17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਨਹੀਂ ਰੁਕ ਰਹੀ ਪਾਣੀ ਦੀ ਦੁਰਵਰਤੋਂ ਗਲੀਆਂ-ਸੜਕਾਂ ਧੋਣ ਅਤੇ ਸਰਵਿਸ ਸਟੇਸ਼ਨਾਂ 'ਤੇ ਵਾਹਨਾਂ ਦੀ ਸਫ਼ਾਈ ਲਈ ਕੀਤੀ ਜਾ ਰਹੀ ਪਾਣੀ ਦੀ ਬਰਬਾਦੀ <br/>

ਅਜੀਤ ਡੈਸਕ 30-04-2026
ਅੰਮਿ੍ਤਸਰ, 29 ਅਪ੍ਰੈਲ (ਸੁਰਿੰਦਰ ਕੋਛੜ)-ਗਰਮੀ ਦੇ ਇਸ ਮੌਸਮ 'ਚ ਨਾ ਸਿਰਫ਼ ਅੰਮਿ੍ਤਸਰ, ਸਗੋਂ ਦੇਸ਼ ਦੇ ਕਈ ਹੋਰ ਖੇਤਰ ਪਾਣੀ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ | ਸ਼ਹਿਰ 'ਚ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਅੰਮਿ੍ਤਸਰ ਨਗਰ ਨਿਗਮ ਵਲੋਂ ਜਾਰੀ ਕੀਤੇ ਗਏ ਆਦੇਸ਼ਾਂ ਮੁਤਾਬਿਕ ਘਰ ਦੇ ਲਾਅਨ ਨੂੰ ਪਾਣੀ ਦੇਣ, ਗਲੀਆਂ-ਸੜਕਾਂ ਨੂੰ ਪਾਣੀ ਨਾਲ ਧੋਣ, ਵਿਹੜਿਆਂ ਅਤੇ ਘਰਾਂ ਦੀਆਂ ਛੱਤਾਂ 'ਤੇ ਪਲਾਸਟਿਕ ਪਾਈਪਾਂ ਨਾਲ ਪਾਣੀ ਦਾ ਛਿੜਕਾਅ ਕਰਨ, ਸਵੀਮਿੰਗ-ਪੁਲ 'ਚ ਪਾਣੀ ਭਰਨ, ਕਾਰ ਧੋਣ ਲਈ ਪਾਣੀ ਦੀ ਕੀਤੀ ਜਾ ਰਹੀ ਦੁਰਵਰਤੋਂ ਨੂੰ ਰੋਕਣ ਲਈ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ | ਗਰਮੀਆਂ 'ਚ ਪਾਣੀ ਦੀ ਵਧਦੀ ਮੰਗ ਨੂੰ ਵੇਖਦੇ ਹੋਏ ਸ਼ਹਿਰਾਂ 'ਚ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਕਈ ਹੋਰ ਵੀ ਯਤਨ ਕੀਤੇ ਜਾ ਰਹੇ ਹਨ, ਪਰ ਇਸ ਸਭ ਦੇ ਬਾਵਜੂਦ ਅੰਮਿ੍ਤਸਰ ਦੀਆਂ ਵੱਖ-ਵੱਖ ਆਬਾਦੀਆਂ ਅਤੇ ਮੁੱਖ ਸੜਕਾਂ 'ਤੇ ਜਨਤਕ ਤੌਰ 'ਤੇ ਪਾਣੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ | ਦੂਜਾ, ਸ਼ਹਿਰ 'ਚ ਵੱਡੀ ਗਿਣਤੀ 'ਚ ਮੌਜੂਦ ਸਰਵਿਸ ਸਟੇਸ਼ਨਾਂ ਵਲੋਂ ਵਾਹਨ ਧੋਣ ਲਈ ਪੀਣ ਵਾਲੇ ਪਾਣੀ ਦੀ ਵਰਤੋਂ ਕਰ ਰਹੇ ਹਨ | ਸੰਬੰਧਿਤ ਵਿਭਾਗ ਦੁਆਰਾ ਕਈ ਵਾਰ ਇਨ੍ਹਾਂ ਨੂੰ ਪਾਣੀ ਦੀ ਦੁਰਵਰਤੋਂ ਨਾ ਕਰਨ ਬਾਰੇ ਚਿਤਾਵਨੀ ਵੀ ਦਿੱਤੀ ਜਾ ਚੁਕੀ ਹੈ, ਪਰ ਪਾਣੀ ਦੀ ਦੁਰਵਰਤੋਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਗਲੀਆਂ ਬਾਜ਼ਾਰਾਂ 'ਚ ਵੀ ਕਈ ਥਾਵਾਂ 'ਤੇ ਦੁਕਾਨਦਾਰ ਅਤੇ ਘਰਾਂ ਵਾਲੇ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰ ਰਹੇ ਹਨ | ਟੂਟੀਆਂ ਦੀ ਲੀਕੇਜ ਅਤੇ ਗ਼ੈਰ-ਕਾਨੂੰਨੀ ਕੁਨੈਕਸ਼ਨ ਦੌਰਾਨ ਪਾਈਪਾਂ 'ਚ ਨਟ-ਵਾਲ ਲਗਾ ਕੇ ਕੀਤੀ ਜਾ ਰਹੀ ਪਾਣੀ ਦੀ ਬਰਬਾਦੀ ਨੂੰ ਰੋਕਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ | ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਵਲੋਂ ਸ਼ਹਿਰ 'ਚ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਕਈ ਟੀਮਾਂ ਵੀ ਬਣਾਈਆਂ ਜਾ ਰਹੀਆਂ ਹਨ | ਇਹ ਟੀਮਾਂ ਸ਼ਹਿਰ ਦੇ ਘਰਾਂ 'ਤੇ ਨਜ਼ਰ ਰੱਖਣਗੀਆਂ ਅਤੇ ਪਾਣੀ ਦੀ ਬਰਬਾਦੀ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਰਵਾਈ ਕਰਨਗੀਆਂ | ਵਿਭਾਗ ਵਲੋਂ ਜ਼ਿਲ੍ਹੇ 'ਚ ਸਰਵੇਖਣ ਕਰਕੇ ਅਜਿਹੇ ਘਰਾਂ, ਦੁਕਾਨਾਂ, ਸੰਸਥਾਵਾਂ ਅਤੇ ਹੋਰ ਥਾਵਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਿੱਥੇ ਪੀਣ ਵਾਲੇ ਪਾਣੀ ਦੀ ਜਾਂ ਤਾਂ ਦੁਰਵਰਤੋਂ ਹੋ ਰਹੀ ਹੈ ਜਾਂ ਪਾਣੀ ਦੀ ਬੇਲੋੜੀ ਬਰਬਾਦੀ ਹੋ ਰਹੀ ਹੈ |

ਪਿਛਲੀ ਖ਼ਬਰ ਨਵੀਆਂ ਵਿਕਸਿਤ ਹੋ ਰਹੀਆਂ ਅਣ-ਅਧਿਕਾਰਿਤ ਕਾਲੋਨੀਆਂ 'ਤੇ ਚੱਲਿਆ 'ਪੁੱਡਾ' ਦਾ 'ਪੀਲਾ ਪੰਜਾ' <br/> ਅਗਲੀ ਖ਼ਬਰ ਹਰ ਵਿਅਕਤੀ ਰੋਜ਼ਾਨਾ 45 ਲੀਟਰ ਪਾਣੀ ਕਰਦਾ ਬਰਬਾਦ : ਮਨਜੀਤ ਕੌਰ, ਦਰਸ਼ਨ ਪਾਲ ਕੌਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।