ਚੇਤਨਪੁਰਾ, 10 ਮਈ (ਮਹਾਂਬੀਰ ਸਿੰਘ ਗਿੱਲ)-ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਗਏ ਜ਼ੋਰਦਾਰ ਪ੍ਰਚਾਰ ਅਤੇ ਸਖ਼ਤ ਹਦਾਇਤਾਂ ਦੇ ਬਾਵਜੂਦ ਵੀ ਜ਼ਿਲ੍ਹੇ ਦੇ ਕਰੀਬ ਸਾਰੇ ਪਿੰਡਾਂ ਵਿਚ ਕਣਕ ਦੇ ਨਾੜ ਦੀ ਰਹਿੰਦ ਖੂਹੰਦ ਨੂੰ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸ ਕਾਰਨ ਸੜਕਾਂ ਉੱਪਰ ਰਾਹਗੀਰਾਂ ਦਾ ਲੰਘਣਾ ਜਿੱਥੇ ਕਾਫੀ ਜੋਖਮ ਭਰਿਆ ਹੈ ਉੱਥੇ ਕਈ ਸੜਕ ਹਾਦਸੇ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ ਤੇ ਲੋਕ ਸਾਹ ਤੇ ਚਮੜੀ ਦੀ ਨਾਮੁਰਾਦ ਬਿਮਾਰੀਆਂ ਤੋ ਪੀੜਤ ਹੋ ਰਹੇ ਹਨ | ਇਸ ਵਾਰ ਕਿਸਾਨਾਂ ਵਲੋਂ ਜਿਆਦਾਤਰ ਅੱਗ ਰਾਤ ਨੂੰ ਲਗਾਈ ਜਾ ਰਹੀ ਹੈ ਤੇ ਅੱਗ ਲਗਾਉਣ ਤੋਂ ਬਾਅਦ ਧਰਤੀ ਦੀ ਹਿੱਕ ਨੂੰ ਠੰਡਿਆਂ ਕਰਨ ਲਈ ਬਿਨਾਂ ਵਜ੍ਹਾ ਪਾਣੀ ਦੀ ਅੰਨੇ੍ਹਵਾਹ ਵਰਤੋਂ ਕੀਤੀ ਜਾ ਰਹੀ ਹੈ, ਸਮਾਜ ਸੇਵੀਆਂ ਨੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ 2027 ਦੀਆਂ ਆ ਰਹੀਆਂ ਵੋਟਾਂ ਕਾਰਨ ਐਤਕੀਂ ਪ੍ਰਸ਼ਾਸਨ ਵਲੋਂ ਕਿਸੇ ਕਿਸਾਨ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਤੇ ਲੋਕ ਬੇਖੌਫ਼ ਹੋ ਕੇ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ |