29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਗੱਲਾ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਭਗਤਾਂ ਵਾਲਾ ਦੇ ਜਰਨਲ ਹਾਊਸ ਦੀ ਮੀਟਿੰਗ <br/>

ਅਜੀਤ ਡੈਸਕ 19-04-2026
ਅੰਮਿ੍ਤਸਰ, 18 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਗੱਲਾ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਭਗਤਾਂ ਵਾਲਾ ਅੰਮਿ੍ਤਸਰ ਦੇ ਜਰਨਲ ਹਾਊਸ ਦੀ ਮੀਟਿੰਗ ਪ੍ਰਧਾਨ ਅਮਨਦੀਪ ਸਿੰਘ ਛੀਨਾ ਦੀ ਅਗਵਾਈ ਹੇਠ ਹੋਈ, ਜਿਸ 'ਚ ਵੱਖ-ਵੱਖ ਅਹੁਦੇਦਾਰਾਂ ਸਮੇਤ ਆੜ੍ਹਤੀ ਸ਼ਾਮਿਲ ਹੋਏ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਚੁਕਾਈ ਦੀ ਸਮੱਸਿਆ ਹਰ ਸਾਲ ਆਉਂਦੀ ਹੈ, ਜਿਸ 'ਚ ਆੜ੍ਹਤੀਆਂ ਦੀ ਬਹੁਤ ਲੁੱਟ-ਖਸੁੱਟ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਇਸ ਨੂੰ ਰੋਕਣ ਲਈ ਅੱਜ ਮੀਟਿੰਗ 'ਚ ਵਿਚਾਰ-ਚਰਚਾ ਕਰਕੇ ਬਹੁਮਤ ਨਾਲ ਇਹ ਫੈਸਲਾ ਪਾਸ ਕੀਤਾ ਗਿਆ ਕਿ ਇਸ ਵਾਰ ਆੜ੍ਹਤੀਆਂ ਦੇ ਹੋਣ ਵਾਲੇ ਸ਼ੋਸ਼ਣ ਨੂੰ ਸਖਤੀ ਨਾਲ ਰੋਕਿਆ ਜਾਵੇਗਾ | ਉਨ੍ਹਾਂ ਕਿਹਾ ਕਿ ਸਮੂਹ ਸਾਥੀਆਂ ਦੇ ਵਿਚਾਰਾਂ ਨਾਲ ਇਹ ਫੈਸਲਾ ਕੀਤਾ ਗਿਆ ਕਿ ਉਹ ਟੈਂਡਰਕਾਰ ਨੂੰ ਕੋਈ ਵੱਖਰੇ ਪੈਸੇ ਨਹੀਂ ਦੇਣਗੇ ਅਤੇ ਇਸ ਦੌਰਾਨ ਟੈਂਡਰਕਾਰ ਆੜ੍ਹਤੀਆਂ ਨੂੰ ਗੱਡੀਆਂ ਦੇਵੇ ਅਤੇ ਤਰੀਕ ਅਨੁਸਾਰ ਮੰਡੀ 'ਚੋਂ ਕਣਕ ਦੀ ਚੁਕਾਈ ਕਰੇ | ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਚੰਗੇ ਢੰਗ ਨਾਲ ਨੇਪਰੇ ਚਾੜ੍ਹਣ ਲਈ ਇਕ ਕਮੇਟੀ ਬਣਾਈ ਜਾਵੇਗੀ | ਉਨ੍ਹਾਂ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਇਕ ਕੰਮ 'ਚ ਡੱਟ ਕੇ ਸਾਥ ਦੇਣ ਅਤੇ ਕੋਈ ਵੀ ਆੜਤੀ ਅਜੇ ਲੋਡਿੰਗ ਸ਼ੁਰੂ ਨਾ ਕਰਵਾਏ, ਜਦੋਂ ਤੱਕ ਸਾਰਾ ਕੁਝ ਸਪੱਸ਼ਟ ਨਹੀਂ ਹੋ ਜਾਂਦਾ | ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਭਲਕੇ ਸਾਰੇ ਇੰਸਪੈਕਟਰਾਂ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ | ਇਸ ਮੌਕੇ ਜਨਰਲ ਸਕੱਤਰ ਕੁਲਬੀਰ ਸਿੰਘ ਰੰਧਾਵਾ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਚਾਟੀਵਿੰਡ, ਚੇਅਰਮੈਨ ਗੁਰਬਿੰਦਰ ਸਿੰਘ ਮੰਮਣਕੇ, ਸੀਨੀਅਰ ਮੀਤ ਪ੍ਰਧਾਨ

ਪਿਛਲੀ ਖ਼ਬਰ ਅਜਨਾਲਾ ਵਿਖੇ ਸੇਵਾਵਾਂ ਨਿਭਾਉਣ ਵਾਲੇ ਤਹਿਸੀਲਦਾਰ ਰੌਬਿਨਜੀਤ ਕੌਰ ਹੋਏ ਪੀ.ਸੀ.ਐਸ ਪਦਉੱਨਤ ਅਗਲੀ ਖ਼ਬਰ ਹੋਲੀ ਹਾਰਟ ਪ੍ਰੈਜੀਡੈਂਸੀ 'ਚ ਨਵੇਂ ਬਣੇ ਅਤਿਆਧੁਨਿਕ ਖੇਡ ਮੈਦਾਨ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।