17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਹਰ ਵਿਅਕਤੀ ਰੋਜ਼ਾਨਾ 45 ਲੀਟਰ ਪਾਣੀ ਕਰਦਾ ਬਰਬਾਦ : ਮਨਜੀਤ ਕੌਰ, ਦਰਸ਼ਨ ਪਾਲ ਕੌਰ <br/>

ਅਜੀਤ ਡੈਸਕ 30-04-2026
ਸਮਾਜਿਕ ਕਾਰਕੁਨ ਮਨਜੀਤ ਕੌਰ ਅਤੇ ਦਰਸ਼ਨ ਪਾਲ ਕੌਰ ਨੇ ਕਿਹਾ ਕਿ ਘਰਾਂ ਵਿਚ ਰੋਜ਼ਾਨਾ ਬਹੁਤ ਸਾਰਾ ਪਾਣੀ ਬਰਬਾਦ ਹੁੰਦਾ ਹੈ | ਇਹ ਮੰਨਿਆ ਜਾਂਦਾ ਹੈ ਕਿ ਹਰ ਵਿਅਕਤੀ ਨੂੰ ਆਪਣੀਆਂ ਜ਼ਰੂਰਤਾਂ ਲਈ ਹਰ ਰੋਜ਼ 150 ਲੀਟਰ ਪਾਣੀ ਦੀ ਲੋੜ ਹੁੰਦੀ ਹੈ | ਇਸ 'ਚੋਂ ਖਾਣ-ਪੀਣ ਲਈ ਸਿਰਫ਼ 5 ਲੀਟਰ ਪਾਣੀ ਦੀ ਲੋੜ ਹੁੰਦੀ ਹੈ | ਮਨਜੀਤ ਕੌਰ ਮੁਤਾਬਿਕ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਭਾਰਤ 'ਚ ਹਰ ਵਿਅਕਤੀ ਰੋਜ਼ਾਨਾ 45 ਲੀਟਰ ਪਾਣੀ ਬਰਬਾਦ ਕਰਦਾ ਹੈ | ਉਨ੍ਹਾਂ ਨੇ ਕਿਹਾ ਕਿ ਘਰਾਂ 'ਚ ਪਾਣੀ ਦੀ ਬਰਬਾਦੀ ਦਾ ਇਕ ਕਾਰਨ ਵਾਟਰ ਪਿਊਰੀਫਾਇਰ ਵੀ ਹਨ | ਵਾਟਰ ਪਿਊਰੀਫਾਇਰ 1 ਲੀਟਰ ਪਾਣੀ ਨੂੰ ਸ਼ੁੱਧ ਕਰਨ ਲਈ 4 ਲੀਟਰ ਪਾਣੀ ਦੀ ਵਰਤੋਂ ਕਰਦੇ ਹਨ | ਇੰਨਾ ਹੀ ਨਹੀਂ, ਭਾਰਤ 'ਚ ਹਰ ਰੋਜ਼ ਲਾਪਰਵਾਹੀ ਕਾਰਨ 49 ਅਰਬ ਲੀਟਰ ਪਾਣੀ ਬਰਬਾਦ ਹੁੰਦਾ ਹੈ |

ਪਿਛਲੀ ਖ਼ਬਰ ਨਹੀਂ ਰੁਕ ਰਹੀ ਪਾਣੀ ਦੀ ਦੁਰਵਰਤੋਂ ਗਲੀਆਂ-ਸੜਕਾਂ ਧੋਣ ਅਤੇ ਸਰਵਿਸ ਸਟੇਸ਼ਨਾਂ 'ਤੇ ਵਾਹਨਾਂ ਦੀ ਸਫ਼ਾਈ ਲਈ ਕੀਤੀ ਜਾ ਰ... ਅਗਲੀ ਖ਼ਬਰ ਵਧ ਰਹੀ ਗਰਮੀ 'ਤੇ ਲੂ ਲੱਗਣ ਤੋਂ ਬਚਾਅ ਸੰਬੰਧੀ ਗੁਰੂਹਰਸਹਾਏ ਵਿਖੇ ਲਗਾਇਆ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।