07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸਪੋਰਟਸ ਐਂਡ ਕਲਚਰਲ ਕਲੱਬ ਮੱਧ ਵਲੋਂ 2 ਰੋਜ਼ਾ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ <br/>

ਅਜੀਤ ਡੈਸਕ 04-04-2026
ਰਈਆ, 3 ਮਾਰਚ (ਸ਼ਰਨਬੀਰ ਸਿੰਘ ਕੰਗ)-ਯੁਵਕ ਸੇਵਾਵਾਂ ਸਪੋਰਟਸ ਐਂਡ ਕਲਚਰਲ ਕਲੱਬ ਮੱਦ ਵਲੋਂ ਗ੍ਰਾਮ ਪੰਚਾਇਤ ਮੱਦ ਦੇ ਸਹਿਯੋਗ ਨਾਲ ਤਾਰਾਂ ਵਾਲੀ ਗਰਾਊਾਡ ਰਈਆ ਵਿਖੇ ਦੋ ਦਿਨਾਂ ਫੁੱਟਬਾਲ ਮੈਚਾਂ ਦੀ ਸ਼ੁਰੂਆਤ ਮੌਕੇ ਟੂਰਨਾਮੈਂਟ ਪ੍ਰਬੰਧਕੀ ਕਮੇਟੀ ਨੂੰ ਫੁੱਟਬਾਲਾਂ ਦੀ ਕਿੱਟ ਪ੍ਰਦਾਨ ਕਰਕੇ ਮੈਚਾਂ ਦੀ ਸ਼ੁਰੂਆਤ ਕਰਵਾਈ | ਬਲਾਕ ਰਈਆ ਦੀ ਬੁੱਕਲ ਵਿਚ ਵਸਦੇ ਪਿੰਡ ਮੱਧ ਦੇ ਸਮੂਹ ਪਿੰਡ ਵਾਸੀਆਂ ਅਤੇ ਦੇਸ਼-ਵਿਦੇਸ਼ ਵਿਚ ਵਸਦੇ ਖੇਡ ਪ੍ਰੇਮੀਆਂ ਵਲੋਂ ਹਰ ਸਾਲ ਇਹ ਫੁੱਟਬਾਲ ਟੂਰਨਾਮੈਂਟ ਕਰਾਇਆ ਜਾਂਦਾ ਹੈ | ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਨਾਲ ਸੰਬੰਧਿਤ ਸਪੋਰਟਸ ਐਂਡ ਕਲਚਰਲ ਕਲੱਬ ਮੱਦ ਅਤੇ ਗ੍ਰਾਮ ਪੰਚਾਇਤ ਮੱਦ ਦੇ ਸਾਂਝੇ ਉਪਰਾਲੇ ਸਦਕਾ ਇਸ ਟੂਰਨਾਮੈਂਟ ਵਿਚ ਇਲਾਕੇ ਦੇ 16 ਕਲੱਬਾਂ ਅਤੇ ਪਿੰਡਾਂ ਤੋਂ ਨੌਜਵਾਨਾਂ ਨੇ ਇਸ ਵਿਚ ਭਾਗ ਲੈ ਰਹੇ ਹਨ | ਇਸ ਮੌਕੇ ਅੱਲੋਵਾਲ ਅਤੇ ਖੱਬੇ ਰਾਜਪੂਤਾਂ ਤੋਂ ਇਲਾਵਾ ਮੱਧ ਅਤੇ ਭਿੰਡਰ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਸਰਪੰਚ ਜੋਬਨਜੀਤ ਸਿੰਘ, ਸਾਬਕਾ ਸਰਪੰਚ ਗੁਰਦੇਵ ਸਿੰਘ, ਕਲੱਬ ਪ੍ਰਧਾਨ ਲਵਪ੍ਰੀਤ ਸਿੰਘ, ਕਲੱਬ ਸਰਪ੍ਰਸਤ ਜਗਬੀਰ ਸਿੰਘ, ਪੰਚ ਮੇਜਰ ਸਿੰਘ, ਪ੍ਰਧਾਨ ਹਰਜਿੰਦਰ ਸਿੰਘ, ਸਾ. ਸਰਪੰਚ ਜਸਬੀਰ ਸਿੰਘ, ਲਖਵਿੰਦਰ ਸਿੰਘ ਲੱਖਾ, ਕਰਨੈਲ ਸਿੰਘ, ਪ੍ਰਧਾਨ ਜੋਗਾ ਸਿੰਘ, ਮਨਦੀਪ ਪਾਲ, ਸ਼ਕਤੀ ਸ਼ਰਮਾ, ਸੁਖਰਾਜ ਸਿੰਘ ਸੋਨਾ, ਅੰਮਿ੍ਤਦੀਪ ਸਿੰਘ, ਪੰਚ ਅਜੀਤ ਸਿੰਘ, ਪੰਚ ਬਾਬਾ ਚਰਨ ਸਿੰਘ, ਮੋਹਿਤ, ਇੰਦਰਬੀਰ ਸਿੰਘ, ਰਾਹੁਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬੀ. ਬੀ. ਕੇ. ਡੀ. ਏ. ਵੀ. ਕਾਲਜ ਵਲੋਂ ਆਰਟ ਬੀਟ ਪ੍ਰਦਰਸ਼ਨੀ ਲਗਾਈ <br/> ਅਗਲੀ ਖ਼ਬਰ ਕੇਵਲ ਵੋਟ ਬੈਂਕ ਪੱਕਾ ਕਰਨ ਲਈ ਵਰਤੇ ਜਾਂਦੇ ਦਲਿਤਾਂ ਦੀ ਕਿਸੇ ਪਾਰਟੀ 'ਚ ਕੋਈ ਕਦਰ ਨਹੀਂ : ਆਜ਼ਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।