05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਖ਼ਾਲਸਾ ਕਾਲਜ ਵਿਖੇ ਚੱਲ ਰਹੀ 3 ਦਿਨਾਂ ਅੰਤਰਰਾਸ਼ਟਰੀ ਕਾਨਫ਼ਰੰਸ ਸਮਾਪਤ

ਖ਼ਾਲਸਾ ਕਾਲਜ ਵਿਖੇ ਆਰਟੀਫਿਸ਼ਨ ਇੰਟੈਲੀਜੈਂਸ ਵਿਸ਼ੇ 'ਤੇ ਚੱਲ ਰਹੀ 3 ਦਿਨਾ ਕੌਮਾਂਤਰੀ ਕਾਨਫਰੰਸ ਦੌਰਾਨ ਪਿ੍ੰ: ਡਾ. ਆਤਮ ਸਿੰਘ ਰੰਧਾਵਾ ਕਾਨਫੰਰਸ ਵਿਚ ਪੁੱਜੇ ਹੋਰ ਵਿਦਵਾਨਾਂ ਨਾਲ ਨਜ਼ਰ ਆ ਰਹੇ ਹਨ | ਤਸਵੀਰ : ਨਿਰਮਲ ਸਟੂਡੀਓੁ <br/> 29-03-2026
ਅੰਮਿ੍ਤਸਰ, 28 ਮਾਰਚ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਵਿਖੇ ਪੰਜਾਬ ਕਲਾ ਪਰਿਸ਼ਦ ਅਤੇ ਪੰਜਾਬ ਸਾਹਿਤ ਅਕਾਡਮੀ ਚੰਡੀਗੜ੍ਹ ਵੱਲੋਂ 'ਏ.ਆਈ. ਦੇ ਦÏਰ ਵਿਚ ਖੋਜ ਅਤੇ ਸਿਰਜਨਾਤਮਿਕਤਾ : ਨਵੇਂ ਸੰਦ, ਤਕਨੀਕਾਂ ਅਤੇ ਖੋਜ ਵਿਧੀਆਂ ਵਿਸ਼ੇ 'ਤੇ ਕਰਵਾਈ ਜਾ ਰਹੀ ਤਿੰਨ ਦਿਨਾਂ ਬਹੁਅਨੁਸ਼ਾਸਨੀ ਅੰਤਰਰਾਸ਼ਟਰੀ ਕਾਨਫ਼ਰੰਸ ਅੱਜ ਇਥੇ ਸਮਾਪਤ ਹੋ ਗਈ | ਕਾਲਜ ਦੇ ਪਿ੍ੰਸੀਪਲ ਅਤੇ ਕਾਨਫ਼ਰੰਸ ਦੇ ਚੀਫ਼ ਕੋਆਰਡੀਨੇਟਰ ਡਾ. ਆਤਮ ਸਿੰਘ ਰੰਧਾਵਾ ਨੇ ਵੱਖ-ਵੱਖ ਸੈਸ਼ਨਾਂ ਵਿਚ ਪਹੁੰਚੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਫ਼ੁੱਲਾਂ ਦੇ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਕਰਦਿਆਂ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਏ.ਆਈ. ਦਾ ਯੁੱਗ ਤਕਨੀਕੀ ਵਿਕਾਸ ਦਾ ਯੁੱਗ ਹੈ |ਤਕਨੀਕੀ ਦੁਨੀਆਂ ਦੇ ਅਜੋਕੇ ਦÏਰ ਵਿਚ ਅਸੀਂ ਤਕਨਾਲੋਜੀ ਦੇ ਪ੍ਰਭਾਵ ਤੋਂ ਬਚ ਨਹੀਂ ਸਕਦੇ | ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਇਸਦੀ ਵਰਤੋਂ ਉਸਾਰੂ ਢੰਗ ਨਾਲ ਕਰਨੀ ਹੈ ਜਾਂ ਨਾਕਾਰਤਮਕ ਪਾਸੇ ਵੱਲ ਜਾਣਾ ਹੈ | ਕਾਨਫ਼ਰੰਸ ਦੇ ਤੀਜੇ ਦਿਨ ਦਾ ਸੱਤਵਾਂ ਅਕਾਦਮਿਕ ਸੈਸ਼ਨ 'ਭਾਸ਼ਾ ਬੋਲੀ ਦੀ ਖੋਜ ਦੀਆਂ ਵਿਧੀਆਂ ਅਤੇ ਤਕਨੀਕਾਂ' ਵਿਸ਼ੇ ਨਾਲ ਸ਼ੁਰੂ ਹੋਇਆ | ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫ਼ੈਸਰ ਗੁਰਪ੍ਰੀਤ ਸਿੰਘ ਲਹਿਲ ਨੇ ਕੀਤੀ | ਉਨ੍ਹਾਂ ਕਿਹਾ ਕਿ ਏ.