18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਟਰੱਕ ਡਰਾਈਵਰ ਦੇ ਕਤਲ ਦੀ ਗੁਥੀ ਸੁਲਝੀ, ਦੋਸਤ ਨੇ ਹੀ ਕੀਤਾ ਸਿਰ 'ਚ ਪਾਨਾ ਮਾਰ ਕੇ ਕਤਲ

ਅਜੀਤ ਡੈਸਕ 01-05-2026
ਅੰਮਿ੍ਤਸਰ, 30 ਅਪ੍ਰੈਲ (ਰੇਸ਼ਮ ਸਿੰਘ)-ਥਾਣਾ ਸੀ. ਡਵੀਜ਼ਨ ਦੇ ਖੇਤਰ 'ਚ ਹੋਏ ਟਰੱਕ ਡਰਾਈਵਰ ਦੇ ਭੇਦ ਭਰੇ ਹਾਲਾਤ 'ਚ ਕਤਲ ਦੀ ਗੁੱਥੀ ਸੁਲਝ ਗਈ ਹੈ ਤੇ ਉਸ ਦਾ ਕਤਲ ਕਿਸੇ ਹੋਰ ਵਲੋਂ ਨਹੀਂ ਬਲਕਿ ਉਸ ਦੇ ਸਾਥੀ ਤੇ ਦੋਸਤ ਨੇ ਹੀ ਟਾਇਰਾਂ ਦੇ ਨੱਟ ਖੋਲਣ ਵਾਲਾ 'ਪਾਨਾ' ਸਿਰ 'ਚ ਮਾਰ ਕੇ ਕਤਲ ਕੀਤਾ ਸੀ | ਪੁਲਿਸ ਵਲੋਂ ਮੁਲਜ਼ਮ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਅਤੇ ਉਸਦੇ ਪਾਸੋਂ ਪਾਨਾ ਵੀ ਬਰਾਮਦ ਕਰ ਲਿਆ ਗਿਆ ਹੈ | ਇਹ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਵਿਸ਼ਾਲਜੀਤ ਸਿੰਘ ਨੇ ਦਸਿਆ ਕਿ ਗਿ੍ਫਤਾਰ ਕੀਤੇ ਮੁਲਜ਼ਮ ਦੀ ਸ਼ਨਾਖਤ ਹਰਜੀਤ ਸਿੰਘ ਉਰਫ ਜੀਤੂ ਵਾਸੀ ਪਿੰਡ ਮੂਲੇ ਚੱਕ ਗੇਟ ਹਕੀਮਾਂ ਵਜੋਂ ਹੋਈ ਹੈ | ਇਹ ਮਾਮਲਾ ਟਰੱਕ ਡਰਾਇਵਰ ਨਿਸ਼ਾਨ ਸਿੰਘ ਜਿਸ ਦੀ ਲਾਸ਼ ਖੜੇ ਟਰੱਕ 'ਚੋਂ ਮਿਲੀ ਸੀ, ਦੀ ਪਤਨੀ ਸ੍ਰੀਮਤੀ ਹਰਜੀਤ ਕੌਰ ਵਾਸੀ ਸ਼ੇਖ ਚੱਕ ਜ਼ਿਲ੍ਹਾ ਤਰਨ ਤਾਰਨ ਦੀ ਸ਼ਿਕਾਇਤ 'ਤੇ ਦਰਜ ਕੀਤਾ ਸੀ | ਉਸਨੇ ਦਸਿਆ ਕਿ ਉਸਦਾ ਪਤੀ ਕਣਕ ਦਾ ਟਰੱਕ ਭਰ ਕੇ ਤਰਨ ਤਾਰਨ ਤੋਂ ਕਪੂਰਥਲਾ ਲਈ ਨਿਕਲਿਆ ਸੀ ਜਦੋਂ ਕਿ ਰਸਤੇ 'ਚ ਪੈਂਦੇ ਆਪਣੇ ਘਰ ਆਇਆ ਤੇ ਉਸਦਾ ਦੋਸਤ ਵੀ ਉਸਦੇ ਨਾਲ ਸੀ ਰਾਤ ਡੇਢ ਵਜੇ ਕਰੀਬ ਉਨ੍ਹਾਂ ਦੋਵਾਂ ਨੇ ਘਰ ਚਾਹ ਪੀਤੀ ਤੇ ਫਿਰ ਚਲੇ ਗਏ | ਟਰੱਕ ਦੇ ਮਾਲਕ ਰਮਨ ਕੁਮਾਰ ਨੇ ਦਸਿਆ ਕਿ ਟਰੱਕ ਚਾਟੀਵਿੰਡ ਚੌਂਕ 'ਚ ਖੜ੍ਹਾ ਹੈ ਅਤੇ ਉਸਦੇ ਪਤੀ ਦੀ ਲਾਸ਼ ਟਰੱਕ 'ਚ ਪਈ ਹੋਈ ਹੈ | ਉਸਦੇ ਪਤੀ ਨਾਲ ਮੁਲਜ਼ਮ ਨੇ ਪਹਿਲਾਂ ਵੀ ਝਗੜਾ ਕੀਤਾ ਸੀ | ਇਸ ਤੋਂ ਉਸਨੂੰ ਪੱਕਾ ਯਕੀਨ ਹੈ ਕਿ ਰਾਤ ਸਮੇਂ ਉਸਦੇ ਨਾਲ ਆਏ ਦੋਸਤ ਨੇ ਹੀ ਉਸਦੇ ਪਤੀ ਦੇ ਸਿਰ 'ਚ ਸੱਟਾਂ ਮਾਰ ਕੇ ਅਤੇ ਗਲ ਘੁੱਟ ਕੇ ਕਤਲ ਕੀਤਾ ਹੈ | ਪੁਲਿਸ ਵਲੋਂ ਗਿ੍ਫਤਾਰ ਕੀਤੇ ਮੁਲਜ਼ਮ ਦਾ ਪੁਲਿਸ ਰਿਮਾਂਡ ਲੈ ਕੇ ਅਗਲੇਰੀ ਪੁਛਗਿੱਛ ਕੀਤੀ ਜਾਵੇਗੀ |
ਪਿਛਲੀ ਖ਼ਬਰ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਜਨਮ ਅਸਥਾਨ ਬਾਸਰਕੇ ਗਿੱਲਾਂ ਵਿਖੇ ਮਨਾਇਆ <br/> ਅਗਲੀ ਖ਼ਬਰ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸੁੰਦਰ ਦੀਪਮਾਲਾ ਕਰਕੇ ਆਤਿਸ਼ਬਾਜ਼ੀ ਚਲਾਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।