19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਨੌਜਵਾਨ ਦਾ ਕਤਲ ਕਰਨ ਵਾਲੇ 2 ਨੌਜਵਾਨਾਂ ਸਮੇਤ 98 ਗ੍ਰਾਮ ਹੈਰੋਇਨ ਤੇ ਡਰੱਗ ਮਨੀ ਸਮੇਤ ਔਰਤ ਅਤੇ ਵਿਅਕਤੀ ਕਾਬੂ

ਅਜੀਤ ਡੈਸਕ 01-05-2026

ਚੱਬਾ, 30 ਅਪ੍ਰੈਲ (ਜੱਸਾ ਅਨਜਾਣ)-ਥਾਣਾ ਚਾਟੀਵਿੰਡ ਪੁਲਿਸ ਨੇ ਕਤਲ ਦੇ ਮਾਮਲੇ 'ਚ 2 ਨੌਜਵਾਨਾਂ ਅਤੇ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ ਵਿਅਕਤੀ ਸਮੇਤ ਇਕ ਔਰਤ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ | ਥਾਣਾ ਮੁਖੀ ਹਰਚੰਦ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਅੰਮਿ੍ਤਸਰ ਦੇ ਇਲਾਕਾ ਮਾਨਾਂਵਾਲਾ ਵਿਖੇ ਇਕ ਚਲਾਏ ਜਾ ਰਹੇ ਜੀਵਨ ਜਾਗਿ੍ਤੀ ਨਸ਼ਾ ਛੁਡਾਊ ਕੇਂਦਰ ਵਿਚ ਇਕ ਸੰਨੀ ਸ਼ਰਮਾ ਨਾਂਅ ਦੇ ਨੌਜਵਾਨ ਦੀ ਫਾਹਾ ਲੱਗਣ ਕਾਰਨ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਸੀ | ਜੋ ਸਾਰੇ ਹਾਲਾਤਾਂ ਦੀ ਛਾਣਬੀਣ ਕਰਨ 'ਤੇ ਪਤਾ ਲੱਗਾ ਕਿ ਮਿ੍ਤਕ ਸੰਨੀ ਸ਼ਰਮਾ ਪੁੱਤਰ ਪ੍ਰੇਮ ਪ੍ਰਕਾਸ਼ ਵਾਸੀ ਅਜਨਾਲਾ ਨੂੰ ਗਲੇ ਵਿਚ ਫਾਹਾ ਲਾ ਕੇ ਕਤਲ ਕਰ ਦਿੱਤਾ ਗਿਆ ਹੈ | ਸਖ਼ਤੀ ਵਰਤਦਿਆਂ ਸਾਹਮਣੇ ਆਇਆ ਕਿ ਸੁਖਵੰਤ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਕਪੂਰਥਲਾ ਜੋ ਇਸ ਨਸ਼ਾ ਛੁਡਾਊ ਕੇਂਦਰ ਵਿਚ ਮਿ੍ਤਕ ਦੇ ਬੈੱਡ ਦੇ ਨਾਲ ਦੇ ਲਾਗਲੇ ਬੈੱਡ ਨਾਲ ਆਪਣਾ ਇਲਾਜ ਕਰਵਾ ਰਿਹਾ ਸੀ | ਉਕਤ ਮਿ੍ਤਕ ਸੰਨੀ ਸ਼ਰਮਾ ਨਾਲ ਕਿਸੇ ਗੱਲੋਂ ਬਹਿਸਬਾਜ਼ੀ ਤੋਂ ਬਾਅਦ ਆਪਣੀ ਬੈੱਡਸੀਟ ਨਾਲੋਂ ਕੱਪੜਾ ਪਾੜਕੇ ਉਸਦੀ ਰੱਸੀ ਬਣਾਕੇ ਸੁੱਤੇ ਪਏ ਨੂੰ ਫਾਹਾ ਦੇ ਕੇ ਕਤਲ ਕਰ ਦਿੱਤਾ | ਜਿਸ ਨੇ ਆਪਣਾ ਜੁਰਮ ਮੁੱਢਲੀ ਪੁੱਛਗਿੱਛ ਦੌਰਾਨ ਕਬੂਲ ਕਰ ਲਿਆ ਹੈ | ਥਾਣਾ ਮੁਖੀ ਨੇ ਕਿਹਾ ਕਿ ਪੂਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਸੈਂਟਰ ਵਿਚ ਪ੍ਰਬੰਧਕਾਂ ਵਲੋਂ ਕੋਈ ਚੰਗਾ ਪ੍ਰਬੰਧ ਨਾ ਹੋਣ ਕਾਰਨ ਇਹ ਘਟਨਾ ਵਾਪਰੀ ਹੈ | ਜਿਸ ਤੇ ਦੋ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ | ਜਿੰਨਾ ਉਪਰ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪੁਲਿਸ ਥਾਣਾ ਚਾਟੀਵਿੰਡ ਦੇ ਏ. ਐੱਸ. ਆਈ. ਬਲਵਿੰਦਰ ਲਾਲ ਪੁਲਸ ਕਰਮਚਾਰੀਆਂ ਸਮੇਤ ਮਾਨਾਂਵਾਲਾ ਪੁੱਲ - ਤਰਨਤਾਰਨ ਹਾਈਵੇ 'ਤੇ ਗਸ਼ਤ ਕਰ ਰਹੇ ਸਨ ਤਾਂ ਇਕ ਬਲੈਨੋ ਕਾਰ ਟੈਮਰੇਰੀ ਨੰਬਰ ਰੰਗ ਚਿੱਟਾ ਖੜੀ ਸੀ | ਜਿਸ ਦੇ ਨਜ਼ਦੀਕ ਇਕ ਔਰਤ ਤੇ ਇਕ ਵਿਅਕਤੀ ਆਪਸ ਵਿਚ ਲੈਣ ਦੇਣ ਕਰ ਰਹੇ ਸਨ | ਜਿਨ੍ਹਾਂ ਨੂੰ ਸ਼ੱਕ ਦੇ ਅਧਾਰ 'ਤੇ ਏ. ਐੱਸ. ਆਈ. ਬਲਵਿੰਦਰ ਲਾਲ ਨੇ ਰਾਊਾਡ ਅੱਪ ਕਰਕੇ ਇਨ੍ਹਾਂ ਪਾਸੋਂ 98 ਗ੍ਰਾਮ ਹੈਰੋਇਨ ਅਤੇ 6800/ਰੁਪਏ ਡਰੱਗ ਮਨੀ ਬਰਮਦ ਕੀਤੀ ਹੈ | ਔਰਤ ਦੀ ਪਰਮਜੀਤ ਕੌਰ ਵਾਸੀ ਜਨਤਾ ਨਗਰ ਬਠਿੰਡਾ ਅਤੇ ਵਿਅਕਤੀ ਦੀ ਪਛਾਣ ਰਣਜੀਤ ਸਿੰਘ ਵਾਸੀ ਮਾਨਾਂਵਾਲਾ ਵਜੋਂ ਹੋਈ ਹੈ | ਇਨ੍ਹਾਂ ਤੇ ਉਕਤ ਮੁਕੱਦਮਾ ਦਰਜ ਕਰਕੇ ਜੁਰਮ ਵਿਚ ਵਰਤੀ ਕਾਰ ਬਰਾਮਦ ਕਰ ਲਈ ਅਤੇ ਦੋਨਾਂ ਨੂੰ ਗਿ੍ਫਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਅਗਲੀ ਖ਼ਬਰ ਜਨਗਣਨਾ-2027 ਤਹਿਤ ਤਰਨ ਤਾਰਨ ਜ਼ਿਲ੍ਹੇ 'ਚ ਸਵੈ-ਗਣਨਾ ਦੀ ਹੋਈ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।