27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਅੰਮਿ੍ਤਸਰ 'ਚ ਲੱਗੀ ਲੋਕ ਅਦਾਲਤ 'ਚ 23 ਹਜ਼ਾਰ ਕੇਸਾਂ ਦਾ ਆਪਸੀ ਸਹਿਮਤੀ ਨਾਲ ਹੋਇਆ ਨਿਪਟਾਰਾ <br/>

ਅਜੀਤ ਡੈਸਕ 11-05-2026
ਅੰਮਿ੍ਤਸਰ, 10 ਮਈ (ਰੇਸ਼ਮ ਸਿੰਘ)-ਅੱਜ ਇਥੇ ਕੌਮੀ ਲੋਕ ਅਦਾਲਤ ਦੌਰਾਨ ਜ਼ਿਲ੍ਹਾ ਅੰਮਿ੍ਤਸਰ 'ਚ 23 ਹਜ਼ਾਰ ਦੇ ਕਰੀਬ ਕੇਸਾਂ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਹੋਇਆ ਜੋ ਕਿ ਲੋਕ ਅਦਾਲਤ ਵਲੋਂ ਇਕੋ ਦਿਨ 'ਚ ਇੰਨੀ ਵੱਡੀ ਤਾਦਾਦ 'ਚ ਕੇਸਾਂ ਦਾ ਨਿਪਟਾਰਾ ਹੋਣਾ ਵੱਡੀ ਪ੍ਰਾਪਤੀ ਹੈ | ਸ੍ਰੀਮਤੀ ਜਤਿੰਦਰ ਕੌਰ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਅਤੇ ਅਮਰਦੀਪ ਸਿੰਘ ਬੈਂਸ ਸਿਵਲ ਜੱਜ (ਸੀਨੀਅਰ ਡਿਵੀਜ਼ਨ)-ਕਮ-ਸਕੱਤਰ ਦੀ ਦੇਖ ਰੇਖ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਰਾਸ਼ਟਰੀ ਲੋਕ ਅਦਾਲਤ ਦਾ ਸਫਲ ਆਯੋਜਨ ਕੀਤਾ ਗਿਆ | ਇਥੇ ਅੰਮਿ੍ਤਸਰ ਤੇ ਸਬ ਡਵੀਜ਼ਨ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਦੀਆਂ ਅਦਾਲਤਾਂ 'ਚ ਕੁੱਲ 24,554 ਕੇਸ ਸੁਣਵਾਈ ਲਈ ਰੱਖੇ ਗਏ ਸਨ | ਜਿਨ੍ਹਾਂ ਵਿਚੋਂ 22 ਹਜ਼ਾਰ 930 ਕੇਸ ਆਪਸੀ ਸਹਿਮਤੀ ਅਤੇ ਸਮਝੌਤੇ ਰਾਹੀਂ ਨਿਪਟਾਏ ਗਏ | ਵੱਖ-ਵੱਖ ਬੈਂਚਾਂ ਰਾਹੀਂ ਲਗਭਗ 50 ਕਰੋੜ 79 ਲੱਖ 61 ਹਜ਼ਾਰ 261 ਦੀ ਰਕਮ ਦੇ ਅਵਾਰਡ ਅਤੇ ਸਮਝੌਤੇ ਵਜੋਂ ਅਦਾ ਕੀਤੀ ਗਈ | ਇਸ ਕੌਮੀ ਲੋਕ ਅਦਾਲਤ ਵਿਚ ਮੁਕੱਦਮੇਬਾਜ਼ਾਂ, ਵਕੀਲਾਂ, ਨਿਆਂਇਕ ਅਧਿਕਾਰੀਆਂ, ਬੈਂਕਾਂ, ਬੀਮਾ ਕੰਪਨੀਆਂ, ਸਰਕਾਰੀ ਵਿਭਾਗਾਂ ਅਤੇ ਹੋਰ ਵੱਖ-ਵੱਖ ਹਿੱਸੇਦਾਰਾਂ ਵਲੋਂ ਭਾਰੀ ਉਤਸ਼ਾਹ ਨਾਲ ਭਾਗ ਲਿਆ ਗਿਆ | ਇਹ ਲੋਕ ਅਦਾਲਤ ਆਪਸੀ ਸਹਿਮਤੀ ਰਾਹੀਂ ਵਿਵਾਦਾਂ ਦੇ ਨਿਪਟਾਰੇ ਅਤੇ ਲੋਕਾਂ ਨੂੰ ਤੇਜ਼, ਸਸਤਾ ਅਤੇ ਸੁਗਮ ਇਨਸਾਫ ਪ੍ਰਦਾਨ ਕਰਨ ਵਿਚ ਬਹੁਤ ਹੀ ਸਫਲ ਸਾਬਤ ਹੋਈ | ਇਥੇ ਅੰਮਿ੍ਤਸਰ ਵਿਖੇ 15 ਬੈਂਚਾਂ ਦਾ ਗਠਨ ਕੀਤਾ ਗਿਆ, ਜਦਕਿ ਸਬ ਡਵੀਜ਼ਨ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿਖੇ 2-2 ਬੈਂਚਾਂ ਬਣਾਈਆਂ ਗਈਆਂ | ਨਿਆਂਇਕ ਅਧਿਕਾਰੀਆਂ, ਪੈਨਲ ਵਕੀਲਾਂ ਅਤੇ ਅਦਾਲਤੀ ਸਟਾਫ ਨੇ ਸਮਰਪਣ ਅਤੇ ਲਗਨ ਨਾਲ ਕੰਮ ਕਰਦਿਆਂ ਇਸ ਸਮਾਗਮ ਨੂੰ ਕਾਮਯਾਬ ਬਣਾਇਆ |

ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਸਾਉਣੀ ਦੀਆਂ ਫਸਲਾਂ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਪ੍ਰਦਰਸ਼ਨੀਆਂ ਦਾ ਆਯੋਜਨ <... ਅਗਲੀ ਖ਼ਬਰ ਜ਼ਿਲ੍ਹਾ ਦਿਹਾਤੀ ਦੇ ਕਾਂਗਰਸੀ ਆਗੂ ਗੁਲਜ਼ਾਰ ਸਿੰਘ ਖਾਸਾ ਨੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਦਾ ਸਾਥੀਆਂ ਸਮੇਤ ਪੱਲ੍ਹਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।