03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅਜਨਾਲਾ ਨੇੜਲੇ ਪਿੰਡ ਨੇਪਾਲ ਵਿਖੇ ਖੇਤਾਂ 'ਚ ਕੰਬਾਈਨ ਪਲਟਣ ਨਾਲ ਲੱਗੀ ਭਿਆਨਕ ਅੱਗ <br/>

ਅਜੀਤ ਡੈਸਕ 18-04-2026
ਅਜਨਾਲਾ, 17 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਤੋਂ ਥੋੜੀ ਦੂਰ ਸਥਿਤ ਪਿੰਡ ਨੇਪਾਲ ਨੇੜੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਸੜਕ 'ਤੇ ਜਾ ਰਹੀ ਇਕ ਕੰਬਾਈਨ ਕਿਸੇ ਹੋਰ ਵਾਹਨ ਨੂੰ ਰਸਤਾ ਦਿੰਦਿਆਂ ਸੜਕ ਕੰਢੇ ਰਸਤਾ ਘੱਟ ਹੋਣ ਕਾਰਨ ਸੰਤੁਲਨ ਖੋਹ ਕੇ ਕਣਕ ਦੇ ਖੇਤਾਂ ਵਿਚ ਪਲਟ ਗਈ ਤੇ ਦੇਖਦਿਆਂ ਹੀ ਦੇਖਦਿਆਂ ਕੰਬਾਈਨ ਨੂੰ ਭਿਆਨਕ ਅੱਗ ਲੱਗ ਗਈ, ਅੱਗ ਇੰਨੀ ਭਿਆਨਕ ਸੀ ਕਿ ਕੁਝ ਮਿੰਟਾਂ ਵਿਚ ਹੀ ਕੰਬਾਈਨ ਦੇ ਨਾਲ-ਨਾਲ ਕੰਬਾਈਨ 'ਤੇ ਰੱਖਿਆ ਮੋਟਰਸਾਈਕਲ ਤੇ 50 ਹਜ਼ਾਰ ਰੁਪਏ ਨਕਦੀ ਵੀ ਸੜ ਕੇ ਸੁਆਹ ਹੋ ਗਈ, ਇਸ ਹਾਦਸੇ ਵਿਚ ਕੰਬਾਈਨ ਦਾ ਡਰਾਈਵਰ ਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ | ਕੰਬਾਈਨ ਨੂੰ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਪਿੰਡ ਵਾਸੀਆਂ, ਰਾਹਗੀਰਾਂ ਅਤੇ ਅਜਨਾਲਾ ਤੋਂ ਪਹੁੰਚੀਆਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਵਲੋਂ ਕੰਬਾਈਨ ਦੀ ਅੱਗ 'ਤੇ ਕਾਬੂ ਪਾਇਆ ਅਤੇ ਕਿਸਾਨਾਂ ਵਲੋਂ ਆਪਣੇ ਟਰੈਕਟਰਾਂ ਨਾਲ ਕਣਕ ਦੇ ਖੇਤਾਂ ਨੂੰ ਵਾਹ ਕੇ ਅੱਗ ਨੂੰ ਅੱਗੇ ਫ਼ੈਲਣ ਤੋਂ ਰੋਕਿਆ, ਜਿਸ ਸਦਕਾ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਬਚਾਅ ਹੋ ਗਿਆ | ਕੰਬਾਈਨ ਦੇ ਮਾਲਕ ਸੁਰਜੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਅਸੀਂ ਪਟਿਆਲਾ ਤੋਂ ਕਣਕ ਕੱਟਣ ਲਈ ਸਰਹੱਦੀ ਪਿੰਡ ਘੋਗਾ ਜਾ ਰਹੇ ਸੀ ਤਾਂ ਜਦ ਪਿੰਡ ਨੇਪਾਲ ਨਜ਼ਦੀਕ ਪਹੁੰਚੇ ਤਾਂ ਸੜਕ 'ਤੇ ਰਸਤਾ ਘੱਟ ਹੋਣ ਕਾਰਨ ਜਦੋਂ ਇਕ ਹੋਰ ਵਾਹਨ ਨੂੰ ਰਸਤਾ ਦੇਣ ਲੱਗੇ ਤਾਂ ਕੰਬਾਈਨ ਦਾ ਸੰਤੁਲਨ ਵਿਗੜ ਗਿਆ ਤੇ ਕੰਬਾਈਨ ਖੇਤਾਂ ਵਿਚ ਪਲਟ ਗਈ | ਉਨ੍ਹਾਂ ਦੱਸਿਆ ਕਿ ਕੰਬਾਈਨ ਨੂੰ ਅੱਗ ਲੱਗਣ ਕਾਰਨ ਸਾਰੀ ਕੰਬਾਈਨ ਸੜ ਗਈ ਹੈ ਅਤੇ ਮੋਟਰਸਾਈਕਲ ਤੇ ਡੀਜ਼ਲ ਤੇਲ ਪਵਾਉਣ ਲਈ ਘਰੋਂ ਲਿਆਂਦੇ 50 ਹਜ਼ਾਰ ਰੁਪਏ ਵੀ ਸੜ ਗਏ ਹਨ | ਉਨ੍ਹਾਂ ਦੱਸਿਆ ਕਿ ਕੰਬਾਈਨ ਨੂੰ ਅੱਗ ਲੱਗਣ ਕਾਰਨ 20 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ | ਉਧਰ ਕੰਬਾਈਨ ਨੂੰ ਅੱਗ ਲੱਗਣ ਦਾ ਪਤਾ ਚੱਲਦਿਆਂ ਹੀ ਅਜਨਾਲਾ ਤੋਂ ਪਹੁੰਚੀਆਂ ਫਾਇਰ ਬਿ੍ਗੇਡ ਦੀਆਂ ਗੱਡੀਆਂ 'ਤੇ ਤਾਇਨਾਤ ਫਾਇਰਮੈਨ ਗੁਰਵਿੰਦਰ ਸਿੰਘ ਗੋਰਾ ਸੱਗੂ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ ਗਿਆ |

ਪਿਛਲੀ ਖ਼ਬਰ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਡਰੋਨ ਤੇ 2 ਪਿਸਟਲ ਬਰਾਮਦ <br/> ਅਗਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਨੂੰ ਐਨ.ਐੱਸ.ਏ. ਖ਼ਤਮ ਹੋਣ ਦੇ ਬਾਵਜੂਦ ਡਿਬਰੂਗੜ੍ਹ ਜੇਲ੍ਹ 'ਚ ਰੱਖਣਾ 20 ਲੱਖ ਵੋਟਰਾਂ ਨਾਲ ਧੋਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।