18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਕੈਨੇਡਾ ਤੋਂ ਪੜ੍ਹਾਈ ਕਰਕੇ ਵਾਪਸ ਪਰਤੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੀਤਾ ਅਗਵਾ • ਮੋਹਾਲੀ ਦੇ ਨੌਜਵਾਨ ਖ਼ਿਲਾਫ਼ ਵਰਗਲਾਉਣ ਦਾ ਮਾਮਲਾ ਦਰਜ

ਅਜੀਤ ਡੈਸਕ 01-05-2026
ਅੰਮਿ੍ਤਸਰ, 30 ਅਪ੍ਰੈਲ (ਰੇਸ਼ਮ ਸਿੰਘ)-ਕੈਨੇਡਾ ਤੋਂ ਪੜ੍ਹਾਈ ਕਰਕੇ ਵਾਪਸ ਪਰਤੀ 27 ਸਾਲਾ ਕੁੜੀ ਨੂੰ ਸੋਸ਼ਲ ਮੀਡੀਆ 'ਤੇ ਮਿਲੇ ਇਕ ਲੜਕੇ ਵਲੋਂ ਵਰਗਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਲੜਕੀ ਦੇ ਮਾਪਿਆਂ ਵਲੋਂ ਕੀਤੀ ਸ਼ਿਕਾਇਤ ਉਪਰੰਤ ਪੁਲਿਸ ਵਲੋਂ ਮੋਹਾਲੀ ਦੇ ਰਹਿਣ ਵਾਲੇ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਇਹ ਸ਼ਿਕਾਇਤ ਥਾਣਾ ਸਿਵਲ ਲਾਈਨ ਦੀ ਪੁਲਿਸ ਕੋਲ ਲੜਕੀ ਦੇ ਪਿਤਾ ਨੇ ਦਰਜ ਕਰਵਾਈ ਹੈ, ਜਿਸ ਨੇ ਦੱਸਿਆ ਕਿ ਉਸਦੀ ਧੀ ਦੀ ਉਮਰ ਇਸ ਵੇਲੇ 27 ਸਾਲ ਦੀ ਹੈ ਅਤੇ ਉਸਨੇ ਕੈਨੇਡਾ ਤੋਂ ਹੋਟਲ ਮੈਨੇਜ਼ਮੈਂਟ ਦਾ ਡਿਪਲੋਮਾ ਕੀਤਾ ਹੋਇਆ ਹੈ | ਕੈਨੇਡਾ ਤੋਂ ਆ ਕੇ ਉਹ ਪਰਿਵਾਰ ਨਾਲ ਰਹਿ ਰਹੀ ਸੀ ਜਦੋਂ ਕਿ ਉਸਦੀ ਬੇਟੀ ਦਾ 4-5 ਮਹੀਨੇ ਪਹਿਲਾਂ ਫੇਸਬੁੱਕ 'ਤੇ ਗੁਰਵਿੰਦਰ ਸਿੰਘ ਗੁਰੀ ਵਾਸੀ ਮੁਹਾਲੀ ਨਾਲ ਸੰਪਰਕ ਹੋਇਆ ਸੀ ਜੋ ਉਸਦੀ ਲੜਕੀ ਨੂੰ ਮਿਲਣ ਲਈ ਮਜ਼ਬੂਰ ਕਰਦਾ ਸੀ | ਜਿਸ ਨੇ ਕੁੜੀ ਨੂੰ ਵਿਆਹ ਕਰਨ ਦਾ ਝਾਂਸਾ ਦੇ ਕੇ ਵਰਗਲਾ ਫੁਸਲਾ ਕੇ ਅਗਵਾ ਕਰ ਲਿਆ | ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਗਣਨਾਕਾਰਾਂ ਨੇ ਭੁੱਖੇ-ਭਾਣੇ ਕੀਤੀ ਡਰੱਗ ਅਤੇ ਸੋਸ਼ਲ ਆਰਥਿਕ ਜਨਗਣਨਾ ਦੀ ਟ੍ਰੇਨਿੰਗ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।