24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਡਾ. ਜਗਮੋਹਨ ਸਿੰਘ ਰਾਜੂ ਦੇ ਪੋਸਟਰਾਂ ਨੂੰ ਲੈ ਕੇ ਛਿੜੀ ਚਰਚਾ

ਅਜੀਤ ਡੈਸਕ 04-03-2026
ਅੰਮਿ੍ਤਸਰ, 3 ਮਾਰਚ (ਹਰਮਿੰਦਰ ਸਿੰਘ)-ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਡਾ. ਜਗਮੋਹਨ ਸਿੰਘ ਰਾਜੂ ਸਾਬਕਾ ਆਈ. ਏ. ਐੱਸ. ਅਧਿਕਾਰੀ ਵਲੋਂ ਬੀਤੇ ਸਮੇਂ ਤੋਂ ਅੰਮਿ੍ਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਉਨ੍ਹਾਂ ਵਲੋਂ ਕੀਤੀ ਗਈ ਮੰਗ ਨੂੰ ਆਪਣੇ ਪੋਸਟਰ ਸ਼ਹਿਰ ਦੀਆਂ ਕੰਧਾਂ 'ਤੇ ਲਗਾ ਕੇ ਪ੍ਰਚਾਰਨ ਦਾ ਯਤਨ ਕੀਤਾ ਗਿਆ ਹੈ | ਡਾ. ਰਾਜੂ ਨੇ ਆਪਣੇ ਵਲੋਂ ਤਿੰਨ ਸਾਲ ਤੋਂ ਇਹੀ ਮੰਗ ਕੀਤੇ ਜਾਣ ਸਬੰਧੀ ਸ਼ਹਿਰ ਦੇ ਚੱਪੇ ਚੱਪੇ 'ਤੇ ਸ੍ਰੀ ਹਰਿਮੰਦਰ ਸਾਹਿਬ ਅਤੇ ਆਪਣੀ ਤਸਵੀਰ ਵਾਲੇ ਪੋਸਟਰ ਲਗਵਾਏ ਗਏ ਹਨ | ਭਾਵੇਂ ਕਿ ਉਨ੍ਹਾਂ ਵਲੋਂ ਇਹ ਪੋਸਟਰ ਆਪ ਨਹੀਂ ਲਗਾਏ ਗਏ ਪਰ ਕਿਸੇ ਬਾਹਰੀ ਵਿਅਕਤੀ ਨੂੰ ਮਜ਼ਦੂਰੀ ਦੇ ਕੇ ਲਗਵਾਏ ਹੋਣਗੇ ਪਰ ਜਿਸ ਵੀ ਕਿਸੇ ਵਲੋਂ ਇਹ ਪੋਸਟਰ ਲਗਾਏ ਗਏ ਹਨ ਉਸ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਇਹ ਪੋਸਟਰ ਕਈ ਗੰਦੀਆਂ ਥਾਵਾਂ ਦੇ ਨੇੜੇ ਲਗਾ ਦਿੱਤੇ ਗਏ ਹਨ | ਜਿਨ੍ਹਾਂ 'ਚ ਕੁਝ ਥਾਵਾਂ ਅਜਿਹੀਆਂ ਹਨ ਜਿਥੇ ਆਮ ਲੋਕ ਪਿਸ਼ਾਬ ਕਰਦੇ ਅਤੇ ਤੰਮਾਕੂ ਵਾਲੀ ûੱਕ ਵੀ ਸੁੱਟਦੇ ਹਨ | ਜਿਸ ਦੀ ਨਿੰਦਾ ਹੋ ਰਹੀ ਹੈ | ਵੈਸੇ ਵੀ ਨਗਰ ਨਿਗਮ ਵਲੋਂ ਸ਼ਹਿਰ 'ਚ ਅਜਿਹੇ ਕਿਸੇ ਵੀ ਤਰ੍ਹਾਂ ਦੇ ਪੋਸਟਰ ਲਗਾਉਣ 'ਤੇ ਪਾਬੰਧੀ ਹੈ | ਇਸ ਸਬੰਧ ਵਿਚ ਭਾਜਪਾ ਆਗੂ ਜਗਮੋਹਨ ਸਿੰਘ ਰਾਜੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਗੰਦੀਆਂ ਥਾਵਾਂ ਨੇੜੇ ਇਹ ਪੋਸਟਰ ਲੱਗੇ ਹਨ ਉਨ੍ਹਾਂ ਨੂੰ ਇਸ ਦਾ ਕੋਈ ਇਲਮ ਨਹੀਂ ਅਤੇ ਜੇਕਰ ਕੁਝ ਅਜਿਹੀਆਂ ਥਾਵਾਂ 'ਤੇ ਪੋਸਟਰ ਲੱਗੇ ਹਨ ਤਾਂ ਉਹ ਖੁਦ ਉਤਾਰ ਸਕਦੇ ਹਨ |
ਪਿਛਲੀ ਖ਼ਬਰ ਪਾਕਿ ਖਿਡਾਰੀਆਂ 'ਤੇ ਲਗਾਇਆ 50 ਲੱਖ ਦਾ ਜੁਰਮਾਨਾ ਕਾਫ਼ੀ ਨਹੀਂ-ਸ਼ਾਹਿਦ ਅਫ਼ਰੀਦੀ <br/> ਅਗਲੀ ਖ਼ਬਰ ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਰੋਡ 'ਤੇ ਬਣੇ ਮੌਤ ਰੂਪੀ ਡਵਾਈਡਰ ਕਾਰਨ ਵਾਪਰਿਆ ਇਕ ਹੋਰ ਹਾਦਸਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।