05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਉੱਘੇ ਸਿੱਖਿਆ ਸ਼ਾਸਤਰੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਦਾ ਦਿਹਾਂਤ ਦੁਰਗਿਆਣਾ ਸ਼ਿਵਪੁਰੀ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ

ਅਜੀਤ ਡੈਸਕ 29-03-2026
ਅੰਮਿ੍ਤਸਰ, 28 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਉੱਘੇ ਸਿੱਖਿਆ ਸ਼ਾਸਤਰੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਦਾ ਦਿਹਾਂਤ ਹੋ ਗਿਆ | ਉਹ 82 ਵਰ੍ਹੇ ਦੇ ਸਨ | ਅੱਜ ਉਨ੍ਹਾਂ ਦਾ ਦੁਰਗਿਆਣਾ ਸ਼ਿਵਪੁਰੀ ਸ਼ਮਸ਼ਾਨਘਾਨ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ | ਉਨ੍ਹਾਂ ਦੇ ਸਪੁੱਤਰ ਰਾਹੁਲ ਭੰਡਾਰੀ ਆਈ. ਏ. ਐੱਸ. ਨੇ ਚਿੱਖਾ ਨੂੰ ਅਗਨੀ ਦਿੱਤੀ | ਸਵ. ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੇ ਆਪਣੀ ਪੂਰੀ ਜ਼ਿੰਦਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਸੇਵਾ ਕਰਦਿਆਂ ਬਿਤਾਈ | ਉਨ੍ਹਾਂ ਆਪਣੇ ਜੀਵਨ 'ਚ ਮਿਹਨਤ ਅਤੇ ਇਮਾਨਦਾਰੀ ਨੂੰ ਤਰਜ਼ੀਹ ਦਿੱਤੀ ਅਤੇ ਇਹੋ ਗੁਣ ਉਨ੍ਹਾਂ ਆਪਣੇ ਪਰਿਵਾਰ ਨੂੰ ਵੀ ਦਿੱਤੇ, ਜਿਸਦੇ ਸਦਕਾ ਅੱਜ ਉਨ੍ਹਾਂ ਦੇ ਪਰਿਵਾਰ ਦਾ ਹਰੇਕ ਮੈਂਬਰ ਅਕਾਦਮਿਕ ਤੌਰ 'ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ | ਉਹ ਆਪਣੇ ਪਿੱਛੇ ਪਤਨੀ ਸੀਮਾ ਭੰਡਾਰੀ (ਸਾਬਕਾ ਅਧਿਆਪਕਾ), ਸਪੁੱਤਰ ਰਾਹੁਲ ਭੰਡਾਰੀ ਆਈ. ਏ. ਐਸ., ਨੂੰਹ ਰਾਖੀ ਗੁਪਤਾ ਭੰਡਾਰੀ ਆਈ. ਏ. ਐੱਸ., ਧੀ ਡਾ. ਰਗੀਨਾ ਮੈਣੀ, ਜਵਾਈ ਡਾ. ਰਮਨ ਮੈਣੀ ਨੂੰ ਛੱਡ ਗਏ ਹਨ | ਇਸ ਦੁੱਖ ਦੀ ਘੜੀ 'ਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਲਵਲੀ ਗੁਰੱਪ ਜਲੰਧਰ ਤੋਂ ਰਮੇਸ਼ ਮਿੱਤਲ, ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਸਾਬਕਾ ਵਿਧਾਇਕ ਸੁਨੀਲ ਦੱਤੀ ਸਮੇਤ ਕਈ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ | ਸਵ. ਐਡਵੋਕੇਟ ਰਮੇਸ਼ ਰਾਜ ਭੰਡਾਰੀ ਨਮਿਤ ਚੌਥਾ ਉਠਾਲਾ ਤੇ ਅੰਤਿਮ ਅਰਦਾਸ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਡੀ. ਬਲਾਕ ਰਣਜੀਤ ਐਵੀਨਿਊ ਅੰਮਿ੍ਤਸਰ ਵਿਖੇ 30 ਮਾਰਚ ਸੋਮਵਾਰ ਨੂੰ 12 ਤੋਂ 1 ਵਜੇ ਹੋਵੇਗੀ |
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਚੱਲ ਰਹੀ 3 ਦਿਨਾਂ ਅੰਤਰਰਾਸ਼ਟਰੀ ਕਾਨਫ਼ਰੰਸ ਸਮਾਪਤ ਅਗਲੀ ਖ਼ਬਰ ਏ.ਆਈ. ਪਾਵਰਡ 3-ਡੀ ਰੋਬੋਲੈਂਸ ਤਕਨੀਕ ਨਾਲ ਬਜ਼ੁਰਗ ਮਰੀਜ਼ ਦੇ ਦੋਵੇਂ ਗੋਡੇ ਬਦਲੇ : ਡਾ. ਰਣਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।