01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮੱਤੇਵਾਲ 'ਚ ਸਮਾਜ ਸੇਵੀ ਸੰਸਥਾ ਨੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ

ਅਜੀਤ ਡੈਸਕ 29-03-2026
ਮੱਤੇਵਾਲ, 28 ਮਾਰਚ (ਗੁਰਪ੍ਰੀਤ ਸਿੰਘ ਮੱਤੇਵਾਲ)-ਪੰਜਾਬੀ ਸਿੱਖ ਇਤਿਹਾਸਕਾਰ ਤੇ ਉਘੇ ਯੂ ਟਿਊਬਰ ਮਨਪ੍ਰੀਤ ਸਿੰਘ ਵਿਰਕ ਦੀ ਸਮਾਜ ਸੇਵੀ ਸੰਸਥਾ 'ਸ੍ਰੀ ਚੰਦ ਏਡ' ਵਲੋਂ ਅੱਜ ਪਿੰਡ ਮੱਤੇਵਾਲ ਵਿਚ ਲੋੜਵੰਦ ਇਸਤਰੀਆਂ ਲਈ ਰੋਜ਼ਗਾਰ ਲਈ ਉਨ੍ਹਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ | ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਿ੍ੰਸੀਪਲ ਪਰਮਬੀਰ ਸਿੰਘ ਮੱਤੇਵਾਲ ਵਲੋਂ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਵਲੋਂ ਲੋੜਵੰਦ ਪਰਿਵਾਰਾਂ ਨੂੰ ਮਸ਼ੀਨਾਂ ਤਕਸੀਮ ਕੀਤੀਆਂ | ਇਸ ਮੌਕੇ ਮੱਤੇਵਾਲ ਵਲੋਂ ਮਨਪ੍ਰੀਤ ਸਿੰਘ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਜਿਥੇ ਲੋੜਵੰਦ ਪਰਿਵਾਰਾਂ ਦੀ ਮਦਦ ਹੋਵੇਗੀ, ਉਥੇ ਘਰੇਲੂ ਔਰਤਾਂ ਲਈ ਰੋਜ਼ਗਾਰ ਦਾ ਸਾਧਨ ਬਣੇਗਾ | ਮਨਪ੍ਰੀਤ ਸਿੰਘ ਵਿਰਕ ਵਲੋਂ ਕਿਹਾ ਕਿ ਭਵਿੱਖ ਵਿਚ ਸੰਸਥਾ ਵਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੋਰਨਾਂ ਗਰੀਬ ਪਰਿਵਾਰਾਂ ਦੀ ਮਦਦ ਲਈ ਕਈ ਹੋਰ ਉਪਰਾਲੇ ਕੀਤੇ ਜਾਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਸੁਖਦੇਵ ਸਿੰਘ ਮੱਤੇਵਾਲ, ਮਨਿੰਦਰ ਸਿੰਘ ਮੱਤੇਵਾਲ, ਮੰਗਤਾ ਸਿੰਘ ਪੰਚ, ਅਜੇਪਾਲ ਸਿੰਘ ਲਵਲੀ ਪੰਚ, ਗੁਰਨਾਮ ਸਿੰਘ ਰਾਜੂ, ਅਮਰੀਕ ਸਿੰਘ, ਸੋਹਣ ਸਿੰਘ, ਸੁਖਦੇਵ ਸਿੰਘ ਗੱਗੂ, ਨਿਸ਼ਾਨ ਸਿੰਘ ਪੰਚ, ਗੁਰਸਾਹਿਬ ਸਿੰਘ, ਰਾਜਵਿੰਦਰ ਸਿੰਘ ਮੱਤੇਵਾਲ, ਗਗਨਦੀਪ ਸਿੰਘ ਸਮੇਤ ਪਿੰਡ ਦੇ ਮੋਹਤਬਰ ਮੌਜੂਦ ਸਨ |
ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ 10 ਲੱਖ ਦੀ ਸਿਹਤ ਯੋਜਨਾ ਦੇ ਕੈਂਪ ਲਗਾਏ ਅਗਲੀ ਖ਼ਬਰ ਸਰਪੰਚ ਗੁਰਨਾਮ ਸਿੰਘ ਕਮੀਰਪੁਰਾ ਦੇ ਪਿਤਾ ਗੁਰਚਰਨ ਸਿੰਘ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।