31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਜਮਹੂਰੀ ਕਿਸਾਨ ਸਭਾ ਦੀ ਸਰਹੱਦੀ ਪਿੰਡ ਤੇੜਾ ਖ਼ੁਰਦ ਵਿਖੇ ਮੀਟਿੰਗ

ਅਜੀਤ ਡੈਸਕ 29-03-2026
ਅਜਨਾਲਾ, 28 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਅਮਰੀਕਨ ਸਾਮਰਾਜ ਟਰੰਪ ਤੇ ਜੰਗਬਾਜ਼ ਨੇਤਨਯਾਹੂ ਵਲੋਂ ਈਰਾਨ ਤੇ ਬਿਨਾਂ ਵਜ੍ਹਾ ਕੀਤੇ ਜਾ ਰਹੇ ਹਮਲਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਆਮ ਪਬਲਿਕ ਨੂੰ ਸਾਮਰਾਜ ਦੇ ਅਸਲ ਖ਼ਾਸੇ ਬਾਰੇ ਤੇੜਾ ਰਾਜਪੂਤਾਂ ਵਿਖੇ ਸਾਬਕਾ ਸਰਪੰਚ ਤੇ ਸਮਾਜ ਸੇਵਕ ਲਖਬੀਰ ਸਿੰਘ ਤੇੜਾ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਵਿਚ ਬੋਲਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਜੇ.ਪੀ.ਐੱਮ.ਓ. ਦੇ ਕਨਵੀਨਰ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਈਰਾਨ ਦੇ ਨਾਲ ਦੁਨੀਆਂ ਭਰ 'ਚੋਂ ਹਮਦਰਦੀ ਅਤੇ ਟਰੰਪ ਵਿਰੁੱਧ ਡਾਢਾ ਗ਼ੁੱਸਾ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਹੌਸਲੇ ਦੇ ਬਲਬੂਤੇ ਪਿਛਲੇ 27 ਦਿਨਾਂ ਵਿਚ ਜੰਗ ਦੇ ਮੈਦਾਨ ਵਿਚ ਇਨ੍ਹਾਂ ਦੋਨਾਂ ਜੰਗਬਾਜ਼ਾਂ ਤੇ ਇਸ ਦੇ ਹਮਦਰਦਾਂ ਦੇ ਦੰਦ ਖੱਟੇ ਕਰ ਦਿੱਤੇ ਹਨ | ਡਾ. ਅਜਨਾਲਾ ਨੇ ਲੋਕਾਂ ਨੂੰ ਹੋਕਾ ਦਿੱਤਾ ਕਿ ਆਉ ਸਾਮਰਾਜ ਵਿਰੁੱਧ ਇੱਕਜੁੱਟ ਹੋ ਕੇ ਅੱਗੇ ਆਈਏ ਅਤੇ ਇਜ਼ਰਾਈਲ ਦੇ ਜੋਟੀਦਾਰ ਅਤੇ ਟਰੰਪ ਦੇ ਯਾਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਦਾਨ 'ਚੋਂ ਹਰਾਉਣ ਲਈ ਆਪਣੇ ਰਾਜਨੀਤਿਕ ਮਤਭੇਦ ਦੂਰ ਕਰਕੇ ਸੰਘਰਸ਼ਾਂ ਦੇ ਪਿੜ ਮੱਲੀਏ | ਇਸ ਮੌਕੇ ਸਾਬਕਾ ਥਾਣੇਦਾਰ ਲਖਬੀਰ ਸਿੰਘ ਤੇੜਾ, ਸਰਬਜੀਤ ਸਿੰਘ, ਪਿਆਰਾ ਸਿੰਘ, ਵੀਰ ਸਿੰਘ ਮੈਂਬਰ, ਜੋਗਿੰਦਰ ਸਿੰਘ, ਧਨਵਿੰਦਰ ਸਿੰਘ, ਬੀਰਾ ਸਿੰਘ, ਗੁਰਮੁੱਖ ਸਿੰਘ, ਬਲਵਿੰਦਰ ਸਿੰਘ ਤੇੜਾਂ, ਨੌਜਵਾਨ ਆਗੂ ਪੱਪੂ ਸਿੰਘ, ਅਜੇ ਸਿੰਘ, ਹਰਿੰਦਰ ਸਿੰਘ ਹਰਦੀਪ ਸਿੰਘ, ਜਸ਼ਨ ਸਿੰਘ ਹਰਨੇਕ ਸਿੰਘ ਨੇਪਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ 4 ਸਾਲਾ ਘਟੀਆ ਕਾਰਗੁਜ਼ਾਰੀ ਨੇ ਪੰਜਾਬ ਨੂੰ ਬਰਬਾਦੀ ਕੰਢੇ ਲਿਆ ਖੜ੍ਹਾ ਕੀਤਾ : ਸਮਰਾ ਅਗਲੀ ਖ਼ਬਰ ਨਹਿਰ ਕਿਨਾਰੇ ਪਸ਼ੂਆਂ ਕਾਰਨ ਲੋਕ ਪ੍ਰੇਸ਼ਾਨ, ਫਸਲਾਂ ਅਤੇ ਸੜਕਾਂ ਨੂੰ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।