08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬੰਗਲਾ ਦੇਸ਼ ਵਿਖੇ ਖ਼ਾਲਸਾ ਸਾਜਨਾ ਦਿਵਸ, ਵਿਸਾਖੀ ਪੁਰਬ ਮਨਾ ਕੇ ਤੇ ਗੁਰਧਾਮਾਂ ਦੇ ਦਰਸ਼ਨ ਕਰਕੇ 40 ਸ਼ਰਧਾਲੂਆਂ ਦਾ ਜੱਥਾ ਵਾਪਸ ਪਰਤਿਆ <br/>

ਬੰਗਲਾ ਦੇਸ਼ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਅੰਮਿ੍ਤਸਰ ਪਰਤੇ ਜਥੇ ਦੇ ਮੁਖੀ ਹਰਭਜਨ ਸਿੰਘ ਸੰਧੂ | ਨਾਲ ਸੁਰਿੰਦਰ ਸਿੰਘ ਸੋਹਲ ਅਤੇ ਹੋਰ ਯਾਤਰੂ ਰੇਲਵੇ ਸਟੇਸ਼ਨ ਤੇ ਨਜ਼ਰ ਆ ਰਹੇ ਹਨ | ਤਸਵੀਰ : ਹਰਜੀਤ ਸਿੰਘ <br/> 03-05-2026
ਅੰਮਿ੍ਤਸਰ, 2 ਮਈ (ਜਸਵੰਤ ਸਿੰਘ ਜੱਸ)-ਕਾਰ ਸੇਵਾ ਸੰਪਰਦਾਇ ਸਰਹਾਲੀ ਵਲੋਂ ਪਿਛਲੇ ਦਿਨੀਂ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਪੁਰਬ ਮਨਾਉਣ ਲਈ ਬੰਗਲਾ ਦੇਸ਼ ਵਿਖੇ ਭੇਜਿਆ ਗਿਆ 40 ਸਿੱਖ ਸ਼ਰਧਾਲੂਆਂ ਦਾ ਜੱਥਾ ਅੱਜ ਬੰਗਲਾ ਦੇਸ਼ ਸਥਿਤ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ ਕਰਨ ਤੇ ਵਿਸਾਖੀ ਪੁਰਬ ਮਨਾਉਣ ਉਪ੍ਰੰਤ ਵਾਪਿਸ ਅੰਮਿ੍ਤਸਰ ਪਰਤ ਆਇਆ | ਜਥੇ ਦੇ ਮੁਖੀ ਤੇ ਕਾਰ ਸੇਵਾ ਸੰਪਰਦਾਇ ਦੇ ਸਕੱਤਰ ਹਰਭਜਨ ਸਿੰਘ ਸੰਧੂ ਨੇ ਦੱਸਿਆ ਕਿ ਇਹ ਜੱਥਾ 20 ਅਪ੍ਰੈਲ ਨੂੰ ਅੰਮਿ੍ਤਸਰ ਤੋਂ ਹਾਵੜਾ ਰੇਲ ਗੱਡੀ ਰਾਹੀਂ ਰਵਾਨਾ ਹੋਇਆ ਸੀ ਤੇ 24 ਅਪ੍ਰੈਲ ਨੂੰ ਬੰਗਲਾ ਦੇਸ਼ ਦੇ ਗੁਰਦੁਆਰਾ ਨਾਨਕਸ਼ਾਹੀ ਢਾਕਾ ਵਿਖੇ ਖ਼ਾਲਸਾ ਸਾਜਨਾ ਦਿਵਸ ਸਬੰਧੀ ਗੁਰਮਤਿ ਸਮਾਗਮ ਵਿਚ ਸ਼ਿਰਕਤ ਕਰਨ ਉਪਰੰਤ ਜਥੇ ਵਲੋਂ ਬੰਗਲਾ ਦੇਸ਼ ਸਥਿਤ ਗੁਰਦੁਆਰਾ ਸੰਗਤ ਟੋਲਾ ਸਾਹਿਬ ਢਾਕਾ, ਗੁਰਦੁਆਰਾ ਗੁਰੂ ਨਾਨਕ ਮੰਦਰ ਮੈਮਨ ਸਿੰਘ, ਗੁਰਦੁਆਰਾ ਸਿੱਖ ਟੈਂਪਲ ਇਸਟੇਟ ਚਿਟਾਗਾਂਗ ਅਤੇ ਗੁਰਦੁਆਰਾ ਪਹਾੜ ਤਲੀ ਚਿਟਾਗਾਂਗ ਆਦਿ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਅੱਜ ਰੇਲ ਗੱਡੀ ਰਾਹੀਂ ਅੰਮਿ੍ਤਸਰ ਪਰਤ ਆਇਆ ਹੈ | ਉਨ੍ਹਾਂ ਜੱਥੇ ਦੀ ਯਾਤਰਾ ਵਿਚ ਸਹਿਯੋਗ ਲਈ ਗੁਰਦੁਆਰਾ ਮੈਨੇਜਮੈਂਟ ਕਮੇਟੀ ਢਾਕਾ ਦਾ ਧੰਨਵਾਦ ਕੀਤਾ | ਇਸ ਮੌਕੇ ਜਥੇ ਨਾਲ ਯਾਤਰਾ ਕਰਨ ਗਏ ਸੁਰਿੰਦਰ ਸਿੰਘ ਸੋਹਲ, ਸੰਤੋਖ ਸਿੰਘ ਸੰਧੂ, ਅਵਤਾਰ ਸਿੰਘ ਮੁੱਛਲ, ਗੁਰਿੰਦਰਜੀਤ ਸਿੰਘ, ਹਰਚਰਨ ਸਿੰਘ, ਬੀਬੀ ਪਰਮਿੰਦਰ ਕੌਰ, ਬੀਬੀ ਜਸਬੀਰ ਕੌਰ ਤੇ ਬੀਬੀ ਗੁਰਮੀਤ ਕੌਰ ਸਮੇਤ ਹੋਰ ਯਾਤਰੀ ਹਾਜ਼ਰ ਸਨ |

ਪਿਛਲੀ ਖ਼ਬਰ ਮਿਲੀਆਂ ਧਮਕੀਆਂ ਉਪਰੰਤ ਪੁਲਿਸ ਦੀ ਚੌਕਸੀ : ਸ਼ਹਿਰ 'ਚ ਬੱਸ ਅੱਡੇ ਤੇ ਰੇਲਵੇ ਸਟੇਸ਼ਨ 'ਤੇ ਚਲਾਈ ਤਲਾਸ਼ੀ ਮੁਹਿੰਮ <br... ਅਗਲੀ ਖ਼ਬਰ ਪੰਜਾਬ ਏ.ਆਈ. ਸਿਸਟਮ ਨੇ ਗੈਂਗਸਟਰ ਨੈੱਟਵਰਕ ਖ਼ਿਲਾਫ਼ ਪੰਜਾਬ ਪੁਲਿਸ ਨੂੰ ਦਿੱਤੀ ਨਵੀਂ ਤਾਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।