28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਸ਼੍ਰੇਣੀ ਦਾ ਨਤੀਜਾ ਐਲਾਨਿਆ <br/>

ਅਜੀਤ ਡੈਸਕ 12-05-2026
ਅੰਮਿ੍ਤਸਰ, 11 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ, ਜਿਸ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਅੰਮਿ੍ਤਸਰ ਨੇ 98.41 ਪਾਸ ਪ੍ਰਤੀਸ਼ਤਤਾ ਨਾਲ ਸੂਬੇ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ | ਇਸ ਦੌਰਾਨ ਦਸਵੀਂ ਜਮਾਤ ਦੇ ਇਮਤਿਹਾਨ 'ਚ ਅੰਮਿ੍ਤਸਰ ਦੇ 26,443 ਹਾਜ਼ਰ ਵਿਦਿਆਰਥੀਆਂ 'ਚੋਂ 26,022 ਵਿਦਿਆਰਥੀ ਪਾਸ ਹੋਏ ਹਨ | ਇਨ੍ਹਾਂ 'ਚੋਂ ਕੁੱਲ 31 ਵਿਦਿਆਰਥੀ ਮੈਰਿਟ 'ਚ ਆਏ ਜਿਨ੍ਹਾਂ 'ਚ 7 ਲੜਕੇ ਅਤੇ 24 ਲੜਕੀਆਂ ਸ਼ਾਮਿਲ ਹਨ | ਬੋਰਡ ਵਲੋਂ ਜਾਰੀ ਕੀਤੀ ਗਈ ਮੈਰਿਟ ਸੂਚੀ ਅਨੁਸਾਰ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੇਲ ਦੀ ਹੋਣਹਾਰ ਵਿਦਿਆਰਥਣ ਤਨਵੀਰ ਕੌਰ, ਗਗਨਦੀਪ ਕੌਰ ਅਤੇ ਰਾਜਪ੍ਰੀਤ ਕੌਰ ਨੇ 98 ਫ਼ੀਸਦੀ ਅੰਕਾਂ ਨਾਲ ਜ਼ਿਲ੍ਹੇ 'ਚੋਂ ਪਹਿਲਾ ਸਥਾਨ, ਇਸ ਸਕੂਲ ਦੀ ਵਿਦਿਆਰਥਣ ਸੁਮਨਪ੍ਰੀਤ ਕੌਰ, ਚਰਨਜੀਤ ਕੌਰ ਨੇ 97.85% ਅੰਕਾਂ ਨਾਲ ਦੂਜਾ, ਇਸ਼ਮੀਤ ਕੌਰ ਨੇ 97.38 ਫ਼ੀਸਦੀ ਨਾਲ ਤੀਜਾ, ਸਰਕਾਰੀ ਹਾਈ ਸਕੂਲ ਛਾਪਾ ਰਾਮ ਸਿੰਘ ਦੇ ਵਿਦਿਆਰਥੀ ਜਸਕੀਰਤ ਸਿੰਘ ਧਾਲੀਵਾਲ ਅਤੇ ਨਿਊ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਨਿਊ ਅੰਤਰਯਾਮੀ ਕਾਲੋਨੀ ਦੀ ਵਿਦਿਆਰਥਣ ਪ੍ਰਭਨੂਰ ਕੌਰ ਨੇ 97.23 % ਅੰਕਾਂ ਨਾਲ ਚੌਥਾ, ਸੰਤ ਗੋਬਿੰਦ ਗੋਪਾਲ ਸੀਨੀਅਰ ਸੈਕੰਡਰੀ ਸਕੂਲ ਚਮਿਆਰੀ ਦੀ ਵਿਦਿਆਰਥਣ ਹਰਲੀਨ ਕੌਰ ਨੇ 97.8% ਅੰਕਾਂ ਨਾਲ 5ਵਾਂ, ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੰਨਣਕੇ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਬੁਤਾਲਾ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ, ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੇਲ ਦੇ ਨਵਪ੍ਰੀਤ ਸਿੰਘ ਨੇ 96.92% ਅੰਕਾਂ ਨਾਲ 6ਵਾਂ, ਸਰਕਾਰੀ ਸੀਨੀਅਰ ਸੈਕੰਡਰਟੀ ਸਕੂਲ ਝੀਤਾਂ ਕਲਾਂ ਦੇ ਅਭੈਨੂਰ ਸਿੰਘ ਨੇ 96.77% ਨਾਲ 7ਵਾਂ, ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਈਆ ਦੀ ਪਵਨਦੀਪ ਕੌਰ, ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੇਲ ਦੀ ਪਵਨੀਤ ਕੌਰ, ਐੱਸ. ਬੀ. ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੇ ਅਕਸ਼ਿਤ ਕਾਲੀਆ, ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੇਲ ਦੀ ਇੰਦਰਪ੍ਰੀਤ ਕੌਰ, ਅਜੀਤ ਵਿਦਿਆਲਯ ਸੀਨੀਅਰ ਸੈਕੰਡਰੀ ਸਕੂਲ ਅਜੀਤ ਨਗਰ ਦੀ ਦਮਨਪ੍ਰੀਤ ਕੌਰ ਨੇ 96,62% ਨਾਲ 8ਵਾਂ, ਤੇਜ ਰਸੀਲਾ ਇੰਟਰਨੈਸ਼ਲ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਦੀ ਸਨੇਹਾ ਸ਼ਰਮਾ, ਅਨਮੋਲਪ੍ਰੀਤ ਕੌਰ ਨੇ 96.46 ਫੀਸਦੀ ਅੰਕਾਂ ਨਾਲ 9ਵਾਂ, ਮਾਡਰਨ ਜਗਤ ਜਯੋਤੀ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਜੋੜਾ ਫਾਟਕ ਦੀ ਤਨਿਸ਼ਕਾ, ਤੇਜ ਰਸੀਲਾ ਇੰਟਰਨੈਸ਼ਲ ਸੀਨੀਅਰ ਸੈਕੰਡਰੀ ਸਕੂਲ, ਸੈਦਪੁਰ ਦੀ ਐਸ਼ਮੀਰ ਕੌਰ ਨੇ 96.31% ਨਾਲ 10ਵਾਂ, ਸ੍ਰੀ ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਸਕੂਲ, ਸੈਦੋ ਲਹਿਲ ਦੀ ਹਰਲੀਨ ਕੌਰ, ਸੰਤ ਬਾਬਾ ਨੱਥਾ ਸਿੰਘ ਜੀ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੁਤਾਲਾ ਦੀ ਜਸਮੀਤ ਕੌਰ, ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੇਲ ਦੀ ਵੰਦਨਪ੍ਰੀਤ ਕੌਰ, ਨਿਊ ਫਲਾਵਰਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਿਊ ਅੰਤਰਯਾਮੀ ਕਾਲੋਨੀ ਦੀ ਗੁਰਲੀਨ ਕੌਰ, ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੇਲ ਦੀ ਦੀਪਕ ਮਹਿਤਾ ਨੇ 96.15 % ਨਾਲ 11ਵਾਂ, ਜਗਤ ਜਯੋਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸਟ ਮੋਹਨ ਨਗਰ ਦੀ ਖੁਸ਼ੀ ਯਾਦਵ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਬੁਤਾਲਾ ਦੇ ਗੁਰਨੂਰ ਸਿੰਘ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਹਣਾ ਸਿੰਘ ਰੋਡ ਦੀ ਅਨੁਸ਼ਕਾ ਕੁਮਾਰ, ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਹਾਈ ਸਕੀਲ ਨੱਥੂਪੁਰਾ ਦੀ ਸੁਖਮਨਪ੍ਰੀਤ ਕੌਰ ਨੇ 96% ਅੰਕਾਂ ਨਾਲ 12ਵਾਂ ਸਥਾਨ ਹਾਸਿਲ ਕੀਤਾ |
ਸਿੱਖਿਆ ਵਿਭਾਗ ਦੀਆਂ ਪ੍ਰਭਾਵਸ਼ਾਲੀ ਨੀਤੀਆਂ ਦਾ ਨਤੀਜਾ ਆਇਆ ਸਾਹਮਣੇ- ਸਿੱਖਿਆ ਅਧਿਕਾਰੀ ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਰਜੇਸ਼ ਕੁਮਾਰ ਸ਼ਰਮਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਹ ਸ਼ਾਨਦਾਰ ਉਪਲਬੱਧੀ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਦੂਰਦਰਸ਼ੀ ਸੋਚ ਅਤੇ ਸਕੂਲ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਪ੍ਰਭਾਵਸ਼ਾਲੀ ਨੀਤੀਆਂ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਇਸ ਸਫਲਤਾ ਵਿਚ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੀ ਯੋਗ ਅਗਵਾਈ, ਲਗਾਤਾਰ ਮਾਰਗਦਰਸ਼ਨ ਅਤੇ ਸਿੱਖਿਆ ਪ੍ਰਤੀ ਵਚਨਬੱਧਤਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ | ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਕੁਮਾਰ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਖੰਨਾ ਨੇ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਲਈ ਵਧਾਈ ਦਿੱਤੀ |

ਪਿਛਲੀ ਖ਼ਬਰ ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਦਾ ਨਤੀਜਾ 100 ਫੀਸਦੀ ਰਿਹਾ <br/> ਅਗਲੀ ਖ਼ਬਰ ਨਿਊ ਫਲਾਵਰਜ਼ ਪਬਲਿਕ ਸਕੂਲ ਦੇ 2 ਵਿਦਿਆਰਥੀ ਮੈਰਿਟ 'ਚ ਆਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।