30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਨਹਿਰ ਕਿਨਾਰੇ ਪਸ਼ੂਆਂ ਕਾਰਨ ਲੋਕ ਪ੍ਰੇਸ਼ਾਨ, ਫਸਲਾਂ ਅਤੇ ਸੜਕਾਂ ਨੂੰ ਨੁਕਸਾਨ

ਅਜੀਤ ਡੈਸਕ 29-03-2026
ਜੰਡਿਆਲਾ ਗੁਰੂ, 28 ਮਾਰਚ (ਹਰਜਿੰਦਰ ਸਿੰਘ ਕਲੇਰ)-ਹਲਕਾ ਜੰਡਿਆਲਾ ਗੁਰੂ ਦੇ ਪਿੰਡਾਂ ਔਰਾਣਾ ਕਾਲਾ, ਨਰਾਇਣਗੜ੍ਹ, ਮਾਲੋਵਾਲ, ਬਾਲੀਆ ਅਤੇ ਮੱਲੀਆਂ ਆਦਿ 'ਚ ਰਹਿੰਦੇ ਗੁੱਜਰ ਪਰਿਵਾਰਾਂ ਵਲੋਂ ਪੈਦਾ ਹੋ ਰਹੀਆਂ ਸਮੱਸਿਆਵਾਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਪਰਿਵਾਰਾਂ ਵਲੋਂ ਜਿੱਥੇ ਸੜਕਾਂ ਉੱਤੇ ਗੰਦਗੀ ਫੈਲਾਈ ਜਾਂਦੀ ਹੈ, ਉੱਥੇ ਹੀ ਕਿਸਾਨਾਂ ਦੀਆਂ ਫਸਲਾਂ ਦੀ ਬਰਬਾਦੀ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ | ਪਿੰਡ ਬਾਲੀਆ, ਰਾਣਾ ਕਾਲਾ ਅਤੇ ਮਾਲੋਵਾਲ ਨੂੰ ਜੋੜਦੀ ਨਹਿਰ ਉੱਤੇ ਸਰਕਾਰ ਵੱਲੋਂ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਂ ਸੜਕ ਬਣਾਈ ਗਈ ਸੀ | ਪਰ ਹੁਣ ਗੁੱਜਰ ਪਰਿਵਾਰਾਂ ਵੱਲੋਂ ਆਪਣੇ ਦਰਜਨਾਂ ਪਸ਼ੂ ਹਰ ਰੋਜ਼ ਨਹਿਰ ਦੇ ਕੰਢਿਆਂ ਉੱਤੇ ਚਾਰਨ ਲਈ ਲਿਆਂਦੇ ਜਾਂਦੇ ਹਨ | ਇਸ ਕਾਰਨ ਪਸ਼ੂ ਨਹਿਰ ਦੇ ਕੰਢਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਕਈ ਵਾਰ ਨਹਿਰ ਵਿਚ ਵੜ ਕੇ ਗੰਦਗੀ ਵੀ ਪੈਦਾ ਕਰਦੇ ਹਨ | ਨਹਿਰ ਕੰਢੇ ਲੱਗੇ ਦਰਖਤਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ | ਸੜਕ ਉੱਤੇ ਪਸ਼ੂਆਂ ਦੀ ਆਵਾਜਾਈ ਕਾਰਨ ਰਾਹਗੀਰਾਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਪਸ਼ੂ ਰਸਤਾ ਨਹੀਂ ਛੱਡਦੇ | ਇਸ ਤੋਂ ਇਲਾਵਾ ਸੜਕਾਂ ਉੱਤੇ ਪਸ਼ੂਆਂ ਵਲੋਂ ਗੰਦ ਪਾਉਣ ਨਾਲ ਸਫ਼ਾਈ ਦੀ ਸਮੱਸਿਆ ਵੀ ਵੱਧ ਰਹੀ ਹੈ | ਸਥਾਨਕ ਲੋਕਾਂ ਨੇ ਦੱਸਿਆ ਕਿ ਉਹ ਇਸ ਮਾਮਲੇ ਸਬੰਧੀ ਪੁਲਿਸ ਨੂੰ ਪਹਿਲਾਂ ਵੀ ਲਿਖਤੀ ਸ਼ਿਕਾਇਤਾਂ ਦੇ ਚੁੱਕੇ ਹਨ, ਪਰ ਅਜੇ ਤੱਕ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ | ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਗੁੱਜਰ ਪਰਿਵਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਨ |
ਪਿਛਲੀ ਖ਼ਬਰ ਜਮਹੂਰੀ ਕਿਸਾਨ ਸਭਾ ਦੀ ਸਰਹੱਦੀ ਪਿੰਡ ਤੇੜਾ ਖ਼ੁਰਦ ਵਿਖੇ ਮੀਟਿੰਗ ਅਗਲੀ ਖ਼ਬਰ ਲਾਕਡਾਊਨ ਦੀ ਚਰਚਾ ਵਿਚਕਾਰ ਪੈਟਰੋਲੀਅਮ ਪਦਾਰਥਾਂ ਦੀ ਕਮੀ ਨੇ ਲੋਕਾਂ ਦੀ ਵਧਾਈ ਚਿੰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।