04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਚੀਫ ਖ਼ਾਲਸਾ ਦੀਵਾਨ ਦਾ ਜਨਰਲ ਇਜਲਾਸ: ਭਗਵੰਤਪਾਲ ਸਿੰਘ ਸੱਚਰ ਸਮੇਤ 2 ਬਰਖਾਸਤ ਮੈਂਬਰਾਂ ਦੀ ਮੁੜ ਬਹਾਲ ਕੀਤੀ ਮੈਂਬਰਸ਼ਿਪ

ਅਜੀਤ ਡੈਸਕ 29-03-2026
ਅੰਮਿ੍ਤਸਰ, 28 ਮਾਰਚ (ਜਸਵੰਤ ਸਿੰਘ ਜੱਸ)-ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦਾ ਜਨਰਲ ਇਜਲਾਸ ਇੱਥੇ ਦੀਵਾਨ ਦੇ ਮੁੱਖ ਦਫ਼ਤਰ ਸਮੂਹ ਵਿਖੇ ਸਥਿਤ ਗੁ: ਸ੍ਰੀ ਕਲਗੀਧਰ ਸਾਹਿਬ ਵਿਖੇ ਹੋਇਆ | ਪਹਿਲਾਂ ਸਵੇਰੇ ਹੋਈ ਕਾਰਜ ਸਾਧਕ ਕਮੇਟੀ ਦੀ ਇਕੱਤਰਤਾ ਉਪ੍ਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਦੀਵਾਨ ਦੇ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਵਿਚ ਹੋਏ ਇਸ ਜਨਰਲ ਇਜਲਾਸ ਦੌਰਾਨ ਹੋਰ ਪੰਥਕ ਤੇ ਦੀਵਾਨ ਨਾਲ ਸਬੰਧਤ ਮਾਮਲਿਆਂ 'ਤੇ ਵਿਚਾਰ ਚਰਚਾ ਕੀਤੇ ਜਾਣ ਤੋਂ ਇਲਾਵਾ ਦੀਵਾਨ ਅਤੇ ਇਸ ਨਾਲ ਸਬੰਧਤ ਵਿਦਿਅਕ ਅਦਾਰਿਆਂ ਦਾ ਸਾਲ 2026-27 ਲਈ ਸਾਲਾਨਾ ਬਜਟ ਵੀ ਪਾਸ ਕੀਤਾ ਗਿਆ, ਪਰ ਦੀਵਾਨ ਵਲੋਂ ਪਾਸ ਕੀਤੇ ਗਏ ਬਜਟ ਬਾਰੇ ਅੱਜ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ | ਇਸ ਬਾਰੇ ਪ੍ਰਧਾਨ ਡਾ: ਨਿੱਜਰ ਅਤੇ ਆਨ: ਸਕੱਤਰ ਰਮਣੀਕ ਸਿੰਘ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ | ਅੱਜ ਦੇ ਇਜਲਾਸ ਦੌਰਾਨ ਪਿਛਲੇ ਸਮੇਂ ਵਿਚ ਦੀਵਾਨ ਦੀ ਕਿਸੇ ਕਾਰਨ ਮੈਂਬਰਸ਼ਿਪ ਖਾਰਿਜ ਕੀਤੇ ਜਾਣ ਵਾਲੇ ਦੋ ਮੈਂਬਰਾਂ ਸ. ਭਗਵੰਤਪਾਲ ਸਿੰਘ ਸੱਚਰ ਅਤੇ ਹਰਨੀਤ ਸਿੰਘ ਦੇ ਮਾਮਲਿਆਂ 'ਤੇ ਮੁੜ ਵਿਚਾਰ ਕਰਦਿਆਂ ਉਨ੍ਹਾਂ ਸਰਬਸੰਮਤੀ ਨਾਲ ਉਨ੍ਹਾਂ ਦੀ ਮੈਂਬਰਸ਼ਿਪ ਮੁੜ ਬਹਾਲ ਕੀਤੀ ਗਈ | ਜ਼ਿਕਰਯੋਗ ਹੈ ਕਿ ਸ: ਸੱਚਰ ਦੀਵਾਨ ਅਤੇ ਖ਼ਾਲਸਾ ਕਾਲਜ ਸਮੇਤ ਵੱਖ ਵੱਖ ਧਾਰਮਿਕ, ਵਿਦਿਅਕ ਤੇ ਸਿਆਸੀ ਸੰਸਥਾਵਾਂ ਵਿਚ ਅਹਿਮ ਸੇਵਾਵਾਂ ਨਿਭਾਅ ਰਹੇ ਹਨ | ਦੂਜੇ ਮੈਂਬਰ ਹਰਨੀਤ ਸਿੰਘ ਸਾਬਕਾ ਪ੍ਰਧਾਨ ਸਵ: ਨਿਰਮਲ ਸਿੰਘੰ ਦੇ ਸਪੁੱਤਰ ਹਨ | ਅੱਜ ਦੋ ਮੈਂਬਰਾਂ ਦੀ ਮੁੜ ਬਹਾਲੀ ਤੋਂ ਬਾਅਦ ਸਮਝਿਆ ਜਾਂਦਾ ਹੈ ਕਿ ਆੳਾੁਾਦੇ ਦਿਨਾਂ ਵਿਚ ਪੰਜ ਛੇ ਦੇ ਕਰੀਬ ਹੋਰ ਬਰਖਾਸਤ ਦੀਵਾਨ ਮੈਂਬਰਾਂ ਦੀ ਵੀ ਮੁੜ ਬਹਾਲੀ ਬਾਰੇ ਵਿਚਾਰ ਹੋ ਸਕਦੀ ਹੈ |
ਪਿਛਲੀ ਖ਼ਬਰ ਅੰਮਿ੍ਤਸਰ 'ਚ 7 ਹੋਰ ਨਵੇਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ <br/> ਅਗਲੀ ਖ਼ਬਰ ਹਲਕਾ ਅਟਾਰੀ ਦੇ ਕਾਂਗਰਸੀ ਵਰਕਰਾਂ ਨੂੰ ਇਕਜੁੱਟ ਕਰਨ ਲਈ ਦਿਨ-ਰਾਤ ਇਕ ਕਰ ਦਿਆਂਗਾ : ਅਜੈਪਾਲ ਸਿੰਘ ਰੰਧਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।