30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸ਼ਹਿਰ ਦੇ ਵੱਖ-ਵੱਖ ਸਕੂਲਾਂ 'ਚ ਮਾਂ ਦਿਵਸ ਮਨਾਇਆ <br/>

ਅਜੀਤ ਡੈਸਕ 11-05-2026
ਲੁਧਿਆਣਾ, 10 ਮਈ (ਭੁਪਿੰਦਰ ਸਿੰਘ ਬੈਂਸ)-ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਮਦਰਜ਼ ਡੇ ਮਨਾਇਆ ਗਿਆ | ਇਸ ਮੌਕੇ ਸਾਰੇ ਸਕੂਲ ਨੂੰ ਰੰਗ ਬਿਰੰਗੇ ਗ਼ੁਬਾਰਿਆਂ ਦੇ ਨਾਲ ਸਜਾਇਆ ਗਿਆ | ਇਸ ਦੌਰਾਨ ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਅਤੇ ਉਨ੍ਹਾਂ ਦੇ ਨਾਲ ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪਿ੍ੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਇਸ ਸਮਾਗਮ ਚ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਨੂੰ ਵਧਾਇਆ | ਸ਼ਮ੍ਹਾ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ | ਇਸ ਤੋਂ ਬਾਅਦ ਸ਼ਬਦ ਗਾਇਨ ਦੀ ਪ੍ਰਸਤੁਤੀ ਨਾਲ ਪ੍ਰੋਗਰਾਮ ਨੂੰ ਅੱਗੇ ਤੋਰਿਆ ਗਿਆ | ਇਸ ਦੌਰਾਨ ਨੰਨੇ-ਮੁੰਨੇ ਬੱਚਿਆਂ ਦੀਆਂ ਮਾਂਵਾਂ ਨੇ ਇਸ ਰੰਗਾਰੰਗ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ | ਇਸ ਮੌਕੇ ਨੰਨੇ ਮੁੰਨੇ ਬੱਚਿਆਂ ਦੁਆਰਾ ਪੇਸ਼ ਕੀਤੀਆਂ ਗਈਆਂ ਕਲਾਕਿ੍ਤੀਆਂ ਨੇ ਅਤੇ ਮੰਤਰ ਮੁਗਧ ਕਰ ਦੇਣ ਵਾਲੇ ਨਾਂਚ ਨੇ ਸਭ ਨੂੰ ਕੀਲ ਕੇ ਰੱਖ ਦਿੱਤਾ | ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਜੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਾਂ ਮਮਤਾ ਦੀ ਮੂਰਤ ਹੈ, ਰੂਹਾਨੀਅਤ ਦਾ ਅਹਿਸਾਸ ਹੈ ਅਤੇ ਪਿਆਰ ਦੀ ਠੰਢੀ ਛਾਂ ਦਾ ਮੁਜੱਸਮਾ ਹੈ ਅਤੇ ਮਾਂ ਤੋਂ ਬਿਨਾਂ ਇਹ ਸੰਸਾਰ ਦੀ ਕਲਪਨਾ ਕਰਨਾ ਅਸੰਭਵ ਹੈ |
ਗੁਰ ਨਾਨਕ ਦੇਵ ਸਕੂਲ
ਗੁਰੂ ਨਾਨਕ ਪਬਲਿਕ ਸਕੂਲ ਨੇ ਨਰਸਰੀ, ਐਲ.ਕੇ.ਜੀ. ਅਤੇ ਯੂ.ਕੇ.