ਅੰਮਿ੍ਤਸਰ, 30 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਪੈਨਸ਼ਨਰਜ ਐਸੋਸੀਏਸ਼ਨ ਦੀ ਛਿਮਾਹੀ ਮੀਟਿੰਗ ਕੈਂਪਸ ਵਿਖੇ ਹੋਈ, ਜਿਸ 'ਚ ਪੈਨਸ਼ਨਰਜ ਐਸੋਸੀਏਸ਼ਨ ਵਲੋਂ ਯੂਨੀਵਰਸਿਟੀ ਪੈਨਸ਼ਨਰਜ ਦੀਆਂ ਅਹਿਮ ਮੰਗਾ ਮਸਲਿਆਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਬਾਈ ਅਤੇੇ ਪੈਨਸ਼ਨਰ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸਰਧਾਂਜਲੀ ਦਿੱਤੀ ਗਈ ਉਪਰੰਤ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਸਿੱਧੂ ਨੇ ਪੈਨਸ਼ਨਰਜ ਨੂੰ ਸੰਬੋਧਨ ਕਰਦਿਆਂ ਕਿਹਾ ਕਿ 75 ਸਾਲ ਤੋਂ ਵੱਧ ਉਮਰ ਵਾਲੇ ਯੂਨੀਵਰਸਿਟੀ ਪੈਨਸ਼ਨਰਜ ਨੂੰ ਸੋਧੀ ਪੈਨਸ਼ਨ ਤੇ ਡੀ. ਏ. ਦੀ ਅਦਾਇਗੀ ਹੋਣ ਬਾਰੇ ਜਾਣੂੰ ਕਰਵਾਇਆ | ਉਨ੍ਹਾਂ ਕਿਹਾ ਕਿ ਬਕਾਇਆ ਮੰਗਾ ਬਾਰੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਜਦਕਿ ਇਸ ਦੌਰਾਨ ਪੈਨਸ਼ਨਰਜ ਐਸੋਸੀਏਸ਼ਨ ਦੇ ਮੈਂਬਰਾਂ ਨੇ ਉਪ ਕੁਲਪਤੀ ਦਾ ਸੋਧੀ ਪੈਨਸ਼ਨ ਤੇ ਡੀ. ਏ. ਦਾ ਬਕਾਇਆ ਦੇਣ ਬਾਰੇ ਧੰਨਵਾਦ ਕੀਤਾ | ਅਮਰਜੀਤ ਸਿੰਘ ਬਾਈ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਲਗਭਗ 700 ਸੇਵਾ ਮੁਕਤ ਯੂਨੀਵਰਸਿਟੀ ਪੈਨਸ਼ਨਰਜ ਫੈਮਿਲੀ ਪੈਨਸ਼ਨਰਜ ਨੂੰ ਉਪਰੋਕਤ ਅਦਾਇਗੀ ਹੋ ਚੁੱਕੀ ਹੈ | ਇਸ ਮੌਕੇ ਰਾਮੇਸ਼ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਡਾ. ਐੱਚ. ਪੀ. ਸਿੰਘ ਮੀਤ ਪ੍ਰਧਾਨ, ਪ੍ਰੋ: ਸਰੂਪ ਸਿੰਘ ਮੀਤ ਪ੍ਰਧਾਨ, ਪ੍ਰੋ: ਸੁਖਦੇਵ ਸਿੰਘ ਸੋਹਲ ਸਕੱਤਰ, ਸੁਰਜੀਤ ਸਿੰਘ ਵਿੱਤ ਸਕੱਤਰ, ਜਗੀਰ ਸਿੰਘ ਸੰਯੁਕਤ ਸਕੱਤਰ, ਪ੍ਰਤਾਪ ਸਿੰਘ ਮੈਂਬਰ, ਡਾ. ਬਿਕਰਮ ਚੱਢਾ ਮੈਂਬਰ, ਨਰਿੰਦਰ ਸਿੰਘ ਸਿੱਧੂ ਮੈਂਬਰ ਅਤੇ ਪ੍ਰੋ: ਆਰ. ਸੀ. ਸਿੰਘ ਆਦਿ ਹਾਜ਼ਰ ਹੋਏ |