04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪੰਜਾਬ ਆੜ੍ਹਤੀ ਐਸੋਸੀਏਸ਼ਨ ਵਲੋਂ ਕੁਲਦੀਪ ਸਿੰਘ ਅਦਲੀਵਾਲਾ, ਸੁਖਦੀਪ ਸਿੰਘ ਛੀਨਾ ਤੇ ਕੰਵਲਜੀਤ ਸਿੰਘ ਗਿੱਲ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ

ਅਜੀਤ ਡੈਸਕ 29-03-2026
ਰਾਜਾਸਾਂਸੀ, 28 ਮਾਰਚ (ਹਰਦੀਪ ਸਿੰਘ ਖੀਵਾ)-ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਅਧੀਨ ਮੰਡੀ ਰਾਜਾਸਾਂਸੀ ਆੜ੍ਹਤੀ ਯੂਨੀਅਨ 'ਚ ਇਮਾਨਦਾਰੀ ਤੇ ਤਨਦੇਹੀ ਨਾਲ ਸੇਵਾਵਾਂ ਨਿਭਾਅ ਰਹੇ ਕੁਲਦੀਪ ਸਿੰਘ ਅਦਲੀਵਾਲਾ, ਸੁਖਦੀਪ ਸਿੰਘ ਛੀਨਾ ਤੇ ਕੰਵਲਜੀਤ ਸਿੰਘ ਗਿੱਲ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਛੀਨਾ ਅਤੇ ਮੰਡੀ ਰਾਜਾਸਾਂਸੀ ਦੇ ਪ੍ਰਧਾਨ ਸੁਖਚੈਨ ਸਿੰਘ ਵੜੈਚ ਦੀ ਪੁਰਜ਼ੋਰ ਸਿਫਾਰਸ਼ ਤੇ ਆੜ੍ਹਤੀ ਐਸੋਸੀਏਸ਼ਨ ਪੰਜਾਬ ਸੂਬਾ ਦੇ ਪ੍ਰਧਾਨ ਵਿਜੇ ਕਾਲੜਾ ਵਲੋਂ ਉਕਤ ਤਿੰਨਾਂ ਆਗੂਆਂ ਨੂੰ ਜ਼ਿਲ੍ਹਾ ਪੱਧਰ ਦੇ ਅਹੁਦਿਆਂ ਨਾਲ ਨਿਵਾਜਿਆ ਗਿਆ | ਸੂਬਾ ਪ੍ਰਧਾਨ ਵਿਜੇ ਕਾਲੜਾ ਵਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੁਖਦੀਪ ਸਿੰਘ ਛੀਨਾ, ਕੰਵਲਜੀਤ ਸਿੰਘ ਗਿੱਲ ਅਤੇ ਕੁਲਦੀਪ ਸਿੰਘ ਅਦਲੀਵਾਲਾ ਨੂੰ ਪੰਜਾਬ ਆੜ੍ਹਤੀ ਐਸੋਸੀਏਸ਼ਨ ਦਾ ਸਰਬ ਸੰਮਤੀ ਨਾਲ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਹੋਈ ਨਿਯੁਕਤੀ ਤੇ ਉਕਤ ਨਵ ਨਿਯੁਕਤ ਅਹੁਦੇਦਾਰਾਂ ਵਲੋਂ ਸੂਬਾ ਪ੍ਰਧਾਨ ਵਿਜੇ ਕਾਲੜਾ ਤੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਛੀਨਾ ਸਮੇਤ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਸਮੂਹ ਉੱਚ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਇਸ ਦੌਰਾਨ ਸੁਖਚੈਨ ਸਿੰਘ ਵੜੈਚ ਮੰਡੀ ਪ੍ਰਧਾਨ ਰਾਜਾਸਾਂਸੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਆੜ੍ਹਤੀਆਂ ਦੀ ਬਣਦੀ 2.05 ਫ਼ੀਸਦੀ ਕਮਿਸ਼ਨ ਸਰਕਾਰ ਪੂਰੀ ਕਰੇ, ਨਹੀਂ ਤਾਂ 1 ਅਪ੍ਰੈਲ ਤੋਂ ਅਣਮਿਥੇ ਸਮੇ ਲਈ ਮੰਡੀਆਂ ਪੂਰਨ ਤੌਰ ਤੇ ਬੰਦ ਰਹਿਣਗੀਆਂ | ਇਸ ਮੌਕੇ ਸਮੂਹ ਆੜ੍ਹਤੀ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਨਿਗਮ ਦੇ ਬਜਟ ਇਜਲਾਸ ਦੌਰਾਨ 30 ਮਿੰਟ 'ਚ ਚਰਚਾ ਕਰਨਾ ਪੂਰੀ ਤਰ੍ਹਾਂ ਅਸੰਭਵ: ਵਿਕਾਸ ਸੋਨੀ ਅਗਲੀ ਖ਼ਬਰ ਕੰਜਕ ਪੂਜਨ ਦਾ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।