03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅਨਾਜ ਮੰਡੀ ਮਜੀਠਾ 'ਚ ਤਲਬੀਰ ਗਿੱਲ ਨੇ ਆੜ੍ਹਤੀਆਂ, ਖ਼ਰੀਦ ਏਜੰਸੀਆਂ ਤੇ ਮੰਡੀ ਅਧਿਕਾਰੀਆਂ ਨਾਲ ਕੀਤੀ ਇਕੱਤਰਤਾ <br/>

ਅਜੀਤ ਡੈਸਕ 18-04-2026
ਮਜੀਠਾ, 17 ਅਪ੍ਰੈਲ (ਜਗਤਾਰ ਸਿੰਘ ਸਹਿਮੀ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਅਨਾਜ ਮੰਡੀ ਮਜੀਠਾ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਸੰਬੰਧੀ ਆੜਤੀਆਂ, ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਤੇ ਮੰਡੀ ਅਧਿਕਾਰੀਆਂ ਨਾਲ ਵਿਸ਼ੇਸ਼ ਇਕੱਤਰਤਾ ਕੀਤੀ | ਇਸ ਮੌਕੇ ਗੱਲਬਾਤ ਕਰਦਿਆਂ ਤਲਬੀਰ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ, ਆੜ੍ਹਤੀਆਂ ਤੇ ਮੰਡੀ ਮਜ਼ਦੂਰਾਂ (ਪੱਲੇਦਾਰਾਂ) ਦੇ ਹੱਕਾਂ ਤੇ ਹਿੱਤਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ | ਇਸੇ ਲਈ ਹਲਕਾ ਮਜੀਠਾ ਦੀਆਂ ਮੰਡੀਆਂ 'ਚ ਖ੍ਰੀਦ ਏਜੰਸੀਆਂ, ਆੜਤੀਆਂ, ਪੱਲੇਦਾਰਾਂ ਤੇ ਕਿਸਾਨਾਂ ਨਾਲ ਮਿਲ ਕੇ ਪੁਖਤਾ ਤੇ ਉਸਾਰੂ ਪ੍ਰਬੰਧ ਕੀਤੇ ਹਨ | ਗਿੱਲ ਨੇ ਕਿਹਾ ਕਿ ਸਰਕਾਰੀ ਤੌਰ 'ਤੇ ਖ਼ਰੀਦ ਕੀਤੀ ਗਈ ਕਣਕ ਦੀ ਰਕਮ 24 ਘੰਟਿਆਂ ਅੰਦਰ ਕਿਸਾਨਾਂ ਦੇ ਖਾਤਿਆਂ 'ਚ ਟ੍ਰਰਾਂਸਫਰ ਕੀਤੀ ਜਾਵੇਗੀ ਅਤੇ 72 ਘੰਟਿਆਂ ਅੰਦਰ ਖ਼ਰੀਦੀ ਗਈ ਕਣਕ ਦੀ ਚੁਕਾਈ ਵੀ ਯਕੀਨੀ ਬਣਾਈ ਜਾਵੇਗੀ | ਇਸ ਮੌਕੇ ਬਲਜਿੰਦਰ ਸਿੰਘ ਛੀਨਾ (ਸਿਆਸੀ ਸਲਾਹਕਾਰ ਗਿੱਲ) ਸਕੱਤਰ ਮਾਰਕੀਟ ਕਮੇਟੀ ਜਸਪਾਲ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਰਾਹੀ, ਸਿਮਰਨਜੀਤ ਸਿੰਘ, ਹਰਵਿੰਦਰ ਸਿੰਘ ਹੰਜਰਾ, ਕੁਲਦੀਪ ਸਿੰਘ ਕਾਹਲੋਂ, ਸ਼ਿਵ ਵਰਿੰਦਰਪਾਲ ਸਿੰਘ ਸਿੱਧੂ (ਸਾਰੇ ਮੰਡੀ ਅਧਿਕਾਰੀ) ਸਤਿੰਦਰ ਸਿੰਘ ਸ਼ਾਹ, ਭੁਪਿੰਦਰ ਸਿੰਘ ਸ਼ਾਹ, ਰੇਸ਼ਮ ਸਿੰਘ ਵੇਗੇਵਾਲ ਕਿਸਾਨ ਵਿੰਗ ਹਲਕਾ ਪ੍ਰਧਾਨ, ਚੇਅਰਮੈਨ ਰਿੰਕੂ ਕੋਟਲਾ, ਬਲਾਕ ਪ੍ਰਧਾਨ ਗੁਰਦੇਵ ਸਿੰਘ, ਸੁੱਖ ਭੰਗਵਾਂ ਸਰਪੰਚ, ਚੇਅਰਮੈਨ ਯਾਦਵਿੰਦਰ ਸਿੰਘ ਪੰਧੇਰ, ਡਾ. ਕਸ਼ਮੀਰ ਸਿੰਘ ਪੰਧੇਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੰਤਸਰ ਪਬਲਿਕ ਸਕੂਲ, ਬੁਤਾਲਾ ਸੀ.ਬੀ.ਐੱਸ.ਈ. ਦਸਵੀਂ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਸਿਡਾਨਾ ਇੰਟਰਨੈਸ਼ਨਲ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।