04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਕੰਜਕ ਪੂਜਨ ਦਾ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਅਜੀਤ ਡੈਸਕ 29-03-2026
ਅੰਮਿ੍ਤਸਰ, 28 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਚੇਤ ਨਰਾਤਿਆਂ ਦੀ ਨੌਮੀ ਮੌਕੇ ਅਖਾੜਾ ਸੰਗਲਵਾਲਾ ਤੇ ਮੰਦਰ ਮਾਤਾ ਲੌਂਗਾ ਦੇਵੀ ਵਿਖੇ ਕੰਜਕ ਪੂਜਨ ਦਾ ਦਿਹਾੜਾ ਮਨਾਇਆ ਗਿਆ | ਇਸ ਦੌਰਾਨ ਗੱਦੀਨਸ਼ੀਨ ਮਹੰਤ ਦਿਵਿਆਬੰਰ ਮੂਨੀ ਨੇ ਛੋਟੀਆਂ ਬੱਚੀਆਂ ਦੀ ਆਰਤੀ ਕੀਤੀ ਅਤੇ ਉਨ੍ਹਾਂ ਨੂੰ ਕੜਾਹ ਤੇ ਭੰਗੂਰ ਦਾ ਪ੍ਰਸ਼ਾਦ ਵੰਡਿਆ | ਉਨ੍ਹਾਂ ਕਿਹਾ ਕਿ ਮਾਤਾ ਰਾਣੀ ਦੀ ਨਵਰਾਤਰੀ ਸ਼ੁਭ ਹੈ | ਜੋ ਸ਼ਰਧਾਲੂ ਸੱਚੇ ਮਨ ਨਾਲ ਮਹਾਂਮਾਈ ਦਾ ਵਰਤ ਰੱਖਦਾ ਹੈ, ਉਸ ਦੀਆਂ ਮਨੋਕਾਮਨਾਵਾਂ ਜ਼ਰੂਰ ਪੂਰੀਆਂ ਹੁੰਦੀਆਂ ਹਨ | ਇਸ ਤੋਂ ਇਲਾਵਾ ਸਮਾਜ ਸੇਵਕ ਗੁਰਚਰਨ ਸਿੰਘ ਚੰਨਾ ਚੂੜੇ ਵਾਲੇ ਨੇ ਕੰਜਕਾਂ ਪੂਜਨ ਸ਼ਰਧਾ ਭਾਵਨਾ ਨਾਲ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਕੁੜੀਆਂ ਨੂੰ ਅੱਗੇ ਵਧਣ ਅਤੇ ਪੜ੍ਹਾਈ ਕਰਨ ਲਈ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨਵੀਂ ਸੋਚ ਅਤੇ ਨਵੀਂ ਊਰਜਾ ਨਾਲ ਸਮਾਜ 'ਚ ਯੋਗਦਾਨ ਪਾ ਸਕੇ ਅਤੇ ਸਾਡਾ ਦੇਸ਼ ਬਿਹਤਰ ਨਵੀਂ ਉਸਾਰੀ ਦੀ ਦਿਸ਼ਾ 'ਚ ਅੱਗੇ ਵਧ ਸਕੇ |
ਪਿਛਲੀ ਖ਼ਬਰ ਪੰਜਾਬ ਆੜ੍ਹਤੀ ਐਸੋਸੀਏਸ਼ਨ ਵਲੋਂ ਕੁਲਦੀਪ ਸਿੰਘ ਅਦਲੀਵਾਲਾ, ਸੁਖਦੀਪ ਸਿੰਘ ਛੀਨਾ ਤੇ ਕੰਵਲਜੀਤ ਸਿੰਘ ਗਿੱਲ ਜ਼ਿਲ੍ਹਾ ਮੀਤ... ਅਗਲੀ ਖ਼ਬਰ ਮੋਟਰਸਾਈਕਲ ਸਵਾਰ ਵਿਅਕਤੀ ਦੀ ਟਰੱਕ ਥੱਲੇ ਆਉਣ ਕਾਰਨ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।