ਆਈ. ਹਰ ਭਾਸ਼ਾ ਵਿਚ ਪੁੱਛੇ ਪ੍ਰਸ਼ਨਾਂ ਦੇ ਉੱਤਰ ਦੇਣ ਵਿਚ ਕਾਫੀ ਹੱਦ ਤੱਕ ਸਫਲ ਹੋ ਰਹੀ ਹੈ ਤੇ ਏ.ਆਈ. ਦੇ ਆਉਣ ਨਾਲ ਖੋਜ ਦੀਆਂ ਵਿਧੀਆਂ ਵਿਚ ਤਬਦੀਲੀ ਵਾਪਰੇਗੀ | ਕੰਪਿਊਟਰੀ ਭਾਸ਼ਾ ਰਾਹੀਂ ਅਸੀਂ ਆਪਣੇ ਕੰਮਾਂ ਨੂੰ ਮਿੰਟਾਂ-ਸਕਿੰਟਾਂ ਵਿਚ ਕਰ ਸਕਣ ਵਿਚ ਸਫਲ ਹੋ ਸਕਦੇ ਹਾਂ | ਭਾਸ਼ਾਈ ਸਮਰਥਾ ਪੱਖੋਂ ਬੋਲੀ ਦਾ ਲਿਪੀਆਂਤਰਨ ਆਸਾਨ ਹੋ ਗਿਆ ਹੈ | ਨਾਮਵਰ ਚਿੰਤਕ ਡਾ. ਮਨਮੋਹਨ ਨੇ ਕਿਹਾ ਕਿ ਏ.ਆਈ. ਵਿਦਿਆਰਥੀਆਂ ਦੁਆਰਾ ਕੀਤੀ ਜਾਣ ਵਾਲੀ ਖੋਜ ਵਿਚ ਸਾਰਥਿਕ ਭੂਮਿਕਾ ਨਿਭਾ ਸਕਣ ਦੇ ਯੋਗ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਵਿਕਾਸ ਮਨੁੱਖ ਨੂੰ ਕਈ ਪੱਖਾਂ ਤੋਂ ਪ੍ਰਭਾਵਿਤ ਕਰੇਗਾ | ਉ੍ਹਨਾਂ ਕਿਹਾ ਕਿ ਗਿਆਨ ਦਾ ਸਾਧਨ ਕੇਵਲ ਮਨੁੱਖੀ ਦਿਮਾਗ ਤੱਕ ਸੀਮਤ ਨਾ ਹੋ ਕੇ ਮਸ਼ੀਨੀ ਯੰਤਰ ਦਾ ਹਿੱਸਾ ਬਣ ਚੁਕਾ ਹੈ |
ਪ੍ਰੋਫ਼ੈਸਰ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਹਰ ਕਾਢ ਆਪਣੇ ਨਾਲ ਕਈ ਤਰ੍ਹਾਂ ਦੇ ਤÏਖਲੇ ਲੈ ਕੇ ਆਉਂਦੀ ਹੈ | ਏ.ਆਈ. ਵਰਗੀ ਤਕਨੀਕ ਮਨੁੱਖ ਲਈ ਆਉਣ ਵਾਲੇ ਸਮੇਂ ਵਿੱਚ ਲਾਹੇਵੰਦ ਸਾਬਤ ਹੋਵੇਗੀ | ਡਾ. ਅਕਾਲ ਅੰਮਿ੍ਤ ਕÏਰ ਨੇ ਵੀ ਵਿਸ਼ਾ ਮਾਹਿਰਾਂ ਵਜੋਂ ਏ.ਆਈ ਦੀ. ਭੂਮਿਕਾ ਸੰਬੰਧੀ ਵਿਸਤਿ੍ਤ ਜਾਣਕਾਰੀ ਸਾਂਝੀ ਕੀਤੀ | 'ਖੋਜ ਅਤੇ ਸਿਰਜਣਾਤਮਿਕਤਾ : ਨਵੇਂ ਸੰਦ, ਤਕਨੀਕਾਂ ਅਤੇ ਖੋਜ-ਵਿਧੀਆਂ' ਵਿਸ਼ੇ ਅੰਤਰਗਤ ਚਲਦੇ ਸੈਸ਼ਨ ਦੀ ਪ੍ਰਧਾਨਗੀ ਪ੍ਰੋਫ਼ੈਸਰ ਗੁਰਉਪਦੇਸ਼ ਸਿੰਘ ਨੇ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਦਿੱਲੀ ਤੋਂ ਪ੍ਰੋ. ਪਸੰਨਾਂਸ਼ੂ ਅਤੇ ਬਠਿੰਡਾ ਤੋਂ ਪ੍ਰੋ. ਅਲਪਨਾ ਸੈਣੀ ਨੇ ਆਪਣੇ ਵਿਚਾਰ ਪੇਸ਼ ਕੀਤੇ | ਅੱਜ 'ਸਾਹਿਤਕ ਖੋਜ ਦੀਆਂ ਵਿਧੀਆਂ ਅਤੇ ਤਕਨੀਕ' ਵਿਸ਼ੇ ਅੰਤਰਗਤ ਚਲਦੇ ਸੈਸ਼ਨ ਦੀ ਪ੍ਰਧਾਨਗੀ ਪਟਿਆਲਾ ਤੋਂ ਪ੍ਰੋਫ਼ੈਸਰ ਰਾਜੇਸ਼ ਸ਼ਰਮਾ ਨੇ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਚੰਡੀਗੜ੍ਹ ਦੇ ਡਾ. ਪਰਵੀਨ ਕੁਮਾਰ ਤੇ ਅੰਮਿ੍ਤਸਰ ਤੋਂ ਡਾ. ਸਿਮਰਨਜੀਤ ਸਿੰਘ ਨੇ ਵਿਚਾਰ ਪੇਸ਼ ਕੀਤੇ |ਅਠਵੇਂ ਸਮਾਨਾਂਤਰ ਅਕਾਦਮਿਕ ਸੈਸ਼ਨ ਵਿਚ 'ਦਵਾਈਆਂ ਵਾਲੇ ਪੌਦਿਆਂ ਦੀ ਖੋਜ ਅਤੇ ਜੈਵਿਕ ਵਿਭਿੰਨਤਾ ਪ੍ਰਬੰਧਨ ਲਈ ਏ.ਆਈ. ਆਧਾਰਿਤ ਵਿਧੀਆਂ' ਵਿਸ਼ੇ 'ਵਾਲੇ ਸੈਸ਼ਨ ਦੀ ਪ੍ਰਧਾਨਗੀ ਪ੍ਰੋਫ਼ੈਸਰ ਡਾ. ਸਰੋਜ ਅਰੋੜਾ ਨੇ ਕੀਤੀ ਅਤੇ ਡਾ. ਅਰੁਨ ਚੰਦਨ ਜੋਗਿੰਦਰ ਨਗਰ ਅਤੇ ਚੰਡੀਗੜ੍ਹ ਦੇ ਡਾ. ਗੁਰਹਰਮਿੰਦਰ ਸਿੰਘ ਨੇ ਵਿਸ਼ਾ ਮਾਹਿਰ ਵਜੋਂ ਵਿਚਾਰ ਪੇਸ਼ ਕੀਤੇ | 'ਸਾਹਿਤਕ ਖੋਜ ਦੀਆਂ ਵਿਧੀਆਂ ਅਤੇ ਤਕਨੀਕ' ਵਿਸ਼ੇ ਵਾਲੇ ਸੈਸ਼ਨ ਦੀ ਪ੍ਰਧਾਨਗੀ ਡਾ. ਰਮਿੰਦਰ ਕÏਰ ਨੇ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਡਾ. ਮੇਘਾ ਸਲਵਾਨ ਅਤੇ ਡਾ. ਹਰਿੰਦਰ ਕÏਰ ਸੋਹਲ ਨੇ ਵਿਚਾਰ ਪੇਸ਼ ਕੀਤੇ | ਬਾਅਦ ਦੁਪਹਿਰ ਕਾਨਫ਼ਰੰਸ ਦੇ ਵਿਦਾਇਗੀ ਸੈਸ਼ਨ ਵਿੱਚ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਖ਼ਾਲਸਾ ਕਾਲਜ ਵਿੱਚ ਇਹ ਪਹਿਲੀ ਇਤਿਹਾਸਕ ਕਾਨਫ਼ਰੰਸ ਹੈ, ਜੋ ਹਿੰਦੁਸਤਾਨ ਦੇ ਇਤਿਹਾਸ 'ਚ ਆਪਣਾ ਵੱਖਰਾ ਸਥਾਨ ਰੱਖਦੀ ਹੈ | ਉਨ੍ਹਾਂ ਕਿਹਾ ਕਿ ਏ.ਆਈ. ਦੇ ਆਉਣ ਤੋਂ ਪਹਿਲਾਂ ਅਜਿਹੇ ਵਿਸ਼ਿਆਂ ਨਾਲ ਜੁੜੀਆਂ ਸਮੱਸਿਆਵਾਂ ਦੀ ਅਣਹੋਂਦ ਸੀ | ਇਸ ਦੌਰਾਨ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ |
ਪਿਛਲੀ ਖ਼ਬਰ ਮਲੌਦ ਸਕੂਲ (ਲੜਕੇ) ਵਿਖੇ ਮੈਗਾ ਪੀ. ਟੀ. ਐੱਮ. ਸਮੇਂ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਨਤੀਜੇ ਐਲਾਨੇ ਅਗਲੀ ਖ਼ਬਰ ਉੱਘੇ ਸਿੱਖਿਆ ਸ਼ਾਸਤਰੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਦਾ ਦਿਹਾਂਤ ਦੁਰਗਿਆਣਾ ਸ਼ਿਵਪੁਰੀ ਸ਼ਮਸ਼ਾਨਘਾਟ ਵਿਖੇ ਅੰਤਿਮ ਸੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।