21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਡਿੰਪਾ ਵਲੋਂ ਹਲਕਾ ਪੂਰਬੀ 'ਚ ਪਾਰਟੀ ਲਈ ਕੀਤੀ ਜਾ ਰਹੀ ਮਿਹਨਤ ਦੀ ਬਦੌਲਤ ਲੋਕ ਕਾਂਗਰਸ ਨਾਲ ਜੁੜ ਰਹੇ-ਧਰਮਵੀਰ ਵੇਰਕਾ <br/>

ਅਜੀਤ ਡੈਸਕ 04-03-2026

ਜੇਠੂਵਾਲ, 3 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)-ਸਾਬਕਾ ਕਾਂਗਰਸੀ ਮੈਂਬਰ ਪਾਰਲੀਮੈਂਟ ਤੇ ਹਲਕਾ ਪੂਰਬੀ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਜਸਬੀਰ ਸਿੰਘ ਡਿੰਪਾ ਵਲੋਂ ਕਾਂਗਰਸ ਹਾਈਕਮਾਨ ਦੀਆਂ ਹਦਾਇਤਾਂ 'ਤੇ ਹਲਕਾ ਪੂਰਬੀ ਵਿਚ ਕਾਂਗਰਸ ਪਾਰਟੀ ਲਈ ਕੀਤੀ ਜਾ ਰਹੀ ਦਿਨ ਰਾਤ ਮਿਹਨਤ ਦੀ ਬਦੌਲਤ ਹਲਕੇ ਦੇ ਲੋਕ ਧੜਾ ਧੜ ਕਾਂਗਰਸ ਨਾਲ ਜੁੜ ਰਹੇ ਹਨ, ਜਿਸ ਨਾਲ ਕਾਂਗਰਸ ਹਲਕੇ ਦੇ ਹਰ ਵਾਰਡ ਤੇ ਬੂਥ ਪੱਧਰ 'ਤੇ ਮਜਬੂਤ ਹੋ ਰਹੀ ਹੈ | ਉਕਤ ਪ੍ਰਗਟਾਵਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਡਾਇਰੈਕਟਰ ਮਿਲਕ ਪਲਾਂਟ ਵੇਰਕਾ ਧਰਮਵੀਰ ਸਿੰਘ ਵੇਰਕਾ ਨੇ ਗੱਲਬਾਤ ਕਰਦਿਆਂ ਕੀਤਾ | ਧਰਮਵੀਰ ਵੇਰਕਾ ਨੇ ਕਿਹਾ ਕਿ ਡਿੰਪਾ ਦੀ ਅਗਵਾਈ 'ਚ ਹਲਕੇ ਦੇ ਮਿਹਨਤੀ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ ਜੋ ਕਾਂਗਰਸ ਪਾਰਟੀ ਲਈ ਮਿਹਨਤ ਕਰਨ ਤੇ 'ਆਪ' ਸਰਕਾਰ ਦੀਆਂ ਧੱਕੇਸ਼ਾਹੀਆਂ ਤੇ ਲੋਕ ਮਾਰੂ ਨੀਤੀਆਂ ਸੰਬੰਧੀ ਲੋਕਾਂ ਨੂੰ ਲਾਮਬੰਧ ਕਰਨਗੇ | ਇਸ ਮੌਕੇ ਮਨਿੰਦਰ ਸਿੰਘ ਲੱਕੀ ਸੰਧੂ, ਜਗਤਾਰ ਸਿੰਘ ਸਹਿਮੀ, ਸਲਵੰਤ ਸਿੰਘ, ਮਨਤੇਜ ਸਿੰਘ ਸਹਿਮੀ, ਚਰਨਜੀਤ ਸਿੰਘ, ਸਰਵਨ ਕੁਮਾਰ, ਜਤਿੰਦਰ ਕੁਮਾਰ ਮਿੰਟਾ, ਬਲਬੀਰ ਸਿੰਘ ਬੀਰਾ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਹੋਵੇਗੀ ਰਾਗ ਬਸੰਤ ਗਾਇਨ ਦੀ ਸਮਾਪਤੀ <br/> ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਪੋਸਟਰ ਗੰਦਗੀ ਵਾਲੀਆਂ ਥਾਵਾਂ ਤੋਂ ਤੁਰੰਤ ਹਟਾਏ ਜਾਣ-ਗਿਆਨੀ ਰਘਬੀਰ ਸਿੰਘ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।