03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸੁਧਾਰ ਲਹਿਰ ਨੌਜਵਾਨ ਸਭਾ ਨੇ ਅੱਖਾਂ ਦੇ ਆਪ੍ਰੇਸ਼ਨ ਦਾ ਮੁਫ਼ਤ ਕੈਂਪ ਲਗਾਇਆ <br/>

ਅਜੀਤ ਡੈਸਕ 18-04-2026
ਚੋਗਾਵਾਂ, 17 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਪਿਛਲੇ ਲੰਮੇ ਸਮੇਂ ਤੋਂ ਬਾਰਡਰ ਬੈਲਟ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਮਕਸਦ ਤਹਿਤ ਸਰਹੱਦੀ ਪਿੰਡ ਮੌਹਲੇਕੇ ਵਿਖੇ ਸੁਧਾਰ ਲਹਿਰ ਨੌਜਵਾਨ ਸਭਾ ਵਲੋਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਸਰਬੱਤ ਦਾ ਭਲਾ ਸਾਊਥ ਹਾਲ ਗਰੁੱਪ ਯੂ. ਕੇ., ਔਲਖ ਗਰੁੱਪ ਲੋਪੋਕੇ ਅਤੇ ਇੰਡੀਅਨ ਆਰਮੀ ਗਰੁੱਪ ਮੋਹਲੇਕੇ, ਸਮੂਹ ਨਗਰ ਅਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਵਿਖੇ ਲਗਾਇਆ ਗਿਆ | ਕੈਂਪ 'ਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਕਰੀਬ 200 ਮਰੀਜਾਂ ਦਾ ਚੈੱਕ ਅੱਪ ਕਰਕੇ ਮੁਫ਼ਤ ਦਵਾਈਆਂ ਤੇ ਦਾਰੂ ਦਿੱਤੇ ਗਏ | 60 ਮਰੀਜ਼ਾਂ ਦੀ ਆਪ੍ਰੇਸ਼ਨ ਲਈ ਚੋਣ ਕੀਤੀ | ਆਏ ਹੋਏ ਮਰੀਜ਼ਾਂ ਦੀ ਟੈਸਟ ਵੀ ਮੁਫ਼ਤ ਕੀਤੇ | ਇਸ ਮੌਕੇ ਸੁਧਾਰ ਲਹਿਰ ਨੌਜਵਾਨ ਸਭਾ ਦੇ ਸੇਵਾਦਾਰਾਂ ਨੇ ਕਿਹਾ ਕਿ ਅਪ੍ਰੇਸ਼ਨ ਲਈ ਚੁਣੇ ਹੋਏ ਮਰੀਜ਼ਾਂ ਨੂੰ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਬੱਸਾਂ ਵਿਚ ਲਿਜਾ ਕੇ ਮੁਫਤ ਅਪ੍ਰੇਸ਼ਨ ਕਰਵਾਏ ਗਏ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਮਹਿਤਾ ਮੰਡੀ ਪਹੁੰਚ ਕੇ ਕਣਕ ਦੀ ਸਰਕਾਰੀ ਖ਼ਰੀਦ ਦੀ ਪ੍ਰਕਿਰਿਆ ਦਾ ਲਿਆ ਜਾਇਜ਼... ਅਗਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇੰਟਰਨੈਸ਼ਨਲ ਫ਼ਤਹਿ ਅਕੈਡਮੀ ਨੇ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।