04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮੋਟਰਸਾਈਕਲ ਸਵਾਰ ਵਿਅਕਤੀ ਦੀ ਟਰੱਕ ਥੱਲੇ ਆਉਣ ਕਾਰਨ ਮੌਤ

ਅਜੀਤ ਡੈਸਕ 29-03-2026
ਅੰਮਿ੍ਤਸਰ, 28 ਮਾਰਚ (ਰੇਸ਼ਮ ਸਿੰਘ)-ਪਿੰਡ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਨੇੜੇ ਬਣ ਰਹੇ ਫਲਾਈਓਵਰ ਪੁਲ ਨੇੜੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਟਰੱਕ ਥੱਲੇ ਆਉਣ ਕਾਰਨ ਮੌਕੇ 'ਤੇ ਮੌਤ ਹੋਣ ਦਾ ਸਮਾਚਾਰ ਹੈ | ਪੁਲਿਸ ਥਾਣਾ ਸੁਲਤਾਨਵਿੰਡ ਦੇ ਏ. ਐਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਛੇ ਵਾਰਡ ਪੰਡੋਰਾ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੁਲ ਤਾਰਾਂ ਤੋਂ ਪਿੰਡ ਸੁਲਤਾਨਵਿੰਡ ਨੂੰ ਆ ਰਿਹਾ ਸੀ | ਉਨ੍ਹਾ ਦੱਸਿਆ ਕਿ ਜਦੋਂ ਇਹ ਵਿਅਕਤੀ ਪਿੰਡ ਸੁਲਤਾਨਵਿੰਡ ਵਿਖੇ ਨਵੇਂ ਬਣ ਰਹੇ ਫਲਾਈਓਵਰ ਨੇੜੇ ਪਹੁੰਚਿਆ ਤਾਂ ਗਲਤ ਸਾਈਡ ਤੋਂ ਆ ਰਹੇ ਇੱਕ ਦੋਧੀ ਦੇ ਮੋਟਰਸਾਈਕਲ ਨਾਲ ਟਕਰਾਉਣ ਕਾਰਨ ਪਿੱਛੋਂ ਆ ਰਹੇ ਟਰੱਕ ਥੱਲੇ ਆ ਗਿਆ ਜਿਸ ਦੀ ਮੌਕੇ 'ਤੇ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਮਿ੍ਤਕ ਦੀ ਪਹਿਚਾਣ ਲਵਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਛੇ ਵਾਰਡ ਪੰਡੋਰਾ ਪਿੰਡ ਸੁਲਤਾਨਵਿੰਡ ਵਜੋਂ ਹੋਈ ਹੈ | ਉਨ੍ਹਾ ਦੱਸਿਆ ਕਿ ਟਰੱਕ ਨੂੰ ਪੁਲਿਸ ਵਲੋਂ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਜੋ ਮਿ੍ਤਕ ਦੇ ਪਰਿਵਾਰਕ ਮੈਂਬਰ ਪੁਲਿਸ ਕੋਲ ਬਿਆਨ ਦਰਜ ਕਰਵਾਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਕੰਜਕ ਪੂਜਨ ਦਾ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਅੰਮਿ੍ਤਸਰ ਗਰੁੱਪ ਆਫ ਕਾਲਜਿਜ਼ ਦਾ ਤਕਨੀਕੀ ਤੇ ਸੱਭਿਆਚਾਰ ਮੇਲਾ 'ਪ੍ਰਯਾਸ 2026'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।