04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਅੰਮਿ੍ਤਸਰ ਨੂੰ ਬਣਾਇਆ ਜਾਵੇਗਾ ਕੂੜਾ ਮੁਕਤ

ਅਜੀਤ ਡੈਸਕ 13-04-2026
ਅੰਮਿ੍ਤਸਰ, 12 ਅਪ੍ਰੈਲ (ਹਰਮਿੰਦਰ ਸਿੰਘ)-ਪਵਿੱਤਰ ਸ਼ਹਿਰ ਨੂੰ ਸਾਫ਼ ਤੇ ਕਚਰਾ ਮੁਕਤ ਬਣਾਉਣ ਲਈ ਨਗਰ ਨਿਗਮ ਵਲੋਂ ਕੂੜਾ ਸਥਾਨਾਂ ਨੂੰ ਖਤਮ ਕਰਨ ਲਈ ਵਿਸ਼ੇਸ਼ ਮੁਹਿੰਮ ਨੂੰ ਤੇਜ਼ ਕੀਤਾ ਗਿਆ ਹੈ | ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਸਖ਼ਤ ਨਿਰਦੇਸ਼ਾਂ ਹੇਠ ਸਾਰੇ ਸਿਹਤ ਵਿਭਾਗ ਨੂੰ ਆਪਣੇ ਖੇਤਰਾਂ 'ਚ ਕੂੜਾ ਮੁਕਤ ਕਰਨ ਦੀ ਪੂਰੀ ਪਹਿਚਾਣ ਕਰਨ ਲਈ ਕਿਹਾ ਗਿਆ ਹੈ | ਇਸ ਸੰਬੰਧ 'ਚ ਕਮਿਸ਼ਨਰ ਨੇ ਦੱਸਿਆ ਕਿ ਵਾਰ-ਵਾਰ ਕਚਰਾ ਸੁੱਟਣ ਵਾਲੇ ਵਿਅਕਤੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ | ਫੀਲਡ ਟੀਮਾਂ ਵਲੋਂ ਅਜਿਹੇ ਮਾਮਲਿਆਂ ਦੀ ਫੋਟੋ ਤੇ ਵੀਡੀਓ ਰਿਕਾਰਡਿੰਗ ਕੀਤੀ ਜਾ ਰਹੀ ਹੈ | ਆਦਤੀ ਉਲੰਘਣਕਾਰਾਂ ਦੇ ਪੋਸਟਰ ਤਿਆਰ ਕਰਕੇ ਜਨਤਕ ਸਥਾਨਾਂ 'ਤੇ ਲਗਾਏ ਜਾਣਗੇ, ਤਾਂ ਜੋ ਲੋਕਾਂ 'ਚ ਜਾਗਰੂਕਤਾ ਵਧੇ | ਨਗਰ ਨਿਗਮ ਵਲੋਂ ਮਹੱਤਵਪੂਰਨ ਸਥਾਨਾਂ 'ਤੇ ਜਾਗਰੂਕਤਾ ਬੈਨਰ ਵੀ ਲਗਾਏ ਜਾ ਰਹੇ ਹਨ, ਜਿਸ ਰਾਹੀਂ ਲੋਕਾਂ ਨੂੰ ਕਚਰਾ ਨਾ ਸੁੱਟਣ ਤੇ ਢੰਗ ਨਾਲ ਨਿਪਟਾਰਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਕਮਿਸ਼ਨਰ ਸ਼ੇਰਗਿੱਲ ਨੇ ਕਿਹਾ ਕਿ ਸਫ਼ਾਈ ਬਣਾਈ ਰੱਖਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਨਾਗਰਿਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਸ਼ਹਿਜ਼ਾਦਾਨੰਦ ਕਾਲਜ ਅੰਮਿ੍ਤਸਰ ਵਿਖੇ ਫਾਈਨਲ ਈਅਰ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ <br/> ਅਗਲੀ ਖ਼ਬਰ ਡਿਪੂਆਂ 'ਚ ਲਾਭਪਾਤਰੀਆਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ-ਡਿਪੂ ਧਾਰਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।