22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸਾਹਿਬਜ਼ਾਦਾ ਜੁਝਾਰ ਸਿੰਘ ਐਵੀਨਿਊ ਦਾ ਅਧੂਰੇ ਨਾਂਅ ਵਾਲਾ ਦਿਸ਼ਾ ਸੂਚਕ ਬੋਰਡ ਸਿੱਖ ਭਾਵਨਾਵਾਂ ਨੂੰ ਪਹੁੰਚਾ ਰਿਹਾ ਠੇਸ <br/>

ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਮਾਰਗ 'ਤੇ ਸ਼ਹਿਬਜ਼ਾਦਾ ਜੁਝਾਰ ਸਿੰਘ ਐਵੀਨਿਊ ਦੇ ਅਧੂਰੇ ਨਾਂਅ ਵਾਲਾ ਲੱਗਾ ਦਿਸ਼ਾ ਸੂਚਿਕ ਬੋਰਡ | ਤਸਵੀਰ:ਹਰਜੀਤ ਸਿੰਘ <br/> 02-05-2026
ਅੰਮਿ੍ਤਸਰ, 1 ਮਈ (ਹਰਮਿੰਦਰ ਸਿੰਘ)-ਸ਼ਹੀਦਾਂ ਦੀ ਬਦੌਲਤ ਅੱਜ ਅਸੀਂ ਸਿਰ ਉੱਚਾ ਕਰਕੇ ਚੱਲ ਰਹੇ ਹਾਂ | ਸ਼ਹੀਦਾਂ ਦਾ ਅਦਬ ਸਤਿਕਾਰ ਸਭ ਤੋਂ ਪਹਿਲਾਂ ਹੋਣਾ ਚਾਹੀਦਾ, ਪਰ ਕਈ ਵਾਰ ਅਜਿਹਾ ਕਰਨ 'ਚ ਸਰਕਾਰੀ ਤੌਰ ਵੀ ਅਣਗਹਿਲੀਆਂ ਹੋ ਜਾਂਦੀਆਂ ਹਨ | ਅਜਿਹੀ ਹੀ ਅਣਗਹਿਲੀ ਲੋਕ ਨਿਰਮਾਣ ਵਿਭਾਗ ਵਲੋਂ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਮਾਰਗ 'ਤੇ ਕੀਤੀ ਗਈ ਹੈ | ਅੰਮਿ੍ਤਸਰ ਦੇ ਕੌਮਾਂਤਰੀ ਹਵਾਈ ਅੱਡੇ ਵਾਲੀ ਸੜਕ ਜਿਸ ਨੂੰ ਵੀ. ਆਈ. ਪੀ. ਰੋਡ ਵਜੋਂ ਜਾਣਿਆ ਜਾਂਦਾ ਹੈ | ਇਸ ਸੜਕ ਤੋਂ ਹਰ ਰੋਜ਼ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਤੇ ਕਈ ਵੱਡੇ ਅਧਿਕਾਰੀ ਨਿਕਲਦੇ ਹਨ | ਇਸ ਸੜਕ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੇ ਨਾਂਅ 'ਤੇ ਕਾਲੋਨੀ ਆਉਂਦੀ ਹੈ | ਸਾਹਿਬਜ਼ਾਦਾ ਜੁਝਾਰ ਸਿੰਘ ਐਵੀਨਿਊ ਨਾਂਅ ਦੀ ਇਹ ਕਾਲੋਨੀ ਜੋ ਕਰੀਬ 40 ਸਾਲ ਪਹਿਲਾਂ ਹੋਂਦ ਵਿਚ ਆਈ ਸੀ ਅਤੇ ਸਰਕਾਰੀ ਰਿਕਾਰਡ ਵਿਚ ਵੀ ਇਹ ਕਾਲੋਨੀ ਇਸੇ ਨਾਂਅ 'ਤੇ ਰਜਿਸਟਰਡ ਵੀ ਹੋਈ ਹੈ ਤੇ ਅੱਜ ਇਸ ਕਾਲੋਨੀ 'ਚ ਸਾਹਿਬਜ਼ਾਦਾ ਜੁਝਾਰ ਸਿੰਘ ਐਵੀਨਿਊ ਦੇ ਨਾਂਅ 'ਤੇ ਡਾਕਖ਼ਾਨਾ ਵੀ ਚੱਲ ਰਿਹਾ ਹੈ | ਗੁੱਗਲ ਮੈਪ ਤੋਂ ਲੈ ਕੇ ਸਰਕਾਰੀ ਰਿਕਾਰਡ ਵਿਚ ਹੀ ਹਵਾਈ ਅੱਡਾ ਰੋਡ 'ਤੇ ਪੈਂਦੀ ਸਾਹਿਬਜ਼ਾਦਾ ਜੁਝਾਰ ਸਿੰਘ ਐਵੀਨਿਊ ਨਾਂਅ ਦੀ ਕਾਲੋਨੀ ਦਾ ਵੇਰਵਾ ਮਿਲਦਾ ਹੈ ਪਰ ਹਵਾਈ ਅੱਡਾ ਰੋਡ ਮਾਰਗ 'ਤੇ ਇਸ ਕਾਲੋਨੀ ਨੂੰ ਜਾਣ ਵਾਲੇ ਰਸਤੇ ਨੂੰ ਦਰਸਾਉਂਦੇ ਦਿਸ਼ਾ ਸੂਚਕ ਬੋਰਡ 'ਤੇ ਕਾਲੋਨੀ ਦਾ ਨਾਂਅ ਅਧੂਰਾ ਦਰਜ ਕੀਤਾ ਗਿਆ ਹੈ, ਜੋ ਸਿਰਫ਼ 'ਜੁਝਾਰ ਐਵੀਨਿਊ' ਨਾਂਅ ਤੱਕ ਹੀ ਸੀਮਤ ਰਹਿਣ ਦਿੱਤਾ ਗਿਆ ਹੈ, ਜਿਸ ਨੂੰ ੂ ਲੈ ਕੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ | ਇਸ ਸੰਬੰਧ ਵਿਚ ਇਲਾਕੇ ਦੇ ਵਸਨੀਕ ਡਾ: ਐੱਸ. ਪੀ. ਸਿੰਘ, ਨਰਿੰਦਰ ਸਿੰਘ ਮਾਹਲ, ਗੁਰਜਗਵੰਤ ਸਿੰਘ ਰੰਧਾਵਾ ਨੇ ਕਿਹਾ ਕਿ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਨਾਂਅ ਬੜੇ ਹੀ ਅਦਬ ਸਤਿਕਾਰ ਨਾਲ ਲਿਆ ਜਾਂਦਾ ਹੈ ਪਰ ਲੋਕ ਨਿਰਮਾਣ ਵਿਭਾਗ ਵਲੋਂ ਹਵਾਈ ਅੱਡਾ ਮਾਰਗ ਤੇ ਉਨ੍ਹਾਂ ਦੇ ਅਧੂਰੇ ਨਾਂਅ ਵਾਲਾ ਜੋ ਦਿਸ਼ਾ ਸੂਚਕ ਬੋਰਡ ਲਗਾਇਆ ਹੈ, ਇਸ ਤੋਂ ਅਧਿਕਾਰੀਆਂ ਦੀ ਕਮ ਸਮਝੀ ਝਲਕਦੀ ਹੈ | ਉਨ੍ਹਾਂ ਕਿਹਾ ਕਿ ਇਸ ਬੋਰਡ ਨੂੰ ਤੁਰੰਤ ਤਬਦੀਲ ਕਰਕੇ ਸਾਹਿਬਜ਼ਾਦਾ ਜੁਝਾਰ ਸਿੰਘ ਐਵੀਨਿਊ ਪੂਰੇ ਨਾਂਅ ਵਾਲਾ ਦਿਸ਼ਾ ਸੂਚਕ ਬੋਰਡ ਲਗਾਇਆ ਜਾਵੇ | ਇਸ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਗ: ਸ੍ਰੀ ਪਲਾਹ ਸਾਹਿਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਵਾਹਲਾ, ਖ਼ਜ਼ਾਨਚੀ ਭਗਵੰਤ ਸਿੰਘ ਗਿੱਲ, ਜਨ: ਸਕੱਤਰ ਕਸ਼ਮੀਰ ਸਿੰਘ ਨੇ ਕਿਹਾ ਲੋਕ ਨਿਰਮਾਣ ਵਿਭਾਗ ਵਲੋਂ ਜੋ ਅਧੂਰੇ ਨਾਂਅ ਵਾਲੇ ਲਗਾਏ ਗਏ ਦਿਸ਼ਾ ਸੂਚਕ ਬੋਰਡ ਕਾਰਨ ਹਰ ਸਿੱਖ ਹਿਰਦੇ ਨੂੰ ਠੇਸ ਪਹੁੰਚਦੀ ਹੈ | ਉਨ੍ਹਾਂ ਮੰਗ ਕੀਤੀ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਸ ਅਧੂਰੇ ਨਾਂਅ ਵਾਲੇ ਬੋਰਡ ਨੂੰ ਤੁਰੰਤ ਬਦਲ ਕੇ ਨਵਾਂ ਬੋਰਡ ਲਗਾਇਆ ਜਾਵੇ |

ਪਿਛਲੀ ਖ਼ਬਰ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਛਾਉਣੀ ਨਿਹੰਗ ਸਿੰਘਾਂ ਵਿਖੇ ਗੁਰਮਤਿ ਸਮਾਗਮਅ ਕਰਵਾਇਆ <br/> ਅਗਲੀ ਖ਼ਬਰ ਪਿੰਟੂ ਬਟਾਲਾ ਨਿਗਮ ਚੋਣਾਂ ਦੇ ਸਹਾਇਕ ਇੰਚਾਰਜ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।