04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਅਵਤਾਰ ਟੱਕਰ ਵਲੋਂ ਮਥੁਰਾ ਕਿਸ਼ਤੀ ਹਾਦਸੇ 'ਤੇ ਦੁੱਖ ਪ੍ਰਗਟ <br/>

ਅਜੀਤ ਡੈਸਕ 13-04-2026
ਮਾਨਾਂਵਾਲਾ, 12 ਅਪ੍ਰੈਲ (ਗੁਰਦੀਪ ਸਿੰਘ ਨਾਗੀ)-ਖਾਲਸਾ ਆਟੋ ਰਿਕਸ਼ਾ ਯੂਨੀਅਨ ਜੰਡਿਆਲਾ ਗੁਰੂ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਟੱਕਰ ਜਾਣੀਆ ਨੇ ਮਥੁਰਾ ਨੇੜੇ ਯਮੁਨਾ ਨਦੀ ਵਿਚ ਕਿਸ਼ਤੀ ਪਲਟਣ ਕਰਕੇ ਸ਼ਰਧਾਲੂਆਂ ਦੀ ਡੁੱਬਣ ਕਾਰਨ ਹੋਈ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ | ਟੱਕਰ ਨੇ ਕਿਹਾ ਕਿ ਇਹ ਘਟਨਾ ਬੇਹੱਦ ਦੁਖਦਾਈ ਹੈ ਤੇ ਮਨ ਨੂੰ ਝੰਜੋੜ ਦੇਣ ਵਾਲੀ ਹੈ ਉਨ੍ਹਾਂ ਕਿਹਾ ਕਿ ਅਕਾਲ ਪੁਰਖ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਪਰਿਵਾਰਾਂ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਬਖਸ਼ਣ | ਅਵਤਾਰ ਸਿੰਘ ਟੱਕਰ ਨੇ ਇਸ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ |

ਪਿਛਲੀ ਖ਼ਬਰ 88 ਫੁੱਟ ਰੋਡ 'ਤੇ ਲੁੱਟ ਖੋਹ ਦੀ ਘਟਨਾ ਤੋਂ ਪੁਲਿਸ ਨੇ ਕੀਤਾ ਇਨਕਾਰ ਅਗਲੀ ਖ਼ਬਰ ਸਟਾਰਟਅੱਪਸ ਲਈ ਪੂੰਜੀ ਇਕੱਠਾ ਕਰਨਾ ਅਤੇ ਵਿੱਤੀ ਪ੍ਰਬੰਧਨ ਵਿਸ਼ੇ 'ਤੇ ਭਾਸ਼ਨ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।