ਜੀ. ਕਲਾਸਾਂ ਦੇ ਵਿਦਿਆਰਥੀਆਂ ਲਈ ਮਾਂ ਦਿਵਸ ਬਹੁਤ ਖ਼ੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ | ਇਸ ਸਮਾਗਮ ਵਿਚ ਮਾਵਾਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ | ਇਸ ਸਮਾਗਮ ਵਿਚ ਇਕ ਟੈਲੇਂਟ ਹੰਟ ਮੁਕਾਬਲਾ ਸੀ, ਜਿੱਥੇ ਮਾਵਾਂ ਨੇ ਆਪਣੇ ਗਾਇਕੀ ਅਤੇ ਕਵਿਤਾ ਪਾਠ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ, ਉਥੇ ਇਕ ਮਾਂ-ਬੱਚੇ ਦੀ ਡਾਂਸ ਜੋੜੀ ਮੁਕਾਬਲੇ ਨੇ ਸਮਾਗਮ ਵਿਚ ਸੁਹਜ ਅਤੇ ਉਤਸ਼ਾਹ ਜੋੜਿਆ, ਜਦੋਂ ਕਿਫੈਸ਼ਨ ਫਿਏਸਟ ਵਿਚ ਮਾਂ-ਬੱਚੇ ਦੀਆਂ ਜੋੜੀਆਂ ਨੂੰ ਭਰੋਸੇ ਨਾਲ ਸ਼ੈਲੀ ਅਤੇ ਸ਼ਾਨ ਨਾਲ ਰੈਂਪ 'ਤੇ ਚੱਲਦੇ ਦੇਖਿਆ ਗਿਆ | ਮਜ਼ੇਦਾਰ ਖੇਡਾਂ ਅਤੇ ਤੰਬੋਲਾ ਨੇ ਮਾਹੌਲ ਨੂੰ ਜੀਵੰਤ ਅਤੇ ਖ਼ੁਸ਼ਹਾਲ ਰੱਖਿਆ | ਜੇਤੂਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਹਰ ਮਾਂ ਨੂੰ ਪਿਆਰ ਅਤੇ ਸ਼ੁਕਰਗੁਜ਼ਾਰੀ ਦੇ ਪ੍ਰਤੀਕ ਵਜੋਂ ਇਕ ਵਿਸ਼ੇਸ਼ ਤੋਹਫ਼ਾ ਦਿੱਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਦਰਸ਼ਪ੍ਰੀਤ ਕੌਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |
ਦਿਆਲ ਹੈਰੀਟੇਜ ਕਾਨਵੈਂਟ ਸਕੂਲ
ਦਿਆਲ ਹੈਰੀਟੇਜ ਕਾਨਵੈਂਟ ਸਕੂਲ ਵਿਖੇ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ਛੋਟੇ-ਛੋਟੇ ਬੱਚਿਆਂ ਨੇ ਮਾਵਾਂ ਦੇ ਸਨਮਾਨ ਵਿਚ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਵਿਦਿਆਰਥੀਆਂ ਨੇ ਕਵਿਤਾ, ਗੀਤਾਂ ਨਾਟਕਾਂ ਅਤੇ ਭਾਸ਼ਣਾਂ ਦੁਆਰਾ ਮਾਂ ਦੇ ਤਿਆਗ ਅਤੇ ਪਿਆਰ ਨੂੰ ਪੇਸ਼ ਕੀਤਾ | ਬੱਚਿਆਂ ਨੇ ਮਾਂ ਦਿਵਸ ਤੇ ਆਧਾਰਿਤ ਕਾਰਡ ਬਣਾਏ, ਜਿਨ੍ਹਾਂ ਨੇ ਸਭ ਦੇ ਮਨ ਨੂੰ ਮੋਹ ਲਿਆ | ਸਕੂਲ ਦੇ ਐਮ.ਡੀ. ਕਮਲ ਦਿਆਲ ਨੇ ਆਪਣੇ ਭਾਸ਼ਣ ਵਿਚ ਕਿਹਾ ਮਾਂ ਤੋਂ ਬਿਨਾਂ ਸਾਡਾ ਜੀਵਨ ਅਧੂਰਾ ਹੈ, ਮਾਂ ਸਾਡੀ ਪਹਿਲੀ ਗੁਰੂ ਅਤੇ ਸਭ ਤੋਂ ਚੰਗੀ ਸਹੇਲੀ ਹੁੰਦੀ ਹੈ | ਮੁੱਖ ਅਧਿਆਪਕਾ ਸੁਨੀਤਾ ਜੌਨਸਨ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਂ ਹੀ ਬੱਚੇ ਦੀ ਪਹਿਲੀ ਪਾਠਸ਼ਾਲਾ ਹੁੰਦੀ ਹੈ | ਉਨ੍ਹਾਂ ਨੇ ਸਾਰੀਆਂ ਮਾਵਾਂ ਨੂੰ ਉਨ੍ਹਾਂ ਦੇ ਤਿਆਗ ਲਈ ਨਮਸਕਾਰ ਕੀਤਾ |
ਹਰਸ਼ ਵਿੱਦਿਆ ਮੰਦਰ ਸਕੂਲ
