03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਜੀ. ਐੱਸ. ਪਿ੍ੰਸ ਮੈਮੋਰੀਅਲ ਅਕੈਡਮੀ ਤਰਸਿੱਕਾ ਦਾ 5ਵੀਂ ਤੇ 8ਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/>

ਅਜੀਤ ਡੈਸਕ 18-04-2026
ਤਰਸਿੱਕਾ, 17 ਅਪ੍ਰੈਲ (ਅਤਰ ਸਿੰਘ ਤਰਸਿੱਕਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੀ. ਐੱਸ. ਪਿ੍ੰਸ ਮੈਮੋਰੀਅਲ ਅਕੈਡਮੀ ਤਰਸਿੱਕਾ ਦੇ ਪੰਜਵੀਂ ਅਤੇ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਤੇ ਸਾਰੇ ਹੀ ਵਿਦਿਆਰਥੀ ਵਿਸ਼ੇਸ਼ ਸਥਾਨ ਪ੍ਰਾਪਤ ਕਰਕੇ ਪਾਸ ਹੋ ਗਏ | ਜਿਨ੍ਹਾਂ 'ਚ ਅੱਠਵੀਂ ਦੇ ਵਿਦਿਆਰਥੀ ਪ੍ਰਭਜੀਤ ਕੌਰ 91%, ਹਰਮਨਪ੍ਰੀਤ ਕੌਰ 89%, ਜਪਨੀਤ ਕੌਰ 89%, ਅਭਿਜੋਤ ਸਿੰਘ 89%, ਸਮਰਜੋਤ ਸਿੰਘ 85% ਦਿਲਪ੍ਰੀਤ ਸਿੰਘ 83% ਨੰਬਰ ਲੈ ਕੇ ਸਕੂਲ ਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ | ਏਸੇ ਤਰ੍ਹਾਂ ਪੰਜਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਕੌਰ 97%, ਅਮਨਪ੍ਰੀਤ ਕੌਰ 93%, ਰਾਜਵੀਰ ਕੌਰ 93%, ਨੰਬਰ ਲੈ ਕੇ ਅਹਿਮ ਸਥਾਨ ਪ੍ਰਾਪਤ ਕੀਤਾ | ਗੁਰਪਿਆਰ ਸਿੰਘ ਪਿ੍ੰਸੀਪਲ ਨੇ ਮਾਣ ਨਾਲ ਦੱਸਿਆ ਕਿ ਇਸ ਸਾਰੀ ਸਫਲਤਾ ਦਾ ਸਿਹਰਾ ਮਿਹਨਤੀ ਸਟਾਫ਼ ਮੈਂਬਰਾਂ ਸਿਰ ਹੈ | ਵਿਸ਼ੇਸ਼ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਤੇ ਮੌਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ |

ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਨੂੰ ਐਨ.ਐੱਸ.ਏ. ਖ਼ਤਮ ਹੋਣ ਦੇ ਬਾਵਜੂਦ ਡਿਬਰੂਗੜ੍ਹ ਜੇਲ੍ਹ 'ਚ ਰੱਖਣਾ 20 ਲੱਖ ਵੋਟਰਾਂ ਨਾਲ ਧੋਖ... ਅਗਲੀ ਖ਼ਬਰ ਸੰਤਸਰ ਪਬਲਿਕ ਸਕੂਲ, ਬੁਤਾਲਾ ਸੀ.ਬੀ.ਐੱਸ.ਈ. ਦਸਵੀਂ ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।