਸਾਬਕਾ ਆਈ. ਏ. ਐੱਸ. ਅਧਿਕਾਰੀ ਡਾ. ਜਗਮੋਹਨ ਸਿੰਘ ਰਾਜੂ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਪੋਸਟਰ ਗੰਦਗੀ ਵਾਲੀਆਂ ਥਾਵਾਂ 'ਤੇ ਲਗਾਉਣ ਦਾ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਅਜਿਹੀਆਂ ਥਾਵਾਂ ਤੋਂ ਉਕਤ ਪੋਸਟਰ ਤੁਰੰਤ ਹਟਾਉਣ ਦੀ ਹਦਾਇਤ ਕੀਤੀ ਹੈ | ਅੱਜ ਜਾਰੀ ਵੀਡੀਓ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਜਗਮੋਹਨ ਸਿੰਘ ਰਾਜੂ ਨੇ ਇਕ ਪੋਸਟਰ ਬਣਾ ਕੇ ਲਗਵਾਇਆ ਹੈ ਜਿਸ ਦੇ ਉੱਪਰ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਨਾਲ ਆਪਣੀ ਤਸਵੀਰ ਛਾਪੀ ਹੈ | ਉਨ੍ਹਾਂ ਕਿਹਾ ਕਿ ਇਹ ਪੋਸਟਰ ਇਨੀ ਕੁ ਗੰਦੀ ਥਾਂ 'ਤੇ ਲੱਗੇ ਹਨ, ਜਿੱਥੇ ਬਹੁਤ ਗੰਦਗੀ ਹੈ ਤੇ ਲੋਕ ਪਿਸ਼ਾਬ ਆਦਿ ਕਰਦੇ ਹਨ | ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਵਾਲੇ ਪੋਸਟਰ ਬੇਹੱਦ ਗੰਦਗੀ ਵਾਲੀ ਥਾਂ 'ਤੇ ਲਗਾ ਕੇ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੀ ਬੇਅਦਬੀ ਕਰਨ ਦਾ ਯਤਨ ਕੀਤਾ | ਜ਼ਿਕਰਯੋਗ ਹੈ ਕਿ ਡਾ: ਰਾਜੂ ਵਲੋਂ ਪਿਛਲੇ ਦਿਨੀਂ ਅੰਮਿ੍ਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤੇ ਜਾਣ ਸੰਬੰਧੀ ਸ਼ਹਿਰ ਵਿਚ ਸ੍ਰੀ ਹਰਿਮੰਦਰ ਸਾਹਿਬ ਤੇ ਆਪਣੀ ਤਸਵੀਰ ਵਾਲੇ ਵੱਖ-ਵੱਖ ਥਾਵਾਂ 'ਤੇ ਪੋਸਟਰ ਲਗਾਵਾਏ ਹਨ |

ਪਿਛਲੀ ਖ਼ਬਰ ਡਿੰਪਾ ਵਲੋਂ ਹਲਕਾ ਪੂਰਬੀ 'ਚ ਪਾਰਟੀ ਲਈ ਕੀਤੀ ਜਾ ਰਹੀ ਮਿਹਨਤ ਦੀ ਬਦੌਲਤ ਲੋਕ ਕਾਂਗਰਸ ਨਾਲ ਜੁੜ ਰਹੇ-ਧਰਮਵੀਰ ਵੇਰਕਾ <... ਅਗਲੀ ਖ਼ਬਰ ਵਿਧਾਇਕਾ ਜੀਵਨਜੋਤ ਕੌਰ ਵਲੋਂ ਕੇਜਰੀਵਾਲ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।