ਹਰਸ਼ ਵਿੱਦਿਆ ਮੰਦਿਰ ਸਕੂਲ ਵਿਖੇ ਮਾਂ ਦਿਵਸ ਬਹੁਤ ਮਨਾਇਆ ਗਿਆ | ਸਮਾਗਮ 'ਚ ਸਕੂਲ ਦੀ ਡਾਇਰੈਕਟਰ ਮੀਨਾ ਸ਼ਰਮਾ ਅਤੇ ਵਿਸ਼ੇਸ਼ ਮਹਿਮਾਨ, ਗੁਰਸਿਮਰਨਪ੍ਰੀਤ ਕੌਰ ਸ਼ਾਮਲ ਹੋਏ | ਸਕੂਲ ਦੀ ਪਿ੍ੰਸੀਪਲ ਸ਼ਾਲਿਕਾ ਨੇ ਦੋਵਾਂ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਨਿੱਘਾ ਸਵਾਗਤ ਕੀਤਾ | ਸਮਾਗਮ ਦੌਰਾਨ, ਮਾਵਾਂ ਲਈ ਵੱਖ-ਵੱਖ ਮਨੋਰੰਜਕ ਅਤੇ ਦਿਲਚਸਪ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸੰਗੀਤਕ ਕੁਰਸੀਆਂ, ਬਾਲ ਸੰਤੁਲਨ ਅਤੇ ਮਾਂ-ਬੱਚੇ ਦੀਆਂ ਗਤੀਵਿਧੀਆਂ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ | ਮਾਵਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਜੇਤੂ ਭਾਗੀਦਾਰਾਂ ਨੂੰ ਆਕਰਸ਼ਕ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ |
ਦਿਆਲ ਪਬਲਿਕ ਸਕੂਲ
ਦਿਆਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ਛੋਟੇ-ਛੋਟੇ ਬੱਚਿਆਂ ਨੇ ਮਾਵਾਂ ਦੇ ਸਨਮਾਨ ਵਿਚ ਰੰਗਾ ਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਜਮਾਤ ਪਹਿਲੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਕਵਿਤਾ, ਗੀਤਾਂ ਨਾਟਕਾਂ ਅਤੇ ਭਾਸ਼ਣਾਂ ਦੁਆਰਾ ਮਾਂ ਦੇ ਤਿਆਗ ਅਤੇ ਪਿਆਰ ਨੂੰ ਪੇਸ਼ ਕੀਤਾ | ਬੱਚਿਆਂ ਨੇ ਮਾਂ ਦਿਵਸ 'ਤੇ ਆਧਾਰਿਤ ਕਾਰਡ ਬਣਾਏ | ਸਕੂਲ ਦੇ ਐਮ.ਡੀ. ਕਮਲ ਦਿਆਲ ਨੇ ਕਿਹਾ ਕਿ ਮਾਂ ਤੋਂ ਬਿਨਾਂ ਸਾਡਾ ਜੀਵਨ ਅਧੂਰਾ ਹੈ, ਮਾਂ ਸਾਡੀ ਪਹਿਲੀ ਗੁਰੂ ਅਤੇ ਸਭ ਤੋਂ ਚੰਗੀ ਸਹੇਲੀ ਹੁੰਦੀ ਹੈ | ਮੁੱਖ ਅਧਿਆਪਕ ਬਲਵੀਰ ਕੌਰ ਕਿਹਾ ਕਿ ਮਾਂ ਹੀ ਬੱਚੇ ਦੀ ਪਹਿਲੀ ਪਾਠਸ਼ਾਲਾ ਹੁੰਦੀ ਹੈ | ਉਨ੍ਹਾਂ ਨੇ ਸਾਰੀਆਂ ਮਾਵਾਂ ਨੂੰ ਉਨ੍ਹਾਂ ਦੇ ਤਿਆਗ ਲਈ ਨਮਸਕਾਰ ਕੀਤਾ |

ਪਿਛਲੀ ਖ਼ਬਰ ਸਰਕਾਰ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਵੀ ਨਹੀਂ ਰੁਕ ਰਿਹਾ ਕਣਕ ਦੀ ਰਹਿੰਦ ਖੂੰਹਦ ਨੂੰ ਸਾੜਨ ਦਾ ਸਿਲਸਿਲਾ <br/> ਅਗਲੀ ਖ਼ਬਰ ਟਕਸਾਲੀ ਅਕਾਲੀ ਆਗੂ ਖ਼ਾਲਸਾ ਦੇ ਪਿਤਾ ਦੇ ਦਿਹਾਂਤ 'ਤੇ ਅਫ਼ਸੋਸ ਕਰਨ ਲਈ ਸੁਖਬੀਰ ਉਨ੍ਹਾਂ ਦੇ ਘਰ ਪੁੱਜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।