04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਹਲਕਾ ਅਟਾਰੀ ਦੇ ਕਾਂਗਰਸੀ ਵਰਕਰਾਂ ਨੂੰ ਇਕਜੁੱਟ ਕਰਨ ਲਈ ਦਿਨ-ਰਾਤ ਇਕ ਕਰ ਦਿਆਂਗਾ : ਅਜੈਪਾਲ ਸਿੰਘ ਰੰਧਾਵਾ <br/>

ਅਜੀਤ ਡੈਸਕ 29-03-2026
ਅੰਮਿ੍ਤਸਰ, 28 ਮਾਰਚ (ਰੇਸ਼ਮ ਸਿੰਘ)-ਵਿਧਾਨ ਸਭਾ ਹਲਕਾ ਅਟਾਰੀ ਦੇ ਕਾਂਗਰਸੀ ਵਰਕਰਾਂ ਨੂੰ ਇਕ-ਜੁੱਟ ਕਰਨ ਲਈ ਦਿਨ ਰਾਤ ਇਕ ਕਰ ਦਿਆਂਗਾ ਤਾਂ ਜੋ 2027 'ਚ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਪੂਰੀ ਸ਼ਾਨ ਨਾਲ ਜਿੱਤ ਕੇ ਕਾਂਗਰਸ ਸਰਕਾਰ ਬਣਾਉਣ ਲਈ ਆਪਣਾ ਯੋਗਦਾਨ ਪਾਇਆ ਜਾ ਸਕੇ | ਇਹ ਪ੍ਰਗਟਾਵਾ ਇੱਥੇ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦਫਤਰ ਵਿਖੇ ਪ੍ਰਦੇਸ਼ ਕਾਂਗਰਸ ਵਲੋਂ ਐੱਲ.ਡੀ.ਐੱਮ. ਹਲਕਾ ਅਟਾਰੀ ਦੇ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਸੀਨੀ: ਕਾਂਗਰਸੀ ਆਗੂ ਅਜੈਪਾਲ ਸਿੰਘ ਰੰਧਾਵਾ ਨੇ ਕੀਤਾ | ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਹਰੇਕ ਫਰੰਟ 'ਤੇ ਫੇਲ੍ਹ ਹੋ ਚੁੱਕੀ ਹੈ ਅਤੇ ਕਾਂਗਰਸ ਪਾਰਟੀ ਕਿਸਾਨਾਂ, ਮਜ਼ਦੂਰਾਂ ਤੇ ਵਪਾਰੀਆਂ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਅਤੇ ਜੇਕਰ ਉਨ੍ਹਾਂ ਦੀ ਡਿਊਟੀ ਬਤੌਰ ਕੋਆਰਡੀਨੇਟਰ ਲੱਗੀ ਹੈ ਤਾਂ ਉਹ ਇਸ ਲਈ ਆਪਣੀ ਪੂਰੀ ਵਾਹ ਲਾਉਣਗੇ ਜਿਸ ਲਈ 15 ਦਿਨ ਦੇ ਅੰਦਰ-ਅੰਦਰ ਐੱਲ.ਡੀ.ਐੱਮ. ਵਲੋਂ ਵਰਕਰਾਂ ਨੂੰ ਬਕਾਇਦਾ ਰਜਿਸਟਰਡ ਕਰਨਾ ਸ਼ੁਰੂ ਕਰਨਾ ਕਰ ਦਿੱਤਾ ਜਾਵੇਗਾ | ਇਸ ਮੌਕੇ ਰਿਆਸਤ ਸਿੰਘ ਸਾਬਕਾ ਸਰਪੰਚ ਰਾਜਾ ਤਾਲ, ਅਵਤਾਰ ਸਿੰਘ ਬਾਸਰਕੇ ਭੈਣੀ ਸਾਬਕਾ ਚੇਅਰਮੈਨ ਬਲਾਕ ਸੰਮਤੀ, ਅਵਤਾਰ ਸਿੰਘ ਟੋਨੀ, ਉਸਤਾਦ ਚੱਕ ਤਾਜੇ, ਸਾਬਕਾ ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਹੋਠੀਆਂ, ਸਾਬਕਾ ਪੁਲਿਸ ਇੰਸਪੈਕਟਰ ਬਾਬਾ ਕੁਲਦੀਪ ਸਿੰਘ ਬਾਸਰਕੇ ਭੈਣੀ, ਡਾ: ਬਲਵੰਤ ਸਿੰਘ ਮੰਡਿਆਲਾ, ਮੁਖਤਿਆਰ ਸਿੰਘ ਨੰਬਰਦਾਰ ਇਬਣ ਖੁਰਦ, ਮਨਜਿੰਦਰ ਸਿੰਘ ਮੰਨਾ ਮੀਰਾਕੋਟ, ਗੁਰਜੀਤ ਸਿੰਘ ਡੇਅਰੀ ਵਾਲਾ ਮੀਰਾਕੋਟ, ਦਿਲਬਾਗ ਸਿੰਘ ਪੰਡੋਰੀ, ਗੁਰਮੀਤ ਸਿੰਘ ਪੰਡੋਰੀ, ਗਗਨਦੀਪ ਸਿੰਘ ਬੱਲ ਸਿਕੰਦਰ, ਜਗਜੀਤ ਸਿੰਘ ਬੱਲ ਕਲਾ, ਇੰਦਰਜੀਤ ਸਿੰਘ ਭਕਨਾ ਖੁਰਦ, ਚਰਨਜੀਤ ਸਿੰਘ ਮਾਨਾਵਾਲਾ ਤੇ ਚਰਨਜੀਤ ਸਿੰਘ ਰਾਮਪੁਰਾ ਆਦਿ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਚੀਫ ਖ਼ਾਲਸਾ ਦੀਵਾਨ ਦਾ ਜਨਰਲ ਇਜਲਾਸ: ਭਗਵੰਤਪਾਲ ਸਿੰਘ ਸੱਚਰ ਸਮੇਤ 2 ਬਰਖਾਸਤ ਮੈਂਬਰਾਂ ਦੀ ਮੁੜ ਬਹਾਲ ਕੀਤੀ ਮੈਂਬਰਸ਼ਿਪ... ਅਗਲੀ ਖ਼ਬਰ ਨਗਰ ਨਿਗਮ ਦੇ ਬਜਟ ਇਜਲਾਸ ਦੌਰਾਨ 30 ਮਿੰਟ 'ਚ ਚਰਚਾ ਕਰਨਾ ਪੂਰੀ ਤਰ੍ਹਾਂ ਅਸੰਭਵ: ਵਿਕਾਸ ਸੋਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।