10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਲੋਂ ਅੰਮਿ੍ਤਸਰ ਸਮੇਤ ਵੱਖ-ਵੱਖ ਥਾਵਾਂ 'ਤੇ ਕਾਂਗਰਸੀ ਆਗੂ ਰੰਧਾਵਾ ਦਾ ਪੁਤਲਾ ਸਾੜ ਕੇ ਕਾਂਗਰਸ ਵਿਰੁੱਧ ਕੀਤੀ ਨਾਅਰੇਬਾਜ਼ੀ <br/>

ਅੰਮਿ੍ਤਸਰ ਜ਼ਿਲ੍ਹਾ ਕਚਹਿਰੀ ਦੇ ਬਾਹਰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੇ ਅੰਮਿ੍ਤਸਰ ਜ਼ਿਲੇ੍ਹ ਦੇ ਆਗੂੁ ਤੇ ਵਰਕਰ ਸੀਨੀਅਰ ਕਾਂਗਰਸੀ ਆਗੂ ਤੇ ਸੰਸਦ ਮੈਂਬਰ ਸੁਖਵਿੰਦਰ ਸਿੰਘ ਰੰਧਾਵਾ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ | ਤਸਵੀਰ : ਹਰਜੀਤ ਸਿੰਘ <br/> 03-05-2026
ਅੰਮਿ੍ਤਸਰ, 2 ਮਈ (ਜਸਵੰਤ ਸਿੰਘ ਜੱਸ)-ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਲੋਂ ਸੀਨੀਅਰ ਕਾਂਗਰਸੀ ਆਗੂ, ਸਾਬਕਾ ਡਿਪਟੀ ਮੁੱਖ ਮੰਤਰੀ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪਾਰਟੀ ਦੇ ਮੁਖੀ ਤੇ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਵਿਰੁੱਧ ਕੀਤੀ ਕਥਿਤ ਬਿਆਨਬਾਜ਼ੀ ਦੇ ਰੋਸ ਵਜੋਂ ਅੱਜ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ ਕਰਕੇ ਰੰਧਾਵਾ ਦੇ ਪੁਤਲੇ ਅਗਨ ਭੇਟ ਕੀਤੇ ਗਏ | ਪਾਰਟੀ ਦੇ ਅੰਮਿ੍ਤਸਰ ਜ਼ਿਲ੍ਹੇ ਦੇ ਆਗੂਆਂ ਤੇ ਵਰਕਰਾਂ ਵਲੋਂ ਅੱਜ ਸਥਾਨਕ ਜ਼ਿਲ੍ਹਾ ਕਚਹਿਰੀ ਦੇ ਬਾਹਰ ਚੌਕ 'ਚ ਸੁਖਜਿੰਦਰ ਸਿੰਘ ਰੰਧਾਵਾ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕਾਂਗਰਸ ਪਾਰਟੀ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਸ: ਰੰਧਾਵਾ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ ਪਾਰਟੀ ਦੇ ਅੰਮਿ੍ਤਸਰ ਸ਼ਹਿਰੀ ਦੇ ਪ੍ਰਧਾਨ ਅਮਨਦੀਪ ਸਿੰਘ ਡੱਡੂਆਣਾ, ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਜਸਕਰਨ ਸਿੰਘ ਰਿਆੜ, ਸਰਬਜੀਤ ਸਿੰਘ ਖ਼ਾਨਪੁਰ, ਦਲਜੀਤ ਸਿੰਘ ਮਿਆਦੀਆਂ, ਪ੍ਰਗਟ ਸਿੰਘ ਮੀਆਂਵਿੰਡ ਤੇ ਸ਼ਮਸ਼ੇਰ ਸਿੰਘ ਪੱਧਰੀ ਆਦਿ ਆਗੂਆਂ ਨੇ ਦੋਸ਼ ਲਾਇਆ ਕਿ ਕਾਂਗਰਸ ਹਮੇਸ਼ਾਂ ਤੋਂ ਪੰਜਾਬ ਵਿਚ ਅਮਨ ਤੇ ਭਾਈਚਾਰਕ ਸ਼ਾਂਤੀ ਨੂੰ ਖ਼ਰਾਬ ਕਰਨ ਵਾਲੀ ਸਿਆਸਤ ਕਰਦੀ ਆਈ ਹੈ ਤੇ ਹੁਣ ਫਿਰ ਝੂਠੇ ਇਲਜ਼ਾਮ ਲਗਾ ਕੇ ਸਿੱਖ ਨੌਜਵਾਨੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਇਸ ਵੇਲੇ ਡਿਬਰੂਗੜ੍ਹ ਜੇਲ੍ਹ ਵਿਚ ਸਖ਼ਤ ਨਿਗਰਾਨੀ ਹੇਠ ਨਜ਼ਰਬੰਦ ਹਨ, ਅਜਿਹੇ ਹਾਲਾਤਾਂ ਵਿਚ ਉਨ੍ਹਾਂ ਨੂੰ ਕਿਸੇ ਵੀ ਘਟਨਾ ਨਾਲ ਜੋੜਨਾ ਸਿਰਫ਼ ਝੂਠੀ ਕਹਾਣੀ ਘੜਨ ਦੇ ਬਰਾਬਰ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਬੇਤੁਕੇ ਬਿਆਨ ਦੇ ਕੇ ਲੋਕਾਂ ਵਿਚ ਡਰ ਦਾ ਮਹੌਲ ਪੈਦਾ ਕਰਨਾ ਚਾਹੁੰਦੇ ਹਨ | ਇਸ ਮੌਕੇ ਜਤਿੰਦਰ ਸਿੰਘ ਮਹਿਤਾ, ਭਾਈ ਭੁਪਿੰਦਰ ਸਿੰਘ ਗੱਦਲੀ, ਬਾਬਾ ਬਿਬੇਕ ਸਿੰਘ, ਭਾਈ ਦਯਾ ਸਿੰਘ, ਨਾਥਵਿੰਦਰ ਸਿੰਘ ਮਜੀਠਾ, ਬਲਜਿੰਦਰ ਸਿੰਘ ਬਾਜਵਾ, ਰਛਪਾਲ ਸਿੰਘ ਰਾਜਾਸਾਂਸੀ, ਸੁਰਿੰਦਰਪਾਲ ਸਿੰਘ ਤਾਲਿਬਪੁਰਾ, ਚਰਨਜੀਤ ਸਿੰਘ ਗਾਲਿਬ, ਸੁਖਬੀਰ ਸਿੰਘ ਚੀਮਾ, ਮਹਿੰਦਰਪਾਲ ਸਿੰਘ ਤੁੰਗ, ਅਮਰੀਕ ਸਿੰਘ ਬਿੱਟਾ, ਗੁਰਪ੍ਰੀਤ ਸਿੰਘ ਕੰਮੋਕੇ, ਬਲਜੀਤ ਸਿੰਘ ਚਾਟੀਵਿੰਡ, ਜੁਗਰਾਜ ਸਿੰਘ ਤੇ ਵਿਕਰਮਜੀਤ ਸਿੰਘ ਨਰਾਇਣਗੜ੍ਹ, ਬਿੱਲਾ ਜੱਲੂਪੁਰ, ਵਿਕਰਮਜੀਤ ਸਿੰਘ ਗਹਿਰੀ ਮੰਡੀ, ਡਾ. ਅਤੁੱਲ ਕੁਮਾਰ, ਬਾਬਾ ਕੁਲਵਿੰਦਰ ਸਿੰਘ ਤੇ ਡਾ. ਸੁਖਪ੍ਰੀਤ ਸਿੰਘ ਤੋਂ ਇਲਾਵਾ ਹੋਰ ਪਾਰਟੀ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਮਜੀਠਾ ਹਲਕੇ ਵਿਚ ਤਲਬੀਰ ਸਿੰਘ ਗਿੱਲ ਮਜ਼ਬੂਤ ਅਤੇ ਲੋਕਪਿ੍ਯ ਆਗੂ ਵਜੋਂ ਉਭਰ ਰਹੇ ਹਨ-ਲੁੱਧੜ ਅਗਲੀ ਖ਼ਬਰ ਸਰਕਾਰੀ ਛੋਟ ਦੇ ਬਾਵਜੂਦ ਲਗਾਏ ਜਾ ਰਹੇ ਕੱਟ ਬਰਦਾਸ਼ਤ ਨਹੀਂ-ਪ੍ਰਧਾਨ ਬਹਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।