30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਡੈਨੀ ਬੰਡਾਲਾ ਨੇ ਪਿੰਡ ਬੇਰੀਆਂ ਵਾਲਾ 'ਚ ਕੀਤੀ ਵਰਕਰਾਂ ਨਾਲ ਮੀਟਿੰਗ

ਅਜੀਤ ਡੈਸਕ 29-03-2026
ਤਰਸਿੱਕਾ, 28 ਮਾਰਚ (ਅਤਰ ਸਿੰਘ ਤਰਸਿੱਕਾ)-ਆ ਰਹੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਸਾਬਕਾ ਵਿਧਾਇਕ ਹਲਕਾ ਜੰਡਿਆਲਾ ਗੁਰੂ ਨੇ ਪਿੰਡਾਂ 'ਚ ਵੋਟਰਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸ ਸੰਬੰਧ ਵਿਚ ਉਨ੍ਹਾਂ ਨੇ ਪਿੰਡ ਜੋਧਾਨਗਰੀ, ਡੇਹਰੀਵਾਲਾ ਤੇ ਬੇਰੀਆਂ ਵਾਲਾ 'ਚ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਤੇ ਸਾਰੇ ਵਰਕਰਾਂ ਨੂੰ ਹੁਣ ਤੋਂ ਹੀ ਤਿਆਰੀ ਕਰਨ ਲਈ ਕਿਹਾ | ਇਸ ਮੌਕੇ ਵਰਕਰਾਂ ਨੇ ਵੀ ਉਨਾਂ ਨੂੰ ਯਕੀਨ ਦਿਵਾਇਆ ਕਿ ਅਸੀਂ ਪੂਰੀ ਤਨਦੇਹੀ ਨਾਲ ਉਨਾਂ ਦੇ ਨਾਲ ਹਾਂ ਤੇ ਕਾਂਗਰਸ ਦੀ ਸਰਕਾਰ ਬਣਾਉਣ ਲਈ ਸਿਰਤੋੜ ਯਤਨ ਕਰਾਂਗੇ | ਇਸ ਮੀਟਿੰਗ 'ਚ ਸੁਖਜੀਤ ਸਿੰਘ ਸੋਨੂੰ ਸ਼ਾਹ ਬੇਰੀਆਂ ਵਾਲਾ ਚੇਅਰਮੈਨ, ਮਲਕੀਅਤ ਸਿੰਘ ਸਰਜਾ ਸਾਬਕਾ ਸਰਪੰਚ, ਪਰਮਜੀਤ ਸਿੰਘ ਸ਼ਾਹ ਨੰਬਰਦਾਰ ਬੇਰੀਆਂ ਵਾਲਾ, ਜਗਬੀਰ ਸਿੰਘ ਲਾਲੀ ਯੋਧਾ ਨਗਰੀ ਜਿਲਾ ਕਾਂਗਰਸ ਅੰਮਿ੍ਤਸਰ (ਦਿਹਾਤੀ) ਸੀਨੀਅਰ ਮੀਤ ਪ੍ਰਧਾਨ, ਗੁਰਮੀਤ ਸਿੰਘ ਚੇਅਰਮੈਨ ਨੰਗਲੀ, ਬਲਕਾਰ ਸਿੰਘ ਤਰਸਿੱਕਾ ਚੇਅਰਮੈਨ, ਜਗਦੀਪ ਕੌਰ ਸ਼ਾਹ ਚੇਅਰਮੈਨ ਬੇਰੀਆਵਾਲਾ, ਸਤਨਾਮ ਸਿੰਘ ਜੱਬੋਵਾਲ ,ਜਗਤਾਰ ਸਿੰਘ ਖਾਸਾ, ਸਿੰਘ ਜਬੋਵਾਲ, ਪ੍ਰੇਮ ਸਿੰਘ ਸਰਪੰਚ, ਹਰਭੇਜ ਸਿੰਘ ਸਰਪੰਚ, ਕੋਟ ਖਹਿਰਾ, ਮਨਜੀਤ ਸਿੰਘ, ਹਰਪ੍ਰੀਤ ਸਿੰਘ ਕੋਟ ਹਜਾਤ ਤੇ ਹਰਦੀਪ ਸਿੰਘ ਤੇ ਹੀਰਾ ਸਿੰਘ ਰਾਏਪੁਰ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਭਗਤਾਂ ਦਾ ਡੇਰਾ ਤਰਸਿੱਕਾ (ਅੰਮਿ੍ਤਸਰ) ਵਿਖੇ 2 ਰੋਜ਼ਾ ਸਾਲਾਨਾ ਜੋੜ ਮੇਲਾ ਮਨਾਇਆ ਅਗਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਦੇ ਸੰਸਦ ਇਜਲਾਸ 'ਚ ਸ਼ਾਮਿਲ ਹੋਣ ਲਈ ਦਾਇਰ ਪਟੀਸ਼ਨ ਖਾਰਜ ਕਰਨੀ ਮੰਦਭਾਗੀ : ਭਾਈ ਖਾਨਪੁਰ ਕਿਹਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।